ਰਾਸ਼ਟਰਪਤੀ ਨੇ ਤਿੰਨੇ ਬਿੱਲ ਕੀਤੇ ਪਾਸ

387

ਸੜਕਾਂ ਤੱਕ ਵਿਰੋਧ ਹੋ ਰਿਹਾ ਸੀ ਫਿਰ ਵੀ ਰਾਸ਼ਟਰਪਤੀ ਨੇ ਤਿੰਨੇ ਬਿੱਲ ਕੀਤੇ ਪਾਸ
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਐਤਵਾਰ ਨੂੰ ਤਿੰਨ ਖੇਤੀ ਆਰਡੀਨੈੱਸ ਨੂੰ ਮਨਜੂਰੀ ਦੇ ਦਿੱਤੀ , ਜਿੰਨ੍ਹਾਂ ਕਾਰਨ ਇਸ ਸਮੇਂ ਦੇਸ਼ ਵਿੱਚ ਰਾਜਨੀਤਕ ਵਿਵਾਦ ਖੜ੍ਹਾ ਹੋਇਆ ਹੈ ਅਤੇ ਪੰਜਾਬ ਤੇ ਹਰਿਆਣਾ ਦੇ ਕਿਸਾਨ ਸੜਕਾਂ ‘ਤੇ ਹਨ ।
ਗਜਟ ਅਧਿਸੂਚਨਾ ਮੁਤਾਬਿਕ ਰਾਸ਼ਟਰਪਤੀ ਨੇ ਤਿੰਨ ਬਿੱਲਾਂ ਨੂੰ ਮਨਜੂਰੀ ਦੇ ਦਿੱਤੀ ਹੈ। ਇਹ ਬਿੱਲ 1 ਕਿਸਾਨ ਉਪਜ ਵਪਾਰ ਅਤੇ ਵਣਜ ਬਿੱਲ 2020 , 2. ਕਿਸਾਨ ( ਸ਼ਸਕਤੀਕਰਨ ਅਤੇ ਸਰੰਖਸ਼ਣ ) ਮੁੱਲ ਅਤੇ ਅਸ਼ਵਾਸਨ ਅਨੁਬੰਧ ਅਤੇ ਖੇਤੀ ਸੇਵਾਵਾਂ ਬਿੱਲ 2020 , 3 ਜਰੂਰੀ ਵਸਤੂਆਂ ( ਸੋਧ) ਬਿੱਲ ,2020

ਕਿਸਾਨ ਉਤਪਾਦ ਵਪਾਰ ਅਤੇ ਵਣਜਕ ਬਿੱਲ 2020 ਦਾ ਉਦੁਸ਼ ਵੱਖ –ਵੱਖ ਰਾਜਾਂ ਦੀਆਂ ਵਿਧਾਨਾਸਭਾਵਾਂ ਦੁਆਰਾ ਗਠਿਤ ਖੇਤੀ ਉਪਜ ਖਰੀਦ ਕਮੇਟੀਆਂ ਦਾਰਾ ਨਿਯਮਿਤ ਮੰਡੀਆਂ ਤੋਂ ਬਾਹਰ ਖੇਤੀ ਉਪਜ ਦੀ ਵਿਕਰੀ ਦੀ ਆਗਿਆ ਦੇਣਾ ਹੈ।
ਕਿਸਾਨਾਂ (ਸ਼ਸਕਤੀਕਰਨ ਅਤੇ ਸਰੰਖਸ਼ਣ ) ਦਾ ਮੁੱਲ ਯਕੀਨਨ ਭਰੋਸਾ ਅਤੇ ਖੇਤੀ ਸੇਵਾਵਾ ਬਿੱਲ ਦੇ ਉਦੇਸ਼ ਸਮਝੌਤੇ ਤਹਿਤ ਖੇਤੀ ( ਕੰਟੈਰਕਟ ਫਾਰਮਿੰਗ) ਦੀ ਇਜਾ਼ਜਤ ਦੇਣਾ ਹੈ ।
ਜਰੂਰੀ ਵਸਤੂਆ ਸੋਧ ਬਿੱਲ ਵਿੱਚ ਅਨਾਜ , ਦਾਲਾਂ , ਆਲੂ , ਗੰਢੇ ਅਤੇ ਖਾਣ ਯੋਗ ਤੇਲ ਜਿਵੇਂ ਤਿਲ ਆਦਿ ਖਾਧ ਪਦਾਰਥਾਂ ਦੇ ਉਤਪਾਦਨ ਨੂੰ ਸਰਕਾਰੀ ਕੰਟਰੋਲ ਤੋਂ ਮੁਕਤ ਕਰਨਾ ਹੈ ।

Real Estate