ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਚ ਕਿਸਾਨੀ ਘੋਲ ਦੀ ਝੰਡੀ ਫੜਕੇ ਸੱਤਾ ਦੀਆਂ ਪੌੜੀਆਂ ਚੜਨ ਦੀ ਦੌੜ ਸ਼ੁਰੂ

279

ਗੁਰਭੇਜ ਸਿੰਘ ਚੌਹਾਨ 98143 06545
ਕੇਂਦਰ ਸਰਕਾਰ ਵਲੋਂ ਖੇਤੀ ਸਬੰਧੀ ਤਿੰਨ ਆਰਡੀਨੈਂਸ ਪਾਸ ਹੁੰਦਿਆਂ ਈ ਪੰਜਾਬ ਦੀ ਕਿਸਾਨੀ ਦੇ ਨਾਲ ਨਾਲ ਕਿਸਾਨੀ ਨਾਲ ਸਬੰਧਤ ਸਾਰੇ ਹੀ ਵਰਗਾਂ ਵਿਚ ਇਕ ਰੋਹ ਦੀ ਲਹਿਰ ਖੜI ਹੋ ਗਈ ਹੈ ਅਤੇ ਲੋਕਾਂ ਨੇ ਆਪ ਮੁਹਾਰੇ ਕਿਸਾਨ ਯੂਨੀਅਨਾਂ ਵwਲੋਂ ਇਸ ਵਿਰੁੱਧ ਵਿੱਢੇ ਸੰਘਰਸ਼ ਚ ਸ਼ਮੂਲੀਅਤ ਕਰਕੇ ਇਕ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਪੰਜਾਬ ਦੇ ਲੋਕਾਂ ਨੂੰ ਇnF ਬਿੱਲਾਂ ਦੇ ਪਾਸ ਹੋਣ ਨਾਲ ਪੰਜਾਬ ਉੱਜੜਦਾ ਨਜ਼ਰ ਆ ਰਿਹਾ ਹੈ ਅਤੇ ਇਸਦਾ ਜਿMਮੇਂਵਾਰ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਮਾਰੂ ਨੀਤੀਆਂ ਨੂੰ ਠਹਿਰਾਇਆ ਜਾ ਰਿਹਾ ਹੈ। ਇhnF ਕਾਨੂੰਨF ਦੇ ਆ ਜਾਣ ਨਾਲ ਪੰਜਾਬ ਦੇ ਕਿਸਾਨਾਂ ਨੂੰ ਆਪਣੀ ਮਾਂ ਜ਼ਮੀਨ ਤੋਂ ਵਿਛੋੜਾ ਪੈਂਦਾ ਨਜ਼ਰ ਆ ਰਿਹਾ ਹੈ ਜੋ ਪੰਜਾਬ ਦੇ ਜੰਮਿਆਂ ਨੂੰ ਕਦਾਚਿਤ ਮਨਜ਼ੂਰ ਨਹੀਂ। ਇਸ ਧਰਤੀ ਮਾਂ ਨਾਲ ਪੰਜਾਬੀਆਂ ਦੀ ਸਾਂਝ ਐਨੀ ਪੀਡੀ ਹੈ ਕਿ ਉਹ ਜਿਉਂਦੇ ਜੀ ਇਸਦਾ ਵਿਛੋੜਾ ਸਹਿਣ ਨਹੀਂ ਕਰਨਗੇ। ਪੰਜਾਬੀਆਂ ਦੇ ਵੱਡ ਵਡੇਰਿਆਂ ਨੇ ਜਿੱਥੇ ਜੰਗਲ ਬੀਆਬਾਨ ਕੱਟਕੇ ਇਸਨੂੰ ਅੰਨਦਾਤੀ ਬਣਾਇਆ, ਉੱਥੇ ਇਸਤੇ ਮੈਲੀ ਅੱਖ ਰੱਖਣ ਵਾਲੇ ਧਾੜਵੀਆਂ ਤੋਂ ਇਸਨੂੰ ਆਪਣੇ ਖੂਨ ਨਾਲ ਸਿੰਜਕੇ ਬਚਾਇਆ। ਜਿਸਦੇ ਮਾਲਕ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਬਣਾਇਆ ਸੀ। ਸਾਡੇ ਦਸ ਗੁਰੁਆਂ ਦੀ ਇਸ ਧਰਤੀ ਮਾਂ ਤੇ ਕੀਤੀ ਬੰਦਗੀ ਤੋਂ ਅਤੇ ਰੱਖੇ ਕਦਮਾਂ ਤੋਂ ਦੂਰੀ ਅਸੀਂ ਕਿਵੇਂ ਸਹਾਰ ਸਕਦੇ ਹਾਂ। ਕੇਂਦਰ ਸਰਕਾਰ ਦਾ ਲਿਆ ਇਹ ਫੈਸਲਾ ਪਤਾ ਨਹੀਂ ਕਿਹੜਾ ਰੁਖ ਅਖਤਿਆਰ ਕਰੇਗਾ। ਪੰਜਾਬ ਦੀ ਕਿਸਾਨੀ ਤੇ ਜਵਾਨੀ ਬੇਚੈਨ ਹੋ ਗਈ ਹੈ। ਰੋਹ ਭਰਪੂਰ ਨਾਅਰਿਆਂ ਨਾਲ ਪੰਜਾਬ ਗੂੰਜ ਰਿਹਾ ਹੈ। ਜਿਸਦੀ ਆਵਾਜ਼ ਦਿੱਲੀ ਪਹੁੰਚ ਰਹੀ ਹੈ ਪਰ ਸਮੇਂ ਦਾ ਹਾਕਮ ਅਜੇ ਕੰਨ ਲਾਕੇ ਸੁਣ ਨਹੀਂ ਰਿਹਾ। ਪੰਜਾਬ ਨੂੰ ਇnHF ਹਾਲਾਤਾਂ ਤੱਕ ਪਹੁੰਚਾਉਣ ਵਿਚ ਸਾਡੇ ਪੰਜਾਬ ਦੇ ਰਾਜਨੀਤਕ ਆgUaF ਅਤੇ ਪਾਰਟੀਆਂ ਦਾ ਵੱਡਾ ਹੱਥ ਹੋਣ ਦੇ ਦੋਸ਼ ਲੱਗ ਰਹੇ ਹਨ। ਜੋ ਆਪਣੀਆਂ ਕੁਰਸੀਆਂ ਦੇ ਲਾਲਚਾਂ ਵਿਚ ਪਿਛਲੇ 73 ਸਾਲਾਂ ਤੋਂ ਪੰਜਾਬ ਨੂੰ ਹਮੇਸ਼ਾ ਹੀ ਦਿੱਲੀ ਕੋਲ ਗਿਰਵੀ ਰੱਖਦੇ ਆ ਰਹੇ ਹਨ। ਪੰਜਾਬ ਦੀ ਜ਼ਮੀਨ ਤੇ ਕਬਜ਼ਾ ਕਰਨ ਦੀ ਸ਼ੁਰੂਆਤ ਇਨਾਂ ਰਾਜਨੀਤਕ ਪਾਰਟੀਆਂ ਦੀ ਸਹਿਮਤੀ ਨਾਲ ਹੀ ਹੋਈ ਦੱਸੀ ਜਾ ਰਹੀ ਹੈ ਅਤੇ ਸੱਤਾ ਵਿਚ ਹੁੰਦਿਆਂ ਇnF ਨੇ ਹੀ ਕਾਰਪੋਰੇਟ ਕੰਪਨੀਆਂ ਨੂੰ ਪੰਜਾਬ ਵਿਚ ਜ਼ਮੀਨਾਂ ਦੇ ਕੇ ਉnHF ਦੇ ਵੱਡੇ ਵੱਡੇ ਅੰਨ ਭੰਡਾਰਾਂ ਦੇ ਨਿਰਮਾਣ ਦੀ ਸ਼ੁਰੂਆਤ ਕਰਵਾਈ ਹੈ ਅਤੇ ਵਜ਼ੀਰੀਆਂ ਮਾਣੀਆਂ ਹਨ। ਪਿਛਲੇ ਕਈ ਮਹੀਨਿਆਂ ਤੋਂ ਇਨF ਬਿੱਲਾਂ ਦੀ ਵਕਾਲਤ ਬਾਦਲ ਪਰਿਵਾਰ ਵਲੋਂ ਕੀਤੀ ਜਾਂਦੀ ਰਹੀ ਹੈ ਅਤੇ ਕਾਂਗਰਸ ਪਾਰਟੀ ਤੇ ਵੀ ਇਹ ਦੋਸ਼ ਲੱਗ ਰਹੇ ਹਨ ਕਿ ਜਦੋਂ ਇਨF ਬਿੱਲਾਂ ਦੇ ਲਿਆਉਣ ਸਬੰਧੀ ਰਣਨੀਤੀ ਬਣਾਈ ਜਾ ਰਹੀ ਸੀ ਤਾਂ ਸਬੰਧਤ ਮੁੱਖ ਮੰਤਰੀਆਂ ਦੀ ਮੀਟਿੰਗ ਸੱਦੀ ਗਈ ਸੀ। ਜਿਸ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਜ਼ਰ ਹੋ ਕੇ ਸਹਿਮਤੀ ਦਿੱਤੀ ਸੀ। ਪਰ ਹੁਣ ਜਦੋਂ ਪੰਜਾਬ ਦੇ ਲੋਕਾਂ ਦੇ ਰੋਹ ਅੱਗੇ ਨਾਂ ਤਾਂ ਕੋਈ ਬਾਦਲ ਪਰਿਵਾਰ ਦੀ ਪੇਸ਼ ਗਈ, ਜਿਸ ਕਰਕੇ ਉਨF ਨੂੰ ਨਾਂ ਚਾਹੁੰਦੇ ਹੋਏ ਕੇਂਦਰ ਦੀ ਵਜ਼ੀਰੀ ਤੋਂ ਅਸਤੀਫਾ ਦੇਣਾ ਪਿਆ ਅਤੇ ਫੇਰ ਵੀ ਲੋਕਾਂ ਦਾ ਰੋਹ ਨਾਂ ਠੰਡਾ ਹੋਇਆ ਤਾਂ ਭਾਜਪਾ ਨਾਲੋਂ ਤੋੜ ਵਿਛੋੜੇ ਦਾ ਐਲਾਨ ਕਰਨਾ ਪਿਆ, ਪਰ ਪੰਜਾਬ ਦੇ ਲੋਕ ਅਜੇ ਵੀ ਬਾਦਲ ਪਰਿਵਾਰ ਤੇ ਵਿਸ਼ਵਾਸ਼ ਨਹੀਂ ਕਰ ਰਹੇ ਅਤੇ ਹੁਣ ਉਹ ਨਵੇਂ ਨਵੇਂ ਢੰਗ ਤਰੀਕੇ ਵਰਤਕੇ ਕਿਸਾਨ ਘੋਲ ਦੀ ਝੰਡੀ ਆਪਣੇ ਹੱਥ ਵਿਚ ਫੜਨ ਦੀ ਸਿਰਤੋੜ ਕੋਸ਼ਿਸ਼ ਵਿਚ ਹਨ। ਸੁਖਬੀਰ ਸਿੰਘ ਬਾਦਲ ਕਹਿ ਰਹੇ ਹਨ ਕਿ ਉਨF ਦੇ ਅਸਤੀਫੇ ਨਾਲ ਮੋਦੀ ਸਰਕਾਰ ਹਿੱਲ ਗਈ ਹੈ ਅਤੇ ਉਨF ਨੇ ਕਿਸਾਨਾਂ ਖਾਤਰ ਹੀ ਵਜ਼ੀਰੀ ਦੀ ਕੁਰਬਾਨੀ ਕੀਤੀ ਹੈ ਅਤੇ ਭਾਜਪਾ ਨਾਲੋਂ ਤੋੜ ਵਿਛੋੜਾ ਵੀ ਕਰ ਲਿਆ ਹੈ। ਆਪਣੀਆਂ ਸਰਗਰਮੀਆਂ ਵਿਚ ਵਾਧਾ ਕਰਦਿਆਂ ਬਾਦਲ ਪਰਿਵਾਰ 1 ਅਕਤੂਬਰ ਤੋਂ ਤਲਵੰਡੀ ਸਾਬੋ ਤੋਂ ਲੈ ਕੇ ਚੰਡੀਗੜ ਤੱਕ ਕਿਸਾਨ ਮਾਰਚ ਰੱਖਕੇ ਇਹ ਦਰਸਾਉਣ ਦਾ ਯਤਨ ਕਰ ਰਹੇ ਹਨ ਕਿ ਪੰਜਾਬ ਦਾ ਭਵਿੱਖ ਬਚਾਉਣ ਲਈ ਉਹ ਬੜੇ ਫਿਕਰਮੰਦ ਹਨ। ਉਹ ਸਾਰਾ ਦੋਸ਼ ਕੈਪਟਨ ਸਰਕਾਰ ਤੇ ਮੜ ਰਹੇ ਹਨ ਕਿ ਇਹ ਕਾਨੂੰਨ ਲਿਆਉਣ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਹਿਮਤੀ ਹੈ । ਦੂਜੇ ਪਾਸੇ ਕਾਂਗਰਸ ਪਾਰਟੀ ਨੇ ਵੀ ਬਾਦਲ ਪਰਿਵਾਰ ਨੂੰ ਪਛਾੜਨ ਲਈ 2 ਅਕਤੂਬਰ ਤੋਂ ਖੇਤੀ ਕਾਨੂੰਨਾਂ ਵਿਰੱਧ 2 ਕਰੋੜ ਕਿਸਾਨਾਂ ਦੀ ਦਸਤਖਤੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਇਹ ਦਸਤਖਤਾਂ ਵਾਲੇ ਦਸਤਾਵੇਜ਼ 14 ਨਵੰਬਰ ਨੂੰ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਤੇ ਰਾਸ਼ਟਰਪਤੀ ਨੂੰ ਸੌਂਪੇ ਜਾਣਗੇ। ਇਹ ਸਭ ਫਜ਼ੂਲ ਦੀਆਂ ਗੱਲਾਂ ਹਨ । ਪਹਿਲਾਂ ਰਾਸ਼ਟਰਪਤੀ ਨੂੰ ਮਿਲਕੇ ਕੀ ਕਰਵਾ ਲਿਆ। ਇਸਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਸ: ਭਗਤ ਸਿੰਘ ਦੇ ਜਨਮ ਦਿਹਾੜੇ ਤੇ ਖਟਕੜ ਕਲਾਂ ਵਿਖੇ ਪੁੱਜਕੇ ਐਲਾਨ ਕੀਤਾ ਹੈ ਕਿ ਕੇਂਦਰ ਵਲੋਂ ਖੇਤੀ ਸਬੰਧੀ ਲਿਆਂਦੇ ਗਏ ਕਾਲੇ ਕਾਨੂੰਨਾਂ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਜਾਵੇਗੀ। ਕੈਪਟਨ ਅਮਰਿੰਦਰ ਸਿੰਘ ਖੁਦ ਹੀ ਦਾਅਵਾ ਕਰ ਰਹੇ ਹਨ ਕਿ ਕਿਸਾਨ ਇਸ ਸੰਘਰਸ਼ ਦੀ ਅਗਵਾਈ ਦੀ ਉਮੀਦ ਉਨF ਤੇ ਹੀ ਰੱਖਦੇ ਹਨ। ਅਕਾਲੀ ਦਲ ਦੇ ਕਿਸਾਨਾਂ ਨਾਲ ਆਉਣ ਸਬੰਧੀ ਦਾਅਵੇ ਨੂੰ ਝੁਠਲਾਉਂਦਿਆਂ ਕੈਪਟਨ ਸਾਹਿਬ ਕਹਿ ਰਹੇ ਹਨ ਕਿ ਬਾਦਲ ਪਰਿਵਾਰ ਦਾ ਵਜ਼ੀਰੀਆਂ ਤੇ ਭਾਜਪਾ ਨਾਲ ਤੋੜ ਵਿਛੋੜਾ ਪਾਰਟੀ ਦੇ ਅੰਦਰੂਨੀ ਦਬਾਅ ਕਾਰਨ ਹੋਇਆ ਹੈ। ਇਸੇ ਤਰਾਂ ਤੀਜੀ ਧਿਰ ਆਮ ਆਦਮੀ ਪਾਰਟੀ ਵੀ ਆਪਣੇ ਵਲੋਂ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕਰਦਿਆਂ ਆਪਣੇ ਵਲੋਂ ਪੂਰੀ ਭੱਜ ਤੜੁੱਕ ਕਰਕੇ ਅਕਾਲੀ ਦਲ ਅਤੇ ਕਾਂਗਰਸ ਨੂੰ ਮਾਤ ਪਾਉਣ ਲਈ ਯਤਨਸ਼ੀਲ ਹੈ। ਬਹੁਜਨ ਸਮਾਜ ਪਾਰਟੀ ਦੀ ਅਗਵਾਈ ਚ ਇਕ ਹੋਰ ਤੂਫਾਨ ਬਠਿੰਡੇ ਵਲੋਂ ਉੱਠਿਆ ਹੈ ਜਿਸਨੇ ਦਾਅਵਾ ਕਰ ਦਿੱਤਾ ਹੈ ਕਿ ਉਹ ਕਾਂਗਰਸ ਅਤੇ ਭਾਜਪਾ ਨੂੰ ਹਰਾਉਣ ਤੱਕ ਸੜਕਾਂ ਤੇ ਹੀ ਰਹੇਗੀ। ਕਿਉਂ ਕਿ ਭਾਜਪਾ ਨੇ ਕਿਸਾਨ ਵਿਰੋਧੀ ਕਾਨੂੰਨ ਬਣਾ ਦਿੱਤੇ ਹਨ ਅਤੇ ਅਕਾਲੀ ਦਲ ਅਤੇ ਕਾਂਗਰਸ ਵੀ ਇਸ ਲਈ ਜਿਮੇਂਵਾਰ ਹਨ। ਇਸਦੇ ਨਾਲ ਹੀ ਉਸਨੇ ਪੰਜਾਬ ਦੀਆਂ 117 ਸੀਟਾਂ ਤੇ ਮਜ਼ਬੂਤ ਸੰਗਠਨ ਖVf ਕਰਨ ਦੀ ਗੱਲ ਵੀ ਆਖੀ ਹੈ। ਰਾਜਨੀਤਕ ਪਾਰਟੀਆਂ ਦੀਆਂ ਇਨF ਗੱਲਾਂ ਤੋਂ ਸਾਫ ਜਾਹਿਰ ਹੋ ਜਾਂਦਾ ਹੈ ਕਿ ਇਨF ਰਾਜਨੀਤਕ ਪਾਰਟੀਆਂ ਨੂੰ ਕਿਸਾਨਾ ਨਾਲ ਕੋਈ ਹਮਦਰਦੀ ਨਹੀਂ। ਕਿਸਾਨੀ ਸੰਘਰਸ਼ ਦਾ ਤਾਂ ਸਿਰਫ ਇਕ ਢੌਂਗ ਹੈ। ਰਾਜਨੀਤਕ ਪਾਰਟੀਆਂ ਨੂੰ ਕਿਸਾਨੀ ਸੰਘਰਸ਼ ਨਾਲ ਬਦਲੇ ਸਮੀਕਰਣਾਂ ਨੂੰ ਵੇਖਦਿਆਂ ਇਹ ਫਿਕਰ ਪੈ ਗਿਆ ਹੈ ਕਿ ਕਿਸਾਨੀ ਦੇ ਇਸ ਰੋਹ ਭਰੇ ਅੰਦੋਲਨ ਅਤੇ ਪੰਜਾਬੀਆਂ ਦੀ ਏਕਤਾ ਵਿੱਚੋਂ ਕਿਤੇ ਕੋਈ ਹੋਰ ਅਜਿਹਾ ਰਾਜਨੀਤਕ ਸੰਗਠਨ ਨਾਂ ਖੜf ਹੋ ਜਾਵੇ ਜੋ ਇਨF ਦੀ ਹੋਂਦ ਹੀ ਖਤਮ ਕਰ ਦੇਵੇ। ਇਸ ਲਈ ਇਹ ਆਪਣੇ ਵਰਕਰਾਂ ਨੂੰ ਨਾਲ ਜੋੜਕੇ ਰੱਖਣ ਲਈ ਕਿਸਾਨੀ ਮੁੱਦੇ ਨੂੰ ਅਗਵਾਹ ਕਰਕੇ ਆਪਣੀ ਹੋਂਦ ਕਾਇਮ ਰੱਖਣ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਚ ਸੱਤਾ ਹਾਸਲ ਕਰਨ ਲਈ ਤਰਲੋਮੱਛੀ ਹੋ ਰਹੇ ਹਨ। ਅਕਾਲੀ ਦਲ ਪਹਿਲਾਂ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਘਟਨਾਵਾਂ ਦੀ ਨਮੋਸ਼ੀ ਝੱਲ ਰਿਹਾ ਸੀ ਅਤੇ ਦੂਸਰੀ ਨਮੋਸ਼ੀ ਉਨF ਨੇ ਖੇਤੀ ਸਬੰਧੀ ਬਿੱਲਾਂ ਦੀ ਹਮਾਇਤ ਕਰਕੇ ਸਹੇੜ ਲਈ ਸੀ। ਹੁਣ ਉਹ ਵਜ਼ੀਰੀ ਦੇ ਅਸਤੀਫੇ ਅਤੇ ਭਾਜਪਾ ਦੀ ਯਾਰੀ ਤੋੜਨ ਦਾ ਢਕਵੰਜ ਕਰਕੇ ਕਿਸਾਨੀ ਮਸਲੇ ਦੀ ਆੜ ਵਿਚ ਫਿਰ ਲੋਕਾਂ ਵਿਚ ਆਪਣੀ ਥਾਂ ਬਣਾਉਣ ਲਈ ਯਤਨਸ਼ੀਲ ਹੋ ਗਿਆ ਹੈ। ਪਰ ਅਕਾਲੀ ਦਲ 25 ਦੇ ਬੰਦ ਵਾਲੇ ਦਿਨ ਵੱਡੀ ਗਲਤੀ ਇਹ ਕਰ ਗਿਆ ਕਿ ਉਸਨੇ ਪੂਰੇ ਪੰਜਾਬ ਵਿਚ ਆਪਣੇ ਧਰਨੇ ਵੱਖਰੇ ਲਾਏ ਜਦੋਂ ਕਿ ਕਾਂਗਰਸ ਅਤੇ ਹੋਰ ਪਾਰਟੀਆਂ ਨਾਲ ਸਬੰਧਤ ਲੋਕ ਕਿਸਾਨਾਂ ਦੇ ਧਰਨਿਆਂ ਵਿਚ ਸ਼ਾਮਲ ਹੋਏ। ਅਕਾਲੀ ਦਲ ਦੇ ਇਨF ਵੱਖਰੇ ਧਰਨਿਆਂ ਦਾ ਕਿਸਾਨ ਜੱਥੇਬੰਦੀਆਂ ਅਤੇ ਆਮ ਲੋਕਾਂ ਵਿਚ ਗਲਤ ਸੰਦੇਸ਼ ਗਿਆ ਹੈ ਅਤੇ ਅਕਾਲੀ ਦਲ ਦੀ ਭੂਮਿਕਾ ਸ਼ੱਕੀ ਬਣ ਗਈ ਹੈ। ਇਸੇ ਤਰਾਂ ਕਾਂਗਰਸ ਪਾਰਟੀ ਆਪਣੀ ਸਰਕਾਰ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰ ਸਕੀ ਅਤੇ ਉਹ ਵੀ ਕਿਸਾਨੀ ਸੰਘਰਸ਼ ਦੀ ਹਮਾਇਤ ਕਰਕੇ ਪੰਜਾਬ ਦੇ ਲੋਕਾਂ ਦੀ ਹਮਦਰਦੀ ਜਿੱਤਣ ਦੀ ਕੋਸ਼ਿਸ਼ ਵਿਚ ਹੈ। ਪੰਜਾਬ ਦੇ ਚਰਚਿਤ ਆਗੂ ਨਵਜੋਤ ਸਿੰਘ ਸਿੱਧੂ ਨੇ ਤਾਂ ਕਿਸਾਨ ਜੱਥੇਬੰਦੀਆਂ ਨੂੰ ਹੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਨ ਦੀ ਸਲਾਹ ਦੇ ਦਿੱਤੀ ਹੈ। ਇਹ ਸਮਾਂ ਹੀ ਦੱਸੇਗਾ ਕਿ ਇਨ•ਾਂ ਵਿੱਚੋਂ ਕਿਹੜੀ ਰਾਜਨੀਤਕ ਪਾਰਟੀ ਕਿਸਾਨੀ ਘੋਲ ਦੀ ਝੰਡੀ ਫੜ•ਕੇ ਸੱਤਾ ਦੀਆਂ ਪੌੜੀਆਂ ਚੜਨ ਵਿਚ ਸਫਲ ਹੁੰਦੀ ਹੈ ਜਾਂ ਪੰਜਾਬ ਦੇ ਸੰਘਰਸ਼ ਚੋਂ ਕੋਈ ਨਵਾਂ ਸੂਰਜ ਉਦੇ ਹੋਵੇਗਾ।

Real Estate