ਅਰੁਣ ਸਿੰਘ
ਹਾਥਰਸ ਗੈਂਗਰੇਪ ਪੀੜਤਾ ਦਾ ਅੰਤਿਮ ਸਸਕਾਰ ਯੂਪੀ ਪੁਲੀਸ ਨੇ ਮੰਗਲਵਾਰ ਦੀ ਰਾਤ ਹਨੇਰੇ ਵਿੱਚ ਲਗਭਗ 2:30 ਵਜੇ ਕਰ ਦਿੱਤਾ ਹੈ । ਦੋਸ਼ ਹੈ ਕਿ ਇਸ ਦੌਰਾਨ ਪੁਲੀਸ ਵਾਲਿਆਂ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਘਰ ਵਿੱਚ ਬੰਦ ਕਰ ਦਿੱਤਾ ਸੀ । ਇਸ ਘਟਨਾ ਦੀ ਵੀਡਿਓ ਵਿੱਚ ਪਰਿਵਾਰਕ ਮੈਂਬਰਾਂ ਨੂੰ ਪੁਲੀਸ ਨਾਲ ਬਹਿਸ ਕਰਦੇ ਦੇਖਿਆ ਜਾ ਰਿਹਾ ਹੈ । ਮ੍ਰਿਤਕ ਦੇ ਰਿਸ਼ਤੇਦਾਰ ਖੁਦ ਲਾਸ਼ ਲੈ ਜਾਣ ਵਾਲੀ ਐਂਬੂਲੈਂਸ ਅੱਗੇ ਖੜੇ ਹੋੇ ਅਤੇ ਗੱਡੀ ਦੇ ਬੋਨਟ ਨਾਲ ਚਿੰਬੜ ਗਏ ਪਰ ਪੁਲੀਸ ਵਾਲਿਆਂ ਨੇ ਉਹਨੂੰ ਹਟਾ ਕੇ ਮ੍ਰਿਤਕਾ ਦਾ ਅੰਤਿਮ ਸਸਕਾਰ ਕਰ ਦਿੱਤਾ । ਮ੍ਰਿਤਕ ਕੁੜੀ ਦੀ ਮਾਂ ਐਂਬੂਲੈਂਸ ਦੇ ਅੱਗੇ ਲੇਟ ਗਈ ਪਰ ਪੁਲੀਸ ਨੇ ਉਸਨੂੰ ਪਾਸੇ ਕਰਕੇ ਖਿਸਕ ਗਈ । ਪੀੜਤ ਮਾਂ ਦਾਹ-ਸਸਕਾਰ ਮੌਕੇ ਬੇਸਹਾਰਾ ਹੋ ਕੇ ਵਿਕਲਦੀ ਰਹੀ ।
ਮ੍ਰਿਤਕ ਲੜਕੀ ਦੇ ਭਾਈ ਦਾ ਦੋਸ਼ ਹੈ ਕਿ ਪੁਲੀਸ ਉਸਨੂੰ ਬਿਨਾ ਦੱਸੇ ਲਾਸ਼ ਨੂੰ ਘਰ ਤੋਂ ਦੂਰ ਲੈ ਗਈ ਅਤੇ ਚੁੱਪਚਾਪ ਉਸਦਾ ਸਸਕਾਰ ਕਰ ਦਿੱਤਾ । ਮ੍ਰਿਤਕਾ ਦੇ ਪਿਤਾ ਅਤੇ ਭਾਈ ਪੁਲੀਸ ਐਕਸਨ ਖਿਲਾਫ਼ ਧਰਨੇ ਤੇ ਬੈਠ ਗਏ । ਇਸ ਤੋਂ ਬਾਅਦ ਪੁਲੀਸ ਵਾਲੇ ਉਹਨਾਂ ਨੂੰ ਸਕਾਰਪਿਓ ਵਿੱਚ ਬਿਠਾ ਕਿਤੇ ਲੈ ਗਏ । ਪਿੰਡ ਵਾਲਿਆਂ ਨੇ ਵੀ ਪੁਲੀਸ ਇਸ ਕਾਰਵਾਈ ਦਾ ਵਿਰੋਧ ਕੀਤਾ ਹੈ।
ਪੁਲੀਸ ਨੇ ਸਮੂਹਿਕ ਬਲਾਤਕਾਰ ਦੇ ਮਾਮਲੇ ‘ਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿੰਨ੍ਹਾਂ ਉਪਰ ਸਮੂਹਿਕ ਬਲਾਤਕਾਰ ਅਤੇ ਕਤਲ ਦਾ ਮਾਮਲਾ ਦਰਜ ਕਰਕੇ ਜੇਲ ਭੇਜ ਦਿੱਤਾ ਗਿਆ ਹੈ। ਜਦਕਿ ਮ੍ਰਿਤਕਾ ਦੇ ਪਰਿਵਾਰ ਦਾ ਦੋਸ਼ ਹੈ ਕਿ ਪੁਲੀਸ ਨੇ ਸੁਰੂ ਤੋਂ ਹੀ ਉਹਨਾਂ ਦੀ ਮੱਦਦ ਨਹੀਂ ਕੀਤੀ ਜਦੋਂ ਇਸ ਮਾਮਲੇ ‘ਚ ਪ੍ਰਦਰਸ਼ਨ ਹੋਣ ਲੱਗੇ ਫਿਰ ਪੁਲੀਸ ਨੇ ਕਾਰਵਾਈ ਕੀਤੀ ।
ਇਹ ਘਟਨਾ 14 ਸਤੰਬਰ ਨੂੰ ਵਾਪਰੀ ਸੀ , ਦੋਸ਼ ਹੈ ਕਿ ਦਰਿੰਦਿਆਂ ਨੇ ਬਲਾਤਕਾਰ ਕਰਨ ਤੋਂ ਬਾਅਦ ਉਸਦੀ ਜੀਭ ਵੀ ਕੱਟ ਦਿੱਤੀ ਸੀ ।
ਹਾਥਰਸ ਗੈਂਗਰੇਪ ਕੇਸ: ਰਾਤ 2:30 ਵਜੇ ਪੀੜਤਾਂ ਦਾ ਪੁਲੀਸ ਨੇ ਜ਼ਬਰੀ ਕੀਤਾ ਅੰਤਿਮ ਸਸਕਾਰ
Real Estate