ਮੋਦੀ ਕਹਿੰਦੇ – ਕਰੋਨਾ ਸੰਕਟ ਵਿੱਚੋਂ ਕੱਢਣ ਲਈ ਦੁਨੀਆ ਦੀ ਮੱਦਦ ਕਰੇਗਾ ਭਾਰਤ – ਉਵੈਸੀ ਦਾ ਤੰਜ਼ , “ ਪਹਿਲਾਂ ਆਪਣੇ ਘਰ ਚਿਰਾਗ ਬਾਦ ‘ਚ — ”

38

ਕਰੋਨਾ ਵਾਇਰਸ ਅਤੇ ਚੀਨੀ ਘੁਸਪੈਠ ਸਮੇਤ ਅਨੇਕਾ ਮੁੱਦਿਆਂ ਨੂੰ ਲੈ ਕੇ ਮੋਦੀ ਸਰਕਾਰ ਉਪਰ ਲਗਾਤਾਰ ਸਵਾਲ ਦਾਗਣ ਵਾਲੇ ਏਆਈਐਮਈਐਮ ਦੇ ਪ੍ਰਧਾਨ ਅਤੇ ਹੈਦਰਾਬਾਦ ਤੋਂ ਮੈਂਬਰ ਪਾਰਲੀਮੈਂਟ ਅਸਦੂਦੀਨ ਅਵੈਸੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਪਰ ਤੰਜ਼ ਕਸਦੇ ਹੋਏ ਪੀਐਮ ਮੋਦੀ ਨੇ ਸੰਯੁਕਤ ਰਾਸ਼ਟਰ ਵਿੱਚ ਦਿੱਤੇ ਸੰਬੋਧਨ ਨੂੰ ਲੈ ਕੇ ਅਵੈਸੀ ਨੇ ਸਵਾਲ ਕੀਤਾ ਹੈ । ਉਹਨਾ ਨੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਟੈਗ ਕਰਦੇ ਹੋਏ ਪੁੱਛਿਆ ਕਿ ਕੀ ਤੁਹਾਡੀ ਹਕੂਮਤ 80,000 ਕਰੋੜ ਰੁਪਏ ਦਾ ਇੰਤਜ਼ਾਮ ਕਰੇਗੀ ?
ਮੈਂਬਰ ਪਾਰਲੀਮੈਂਟ ਅਵੈਸੀ ਨੇ ਪੀਐਮਓ ਨੂੰ ਟੈਗ ਕਰਦੇ ਹੋਏ ਸ਼ਨੀਵਾਰ ਨੂੰ ਟਵੀਟ ਵਿੱਚ ਲਿਖਿਆ , ‘ ਸਰ ਕੀ ਤੁਹਾਡੀ ਹਕੂਮਤ 80,000 ਕਰੋੜ ਰੁਪਏ ਦਾ ਇੰਤਜ਼ਾਮ ਕਰੇਗੀ , ਸਰ ਥਾਲੀ, ਤਾਲੀ , ਲਾਈਟ ਬੰਦ , 21 ਦਿਨ ? 93,379 ਮੌਤਾਂ, ਪਹਿਲਾਂ ਘਰ ਵਿੱਚ ਚਿਰਾਗ ਬਾਦ ਵਿੱਚ —- ।’
ਦਰਅਸਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਨੇ ਕਰੋਨਾਵਾਇਰਸ ਮਹਾਮਾਰੀ ਨੂੰ ਲੈ ਕੇ ਆਪਣੇ ਸੰਬੋਧਨ ਵਿੱਚ ਕਿਹਾ , ‘ ਵਿਸ਼ਵ ਵਿੱਚ ਸਭ ਤੋਂ ਵੱਡੇ ਵੈਕਸੀਨ ਉਤਪਾਦਨ ਦੇਸ਼ ਤੇ ਤੌਰ ਤੇ ਅੱਜ ਮੈਂ ਵਿਸ਼ਵ ਦੇ ਭਾਈਚਾਰੇ ਨੂੰ ਇੱਕ ਹੋਰ ਭਰੋਸਾ ਦੇਣਾ ਚਾਹੁੰਦਾ ਹਾਂ , ਭਾਰਤ ਵੈਕਸੀਨ ਉਤਪਾਦਨ ਅਤੇ ਵੈਕਸੀਨ ਆਪ੍ਰੂਰਤੀ ਨੂੰ ਪੂਰੀ ਮਾਨਵਤਾ ਦੇ ਲਈ ਇਸ ਸੰਕਟ ਤੋਂ ਬਾਹਰ ਨਿਕਲਣ ਦੇਲ ਈ ਕੰਮ ਆਏਗੀ ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਹੋਣ ਦੀ ਪ੍ਰਸਿ਼ਤਠਾ ਅਤੇ ਇਸਦੇ ਅਨੁਭਵ ਨੂੰ ਅਸੀਂ ਵਿਸ਼ਵ ਦੇ ਲਈ ਉਪਯੋਗ ਕਰਾਂਗੇ ।

Real Estate