ਵਹੀ ਕਾਤਿਲ , ਵਹੀ ਮੁਨਸਿਫ਼ – ਬਾਬਰੀ ਮਸਜਿਦ ਬਾਰੇ ਫੈਸਲੇ ਮਗਰੋਂ ਓਵੈੇਸੀ ਦਾ ਟਵੀਟ

198

6 ਦਸੰਬਰ 1992 ਨੂੰ ਅਯੁੱਧਿਆ ਵਿੱਚ ਬਾਬਰੀ ਮਸਜਿਦ ਢਾਹੇ ਜਾਣ ਦੇ ਮਾਮਲੇ ‘ਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਫੈਸਲੇ ਮਗੋਰਂ ਏਐਮਆਈਐਮਈ ਦੇ ਮੁੱਖੀ ਅਸਦ-ਉਦ-ਦੀਨ ਐਵੇਸੀ ਨੇ ਕਿਹਾ ਵਿਅੰਗਤਮਕ ਸ਼ੇਅਰ ਆਪਣੇ ਟਵਿੱਟਰ ਖਾਤੇ ਤੇ ਸ਼ੇਅਰ ਕੀਤਾ ਹੈ । ਜਿਸ ਵਿੱਚ ਉਸਨੇ ਨੇ ਲਿਖਿਆ , ‘ ਵਹੀ ਕਾਤਿਲ, ਵਹੀ ਮੁਨਸਿਫ਼, ਅਦਾਲਤ ਉਸ ਕੀ , ਵੋ ਸ਼ਾਹਿਦ –ਬਹੁਤ ਸਾਰੇ ਫੈਸਲਿਆ ਤੇ ਹੁਣ ਤਰਫ਼ਦਾਰੀ ਵੀ ਹੁੰਦੀ ਹੈ।
ਜਿ਼ਕਰਯੋਗ ਹੈ ਕਿ ਵਿਸ਼ੇਸ਼ ਅਦਾਲਤ ਦੇ ਜੱਜ ਐਸ ਕੇ ਯਾਦਵ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਬਾਬਰੀ ਮਸਜਿਦ ਦੇ ਢਾਂਚੇ ਨੂੰ ਡੇਗਣ ਦੀ ਯੋਜਨਾ ਗਿਣੀ ਮਿਥੀ ਸਾਜਿਸ ਨਹੀਂ ਸੀ , ਬੱਸ ਇੱਕ ਮੌਕੇ ‘ਤੇ ਅਚਨਚੇਤ ਵਾਪਰੀ ਘਟਨਾ ਸੀ । ਉਹਨਾਂ ਕਿਹਾ ਕਿ ਮੁਲਜਿ਼ਮਾਂ ਦੇ ਖਿਲਾਫ਼ ਕੋਈ ਪੁਖ਼ਤਾ ਸਬੂਤ ਨਹੀਂ ਮਿਲੇ , ਬਲਕਿ ਮੁਲਜਿ਼ਮਾਂ ਨੇ ਭੜਕੀ ਭੀੜ ਨੂੰ ਰੋਕਣ ਦੀ ਕੋਸਿ਼ਸ਼ ਕੀਤੀ ਸੀ ।’

Real Estate