ਸਾਬਕਾ ਕੇਂਦਰੀ ਜਸਵੰਤ ਸਿੰਘ ਦੀ ਮੌਤ

326

1999 ‘ਚ ਅਗਵਾ ਹੋਏ ਜਹਾਜ਼ ਨੂੰ ਛੁਡਾਉਣ ‘ਚ ਨਿਭਾਇਆ ਸੀ ਅਹਿਮ ਰੋਲ
ਵਾਜਪਾਈ ਸਰਕਾਰ ਵਿੱਚ ਮੰਤਰੀ ਰਹੇ ਜਸਵੰਤ ਸਿੰਘ ਦੀ ਐਤਵਾਰ ਸਵੇਰੇ 6:55 ਵਜੇ ਮੌਤ ਹੋ ਗਈ । ਉਹਨਾ ਨੇ ਦਿੱਲੀ ਦੇ ਆਰਮੀ ਹਸਪਤਾਲ ‘ਚ ਆਖ਼ਰੀ ਸਾਹ ਲਈ । 25 ਜੂਨ ਨੂੰ ਉਹਨਾਂ ਇੱਥੇ ਭਰਤੀ ਕਰਾਇਆ ਗਿਆ ਸੀ । ਉਨ੍ਹਾਂ ਦਾ ਮਲਟੀ ਆਰਗਨ ਡਿਸਫੰਕਸ਼ਨ ਸਿੰਡੋਰਮ ਦਾ ਇਲਾਜ ਚੱਲ ਰਿਹਾ ਸੀ । ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਜਸਵੰਤ ਸਿੰਘ ਫੌਜ ਵਿੱਚੋਂ ਮੇਜਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ ।
24 ਦਸੰਬਰ 1999 ਨੂੰ ਇੰਡੀਅਨ ਏਅਰਲਾਈਨਜ਼ ਦੀ ਫਲਾਈਟ ਨੰਬਰ ਆਈਸੀ -814 ਨੂੰ ਹਾਈਜੈਕ ਕਰਨ ਅਫ਼ਗਾਨਿਸਤਾਨ ਲਿਜਾਇਆ ਗਿਆ ਸੀ। ਯਾਤਰੀਆਂ ਨੂੰ ਬਚਾਉਣ ਲਈ ਭਾਰਤ ਸਰਕਾਰ ਨੂੰ ਤਿੰਨ ਅਤਿਵਾਦੀ ਛੱਡਣੇ ਪਏ ਸਨ। ਜਿੰਨ੍ਹਾਂ ਅਤਿਵਾਦੀਆਂ ਨੂੰ ਛੱਡਿਆ ਗਿਆ ਸੀ ਉਹਨਾਂ ਵਿੱਚ ਮੁਸ਼ਤਾਕ ਅਹਿਮਤ ਜਰਗਰ , ਅਹਿਮਦ ਉਮਰ ਸਾਈਦ ਸ਼ੇਖ ਅਤੇ ਮੌਲਾਨਾ ਮਸੂਦ ਅਜ਼ਹਰ ਸ਼ਾਮਿਲ ਸਨ। ਇਹਨਾ ਅਤਿਵਾਦੀਆਂ ਨੂੰ ਜਸਵੰਤ ਸਿੰਘ ਹੀ ਕੰਧਾਰ ਲੈ ਕੇ ਗਏ ਸਨ। 1998 ਵਿੱਚ ਪ੍ਰਮਾਣੂ ਪ੍ਰੀਖਣ ਤੋਂ ਬਾਅਦ ਅਮਰੀਕਾ ਨੇ ਭਾਰਤ ‘ਤੇ ਸਖ਼ਤ ਪਾਬੰਦੀਆਂ ਲਾ ਦਿੱਤੀਆਂ ਸਨ । ਉਦੋਂ ਜਸਵੰਤ ਸਿੰਘ ਨੇ ਹੀ ਅਮਰੀਕਾ ਨਾਲ ਗੱਲਬਾਤ ਕੀਤੀ ਸੀ । 1999 ਵਿੱਚ ਕਾਰਗਿਲ ਯੁੱਧ ਦੇ ਦੌਰਾਨ ਵੀ ਉਹਨਾ ਦੀ ਭੂਮਿਕਾ ਅਹਿਮ ਰਹੀ ।
2012 ਵਿੱਚ ਭਾਜਪਾ ਨੇ ਉਹਨਾਂ ਨੂੰ ਰਾਸ਼ਟਰਪਤੀ ਦੇ ਅਹੁਦੇ ਦਾ ਉਮੀਦਵਾਰ ਬਣਾਇਆ ਸੀ , ਪਰ ਯੂਪੀਏ ਦੇ ਹਾਮਿਦ ਅੰਸਾਰੀ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ । ਆਪਣੀ ਕਿਤਾਬ ਵਿੱਚ ਉਹਨਾਂ ਨੇ ਮੁਹੰਮਦ ਅਲੀ ਜਿਨਾਹ ਦੀ ਤਾਰੀਫ਼ ਕੀਤੀ ਸੀ । ਜਿਸ ਕਾਰਨ ਭਾਜਪਾ ਨੇ ਉਸਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਸੀ । 2010 ਵਿੱਚ ਉਸਦੀ ਪਾਰਟੀ ‘ਚ ਵਾਪਸੀ ਹੋਈ ਸੀ । 2014 ਵਿੱਚ ਭਾਜਪਾ ਨੇ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਸੀ । ਉਹਨਾ ਦੀ ਬਾੜਮੇਰ ਸੀਟ ਤੋਂ ਭਾਜਪਾ ਨੇ ਕਰਨਲ ਸੋਨਾਰਾਮ ਚੌਧਰੀ ਨੂੰ ਉਮੀਦਵਾਰ ਬਣਾਇਆ ਸੀ । ਜਿਸ ਮਗਰੋਂ ਜਸਵੰਤ ਸਿੰਘ ਨੇ ਭਾਜਪਾ ਨੂੰ ਛੱਡ ਦਿੱਤਾ ਸੀ । ਫਿਰ ਉਹਨਾ ਨੇ ਆਜ਼ਾਦ ਚੋਣ ਲੜੀ , ਪਰ ਹਾਰ ਗਏ । 2014 ਵਿੱਚ ਹੀ ਉਹਨਾ ਦੇ ਸਿਰ ‘ਤੇ ਸੱਟ ਲੱਗੀ ਸੀ । ਇਸ ਤੋਂ ਬਾਅਦ ‘ਚ ਜਸਵੰਤ ਸਿੰਘ ਕੋਮਾ ਚ ਹੀ ਸਨ ।

Real Estate