ਭਾਰਤ ਬੰਦ ਕਰਨ ਜਾ ਰਹੇ ਕਿਸਾਨਾਂ ਨੂੰ ਰਵੀਸ ਕੁਮਾਰ ਦਾ ਖ਼ਤ

306

ਸੁਣਿਆ ਹੈ ਤੁਸੀ ਸਾਰਿਆਂ ਨੇ 25 ਸਤੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਵਿਰੋਧ ਕਰਨਾ ਅਤੇ ਵਿਰੋਧ ਦੇ ਸ਼ਾਂਤੀਪੂਰਨ ਤਰੀਕੇ ਦੀ ਚੋਣ ਕਰਨਾ ਤੁਹਾਡਾ ਲੋਕਤੰਤਰਿਕ ਅਧਿਕਾਰ ਹੈ। ਮੇਰਾ ਕੰਮ ਸਰਕਾਰ ਤੋਂ ਬਿਨਾ ਤੁਹਾਡੀਆਂ ਗਲਤੀਆਂ ਦੱਸਣਾ ਵੀ ਹੈ । ਤੁਸੀ 25 ਸਤੰਬਰ ਨੂੰ ਭਾਰਤ ਬੰਦ ਦਾ ਦਿਨ ਗਲਤ ਚੁਣਿਆ ਹੈ । 25 ਸਤੰਬਰ ਨੂੰ ਫਿਲਮ ਅਭਿਨੇਤਰੀ ਦੀਪਿਕਾ ਪਾਦੂਕੋਣ ਬੁਲਾਈ ਹੈ , ਜਿਸ ਤੋਂ ਨਾਰਕੋਟਿਕਸ ਕੰਟਰੋਲ ਬਿਊਰੋ ਨਸ਼ਾ –ਸੇਵਨ ਦੇ ਇੱਕ ਅਤਿਗੰਭੀਰ ਮਾਮਲੇ ਵਿੱਚ ਲੰਬੀ ਪੁੱਛਗਿੱਛ ਕਰੇਗੀ । ਜਿਹੜੇ ਚੈਨਲਾਂ ਤੋਂ ਤੁਸੀ 2014 ਤੋਂ ਬਾਅਦ ਰਾਸ਼ਟਰਵਾਦ ਦੀ ਸੰਪਰਾਇਕ ਘੁੱਟੀ ਪੀ ਹੈ , ਉਹੀ ਚੈਨਲ ਹੁਣ ਤੁਹਾਨੂੰ ਛੱਡ ਕੇ ਦੀਪਿਕਾ ਦੇ ਆਉਣ –ਜਾਣ ਤੋਂ ਲੈ ਕੇ ਖਾਣਾ-ਪੀਣ ਦੀ ਕਵਰੇਜ ਕਰਨ ਕਰਨਗੇ, ਜਿ਼ਆਦਾ ਤੋਂ ਜਿ਼ਆਦਾ ਉਹਨਾਂ ਚੈਨਲਾਂ ਨੂੰ ਤੁਸੀ ਬੇਨਤੀ ਹੀ ਕਰ ਸਕਦੇ ਹੋ ਕਿ ਦੀਪਿਕਾ ਤੋਂ ਪੁੱਛ ਲਵੋਂ ਕਿ ਕੀ ਉਹ ਭਾਰਤ ਦੇ ਕਿਸਾਨਾਂ ਵੱਲੋਂ ਉਗਾਇਆ ਗਿਆ ਅਨਾਜ਼ ਖਾਂਦੀ ਹੈ ਜਾਂ ਯੂਰੋਪ ਦੇ ਕਿਸਾਨਾਂ ਦਾ ਉਗਾਇਆ ਹੋਇਆ ਖਾਂਦੀ ਹੈ । ਬੱਸ ਇਹੀ ਇੱਕ ਸਵਾਲ ਹੈ ਜਿਸਦੇ ਬਹਾਨੇ 25 ਸਤੰਬਰ ਨੂੰ ਕਿਸਾਨਾਂ ਦੀ ਕਵਰੇਜ ਦੀ ਗੁੰਜਾਇਸ਼ ਬਚਦੀ ਹੈ। 25 ਸਤੰਬਰ ਨੂੰ ਕਿਸਾਨਾਂ ਨਾਲ ਜੁੜੀ ਖ਼ਬਰ ਬ੍ਰੇਕਿੰਗ ਨਿਊਜ ਬਣ ਸਕਦੀ ਹੈ, ਵਰਨਾ ਤਾਂ ਨਹੀਂ ।
ਤੁਸੀ ਭਾਰਤ ਬੰਦ ਕਰ ਰਹੇ ਹੋ । ਤੁਹਾਡੇ ਭਾਰਤ ਬੰਦ ਤੋਂ ਪਹਿਲਾਂ ਤੁਹਾਡੇ ਨਿਊਜ ਚੈਨਲਾਂ ਨੇ ਭਾਰਤ ਵਿੱਚੋਂ ਬੰਦ ਕਰ ਦਿੱਤਾ ਹੈ। ਚੈਨਲਾਂ ਦੇ ਦੱਸੇ ਗਏ ਭਾਰਤ ਵਿੱਚ ਬੇਰੁਜ਼ਗਾਰ ਬੰਦ ਹੈ, ਜਿਸਦੀ ਨੌਕਰੀ ਗਈ ਉਹ ਬੰਦ ਹੈ, ਇਸ ਤਰ੍ਹਾਂ ਨਾਲ ਤੁਸੀ ਕਿਸਾਨ ਵੀ ਬੰਦ ਹੋ ,ਤੁਹਾਡੀ ਥੋੜੀ ਜਿਹੀ ਥਾਂ ਅਖ਼ਬਾਰਾਂ ਦੇ ਜਿਲ੍ਹਾ ਐਡੀਸਨ ਵਿੱਚ ਬਚੀ ਹੈ ਜਿੱਥੇ ਤੁਹਾਡੇ ਨਾਲ ਜੁੜੀਆਂ ਇੱਧਰ –ਉਧਰ ਦੀਆਂ ਖ਼ਬਰਾਂ ਹੋਣਗੀਆਂ , ਪਰ ਉਹਨਾਂ ਖ਼ਬਰਾਂ ਦਾ ਕੋਈ ਮਤਲਬ ਨਹੀਂ ਹੋਵੇਗਾ । ਉਹਨਾਂ ਖ਼ਬਰਾਂ ਵਿੱਚ ਪਿੰਡ ਦਾ ਨਾਂਮ ਹੋਵੇਗਾ, ਤੁਹਾਡੇ ਵਿੱਚੋਂ 2-4 ਦਾ ਨਾਂਮ ਹੋਵੇਗਾ, ਟਰੈਕਟਰ ਦੀ ਫੋਟੋ ਹੋਣੀ , ਇੱਕ ਬੁੱਢੀ ਔਰਤ ਦੀ ਸਿੰਗਲ ਕਾਲਮ ਖ਼ਬਰ ਹੋਵੇਗੀ , ਜਿਲ੍ਹਾ ਐਡੀਸ਼ਨ ਦਾ ਜਿ਼ਕਰ ਇਸ ਲਈ ਕਿਉਂਕਿ ਕਿਸਾਨ ਹੁਣ ਰਾਸ਼ਟਰੀ ਪੰਨਿਆਂ ਦੇ ਲਾਇਕ ਨਹੀਂ ਬਚੇ , ਨਿਊਜ ਚੈਨਲਾਂ ਵਿੱਚੋਂ ਤੁਹਾਡੇ ਸਾਰਿਆਂ ਦੇ ਭਾਰਤ ਬੰਦ ਨੂੰ ‘ਸਪੀਡ ਨਿਊਜ’ ਵਿੱਚ ਥਾਂ ਮਿਲ ਜਾਵੇ ਤਾਂ ਤੁਸੀ ਇਸ ਖੁਸ਼ੀ ਵਿੱਚ ਆਪਣੇ ਪਿੰਡ ਤੋਂ ਇੱਕ ਛੋਟਾ ਜਿਹਾ ਪਿੰਡ –ਬੰਦ ਕਰ ਲੈਣਾ ।
25 ਸਤੰਬਰ ਨੂੰ ਰਾਸ਼ਟਰੀ ਪੰਨਿਆਂ ਦੀ ਮਲਕਾ ਦੀਪਿਕਾ ਜੀ ਹੋਵੇਗੀ , ਉਸ ਦਿਨ ਜਦੋਂ ਉਹ ਘਰ ਤੋਂ ਨਿਕਲੇਗੀ ਤਾਂ ਟਰੈਫਿਕ ਪੁਲੀਸ ਦੀ ਥਾਂ ਰਿਪੋਰਟਰ ਖੜੇ ਹੋਣਗੇ। ਜੇ ਜਹਾਜ਼ ਰਾਹੀ ਉੱਡ ਕੇ ਮੁੰਬਈ ਪਹੁੰਚੇਗੀ ਤਾਂ ਜਹਾਜ਼ ਵਿੱਚ ਉਸਦੇ ਬਿਨਾ ਜਿੰਨੀਆਂ ਵੀ ਖਾਲੀ ਸੀਟਾਂ ਹੋਣਗੀਆਂ ਉਨ੍ਹਾਂ ‘ਤੇ ਪੱਤਰਕਾਰ ਹੋਣਗੇ। ਉਸਦੀ ਗੱਡੀ ਤੋਂ ਲੈ ਕੇ ਸਾੜੀ ਤੱਕ ਦੀ ਚਰਚਾ ਹੋਵੇਗੀ । ਨਿਊਜ ਚੈਨਲਾਂ ‘ਤੇ ਉਸਦੀ ਫਿਲਮਾਂ ਦੇ ਗਾਣੇ ਚੱਲਣਗੇ , ਉਸਦੇ ਡਾਇਲਾਗ ਹੋਣਗੇ, ਦੀਪਿਕਾ ਨੇ ਕਿਸੇ ਫਿਲਮ ਵਿੱਚ ਸ਼ਰਾਬ ਜਾਂ ਨਸ਼ੇ ਦਾ ਸੀਨਾ ਕੀਤਾ ਹੋਵੇਗਾ ਤਾਂ ਦਿਨ ਭਰ ਉਹੀ ਚੱਲੇਗਾ ਪਰ ਕਿਸਾਨ ਨਹੀਂ ਚੱਲੇਗਾ।
2017 ‘ਚ ਜਦੋਂ ਸੰਜੇ ਲੀਲਾ ਭੰਸਾਲੀ ਦੀ ਫਿਲਮ ਪਦਮਾਵਤ ਆਉਣ ਵਾਲੀ ਸੀ ਤਾਂ ਉਸ ਨੂੰ ਲੈ ਕੇ ਇੱਕ ਜਾਤੀ ਵਿਸ਼ੇਸ਼ ਦੇ ਲੋਕਾਂ ਨੇ ਹੰਗਾਮਾ ਕੀਤਾ । ਕਈ ਹਫ਼ਤਿਆਂ ਤੱਕ ਫਿਲਮ ਨੂੰ ਲੈ ਕੇ ਬਹਿਸ ਹੁੰਦੀ ਰਹੀ , ਤੁਸੀ ਉਦੋਂ ਵਿੱਚ ਕਵਰੇਜ ਵਿੱਚੋਂ ਗਾਇਬ ਸੀ । ਹਰਿਆਣਾ, ਮੱਧ ਪ੍ਰਦੇਸ਼ , ਗੁਜਰਾਤ ਸਮੇਤ ਕਈ ਰਾਜਾਂ ਵਿੱਚੋਂ ਇਸ ਫਿਲਮ ਦੇ ਪ੍ਰਦਰਸ਼ਨ ਨੂੰ ਰੋਕਣ ਲਈ ਹਿੰਸਾ ਹੋਈ ਸੀ । ਦੀਪਿਕਾ ਦਾ ਸਿਰ ਕੱਟਣ ਵਾਲੇ ਲਈ 5 ਕਰੋੜ ਰੁਪਏ ਦੀ ਰਾਸ਼ੀ ਦਾ ਇਨਾਮ ਰੱਖਿਆ ਗਿਆ ਸੀ । ਉਹੀ ਦੀਪਿਕਾ ਹੁਣ ਜਦੋਂ ਨਾਰਕੋਟਿਕਸ ਕੰਟਰੋਲ ਬਿਊਰੋ ਜਾਏਗੀ ਤਾਂ ਚੈਨਲਾਂ ਦੇ ਕੈਮਰੇ ਉਸਦੇ ਕਦਮਾਂ ਨੂੰ ਚੁੰਮ ਰਹੇ ਹੋਣਗੇ। ਉਸਦੀ ਰੇਟਿੰਗ ਅਸਮਾਨ ਤੇ ਹੋਵੇਗੀ । ਕਿਸਾਨਾਂ ਤੋਂ ਚੈਨਲਾਂ ਨੂੰ ਕੁਝ ਨਹੀਂ ਮਿਲਦਾ , ਬਹੁਤ ਸਾਰੇ ਐਂਕਰ ਖਾਣਾ ਵੀ ਘੱਟ ਖਾਂਦੇ ਹਨ, ਉਹਨਾਂ ਦੀ ਫਿਟਨੈਸ ਦੱਸਦੀ ਹੈ ਕਿ ਉਹਨਾ ਨੂੰ ਅਨਾਜ ਦੀ ਮੁੱਠੀ ਭਰ ਹੀ ਜਰੂਰਤ ਹੈ । ਖੇਤਾਂ ਵਿੱਚ ਟਿੱਡੀ ਦਲ ਦਾ ਹਮਲਾ ਹੋਵੇ ਤਾਂ ਐਂਕਰਾਂ ਨੂੰ ਬੁਲਾ ਲੈਣਾ , ਇੱਕ ਐਂਕਰ ਤਾਂ ਐਨਾ ਚਿਲਾਉਂਦਾ ਹੈ ਕਿ ਉਸਦੀ ਆਵਾਜ਼ ਨਾਲ ਹੀ ਸਾਰੀਆਂ ਟਿੱਡੀਆਂ ਪਾਕਿਸਤਾਨ ਮੁੜ ਜਾਣਗੀਆਂ , ਫਿਰ ਤੁਹਾਨੂੰ ਥਾਲੀ ਵਜਾਉਣ ਜਾਂ ਡੀਜੇ ਵਜਾਉਣ ਦੀ ਜਰੂਰਤ ਨਹੀਂ ਹੋਵੇਗੀ।
2014 ਵਿੱਚ ਤੁਸੀ ਕਿਸਾਨ ਭਾਈ ਇਹਨਾ ਨਿਊਜ ਚੈਨਲਜ ਨੂੰ ਦੇਖਦੇ ਹੀ ਆਏ ਰਹੇ ਸੀ , ਜਦੋਂ ਇੱਕ ਐਂਕਰ ਗਊ –ਰੱਖਿਆ ਨੂੰ ਲੈ ਕੇ ਲਗਾਤਾਰ ਭੜਕਾਊ ਕਵਰਜੇ ਕਰਦੇ ਸੀ ਤਾਂ ਤੁਹਾਡਾ ਵੀ ਤਾਂ ਖੂਨ ਗਰਮ ਹੁੰਦਾ ਹੋਵੇਗਾ । ਤੁਹਾਨੂੰ ਲੱਗਿਆ ਹੋਣਾ ਕਿ ਕਦੋਂ ਤੱਕ ਖੇਤੀ- ਕਿਸਾਨੀ ਹੀ ਕਰੋਗੇ , ਕੁਝ ਧਰਮ ਦੀ ਰੱਖਿਆ ਵੀ ਕੀਤੀ ਜਾਵੇ , ਧਰਮ ਦੇ ਨਾਂਮ ‘ਤੇ ਨਫ਼ਰਤ ਦੀ ਅਫੀਮ ਤੁਹਾਨੂੰ ਦੇ ਦਿੱਤੀ ਗਈ ਹੈ। ਵਿਚਾਰ ਦੀ ਜਗਾ ਤਲਵਾਰ ਵਾਹੁਣ ਦਾ ਜੋਸ਼ ਭਰਿਆ ਗਿਆ , ਤੁਸੀ ਰੋਜ ਚੈਨਲਾਂ ਦੇ ਸਾਹਮਣੇ ਬੈਠ ਕੇ ਵੀਡਿਓ ਗੇਮ ਖੇਡ ਰਹੇ ਸੀ ਤਾਂ ਤੁਹਾਨੂੰ ਲੱਗਿਆ ਕਿ ਤੁਹਾਡੀ ਤਾਕਤ ਵੱਧ ਗਈ ਇਸ ਦੌਰਾਨ ਹੀ ਨੌਜਵਾਨ ਵਟਸਐਪ ਨਾਲ ਜੋੜ ਕੇ ਭੀੜ ਵਿੱਚ ਬਦਲ ਦਿੱਤੇ ਗਏ । ਜਿਵੇਂ ਹੀ ਗਊ-ਰੱਖਿਆ ਦਾ ਮੁੱਦਾ ਉਤਰਿਆਂ ਤਾਂ ਤੁਹਾਡੇ ਖੇਤਾਂ ‘ਚ ਢੱਠਿਆਂ ਦਾ ਹਮਲਾ ਹੋ ਗਿਆ। ਤੁਸੀ ਢੱਠਿਆ ਦੇ ਹਮਲੇ ਤੋਂ ਫਸਲ ਬਚਾਉਣ ਲਈ ਰਾਤ ਭਰ ਜਾਗਣ ਲੱਗੇ ।
ਮੈਂ ਗਿਣ ਕੇ ਨਹੀਂ ਦੱਸਿਆ ਸਕਦਾ ਕਿ ਤੁਹਾਡੇ ਵਿੱਚੋਂ ਕਿੰਨੇ ਫਿਰਕੂ ਹੋਏ ਪਰ ਜਿੰਨ੍ਹੇ ਵੀ ਹੋਏ ਉਸਦੀ ਕੀਮਤ ਸਭ ਤੂੰ ਚੁਕਾਉਣੀ ਪਵੇਗੀ । ਇਸ ਪੱਤਰ ਮੈਂ ਇਸ ਲਈ ਲਿਖ ਰਿਹਾ ਕਿ 25 ਸਤੰਬਰ ਦੀ ਕਵਰੇਜ ਹੋਣ ਤੇ ਤੁਸੀ ਸਿ਼ਕਾਇਤ ਨਾ ਕਰੋਂ , ਤੁਸੀ ਇਸ ਗੋਦੀ ਮੀਡੀਆ ਨੂੰ ਦੇਖਿਆ ਹੈ । 17 ਸਤੰਬਰ ਨੂੰ ਬੇਰੁਜ਼ਗਾਰਾਂ ਨੇ ਅੰਦੋਲਨ ਕੀਤਾ, ਊਹ ਤਾਂ ਤੁਹਾਡੇ ਹੀ ਬੱਚੇ ਸਨ, ਕੀ ਉਹਨਾਂ ਦੀ ਕਵਰੇਜ ਹੋਈ । ਕੀ ਉਹਨਾਂ ਦੇ ਸਵਾਲਾਂ ਨੂੰ ਲੈ ਕੇ ਬਹਿਸ ਤੁਸੀ ਦੇਖੀ ?
ਜਦੋਂ ਮੁਜ਼ਫੱਰਨਗਰ ‘ਚ ਦੰਗੇ ਹੋਏ ਸੀ , ਇੱਕ ਘਟਨਾ ਨੂੰ ਲੈ ਕੇ ਤੁਹਾਡੇ ਕਿਸ ਤਰ੍ਹਾਂ ਕੂੜਪ੍ਰਚਾਰ ਨਾਲ ਨਫ਼ਰਤ ਭਰੀ ਗਈ ਤੁਹਾਡੇ ਖੇਤਾਂ ‘ਚ ਦਰਾੜ ਪੈ ਗਈ , ਜਦੋਂ ਤੁਸੀ ਫਿਰਕੂ ਬਣਾਏ ਜਾਂਦੇ ਹੋ ਤਾਂ ਤੁਸੀ ਗੁਲਾਮ ਬਣ ਜਾਂਦੇ ਹੋ । ਜਿਸ ਕਿਸੇ ਤੋਂ ਗਲਤੀ ਹੋਈ ਸੀ , ਉਸ ਨੂੰ ਹੁਣ ਅਕੇਲੇਪਨ ਦੀ ਸਜ਼ਾ ਭੁਗਤਣੀ ਹੋਵੇਗੀ । ਅੱਜ ਵੀ ਦੋ-ਚਾਰ ਅਫਵਾਹਾਂ ਨਾਲ ਭੀੜ ਨੂੰ ਬਦਲਿਆ ਜਾ ਸਕਦਾ ਹੈ। ਵਟਸਅੱਪ ਦੇ ਨੰਬਰਾਂ ਨੂੰ ਜੋੜ ਕੇ ਇੱਕ ਗਰੁੱਪ ਬਣਾਇਆ ਗਿਆ ਫਿਰ ਤੁਹਾਨੂੰ ਫੋਨ ਆਉਣ ਲੱਗੇ , ਤਰ੍ਹਾਂ-ਤਰ੍ਹਾਂ ਦੇ ਝੂਠੇ ਮੈਸੇਜ , ਤੁਹਾਡੇ ਫੋਨ ਵਿੱਚ ਕਿੰਨੇ ਮੈਸੇਜ ਆਏ ਕਿ ਨਹਿਰੂ ਮੁਸਲਮਾਨ ਦੀ , ਜੋ ਲੋਕ ਅਜਿਹਾ ਕਰ ਰਹੇ ਹਨ ਉਹਨਾਂ ਨੂੰ ਪਤਾ ਕਿ ਤੁਹਾਨੂੰ ਫਿਰਕੂ ਬਣਾਉਣ ਦਾ ਕੰਮ ਪੂਰਾ ਹੋ ਚੁੱਕਿਆ ਹੈ। ਤੁਸੀ ਜਿੰਨੇ ਮਰਜ਼ੀ ਅੰਦੋਲਨ ਕਰ ਲਵੋ , ਫਿਰਕਾਪ੍ਰਸਤੀ ਦਾ ਇੱਕ ਬਟਨ ਦੱਬਿਆ ਜਾਵੇਗਾ ਅਤੇ ਪਿੰਡ ਦਾ ਪਿੰਡ ਭੀੜ ਵਿੱਚ ਬਦਲ ਜਾਵੇਗਾ, ਪਿੰਡ ਤੋਂ ਪੁੱਛ ਲੈਣਾ ਰਵੀਸ ਦੀ ਗੱਲ ਸਹੀ ਹੈ ਜਾਂ ਗਲਤ ।
ਭਾਰਤ ਵਾਕਈ ਪਿਆਰਾ ਦੇਸ਼ ਹੈ । ਇਸਦੇ ਅੰਦਰ ਬਹੁਤ ਕਮੀਆਂ ਹਨ ਇਸਦੇ ਲੋਕਤੰਤਰ ਵਿੱਚ ਵੀ ਬਹੁਤ ਕਮੀਆਂ ਹਨ , ਪਰ ਇਸਦੇ ਲੋਕਤੰਰ ਦੇ ਮਾਹੌਲ ਵਿੱਚ ਕੋਈ ਕਮੀ ਨਹੀਂ । ਮੀਡੀਆ ਦੇ ਚੱਕਰ ਵਿੱਚ ਆ ਕੇ ਇਸਨੂੰ ਜਿਹੜੇ ਤਬਕਿਆਂ ਨੇ ਖ਼ਤਮ ਕੀਤਾ ਉਹਨਾਂ ਵਿੱਚ ਕਿਸਾਨ ਭਾਈ ਵੀ ਹਨ। ਤੁਸੀ ਇੱਕ ਨੂੰ ਵੋਟ ਦਿੰਦੇ ਹੋ ਤਾਂ ਦੂਜੇ ਨੂੰ ਗੋਦੀ ‘ਚ ਬਿਠਾਉਂਦੇ ਵੀ ਸੀ । ਹੁਣ ਤੁਸੀ ਅਜਿਹਾ ਨਹੀਂ ਕਰਦੇ । ਤੁਹਾਡੇ ਦਿਮਾਗ ਵਿੱਚ ਵਿਕੱਲਪ ਹਟਾ ਦਿੱਤਾ ਗਿਆ ਹੈ। ਅੱਜ ਤੁਸੀ ਇੱਕ ਨੂੰ ਵੋਟ ਦਿੰਦੇ ਹੋ ਤਾਂ ਦੂਜੇ ਨੂੰ ਡਾਂਗ ਮਾਰ ਕੇ ਭਜਾ ਦਿੰਦੇ ਹੋ । ਤੁਸੀ ਹੀ ਨਹੀਂ ਅਜਿਹਾ ਬਹੁਤ ਸਾਰੇ ਲੋਕ ਕਰਨ ਲੱਗੇ ਹਨ। ਜਿਵੇਂ ਤੁਹਾਡੀ ਗੱਲਾਂ ਵਿਕੱਲਕ ਦੀ ਥਾਂ ਖਤਮ ਹੋਣ ਲੱਗਦੀਆਂ ਹਨ। ਵਿਰੋਧੀ ਧਿਰ ਖ਼ਤਮ ਹੁੰਦੇ ਹੀ ਜਨਤਾ ਖ਼ਤਮ ਹੋਣ ਲੱਗਦੀ ਹੈ। ਵਿਰੋਧੀ ਧਿਰ ਜਨਤਾ ਨੂੰ ਖੜਾ ਕਰਦੀ ਹੈ। ਇਸ ਨੂੰ ਮਾਰ ਕੇ ਜਨਤਾ ਕਦੇ ਵੀ ਖੜੀ ਨਹੀਂ ਹੋ ਸਕਦੀ ।
ਕਿਸਾਨਾਂ ਦੇ ਕੋਲ ਕਦੇ ਵੀ ਕੋਈ ਤਾਕਤ ਨਹੀਂ ਸੀ । ਇੱਕ ਹੀ ਤਾਕਤ ਹੈ ਕਿ ਉਹ ਕਿਸਾਨ ਹਨ। ਕਿਸਾਨ ਦਾ ਮਤਲਬ ਜਨਤਾ ਹੈ । ਕਿਸਾਨ ਸੜਕਾਂ ‘ਤੇ ਉਤਰੇਗਾ , ਇੱਕ ਸਮੇਂ ਸਖ਼ਤ ਚੇਤਾਵਨੀ ਹੋਇਆ ਕਰਦੀ ਸੀ । ਹੈੱਡਲਾਈਨ ਹੁੰਦੀ ਸੀ ਅਖ਼ਬਾਰ ਦੀ । ਅਖ਼ਬਾਰ ਤੋਂ ਲੈ ਕੇ ਨਿਊਜ ਚੈਨਲ ਤੱਕ ਕੰਬ ਜਾਂਦੇ ਸਨ । ਹੁਣ ਤੁਸੀ ਜਨਤਾ ਨਹੀਂ ਹੋ , ਜਿਵੇਂ ਜਨਤਾ ਬਣਨ ਦੀ ਕੋਸਿ਼ਸ਼ ਕਰੋਗੇ ਚੈਨਲਾਂ ਉਪਰ ਦੀਪਿਕਾ ਦਾ ਕਵਰੇਜ ਵੱਧ ਜਾਵੇਗਾ ਅਤੇ ਤੁਹਾਡੀ ਪਿੱਠ ‘ਤੇ ਪੁਲੀਸ ਦੀ ਡਾਂਗਾਂ ਚੱਲਣਗੀਆਂ । ਮੁਕੱਦਮੇ ਦਰਜ ਹੋਣਗੇ। ਭਾਰਤ ਬੰਦ ਦੇ ਦੌਰਾਨ ਤੁਹਾਨੂੰ ਕੈਮਰੇ ਵਾਲੇ ਬਹੁਤ ਦਿਸਣਗੇ । ਪਰ ਕਵਰੇਜ ਦਿਖਾਂਈ ਨਹੀਂ ਦੇਵੇਗੀ । ਲੋਕਲ ਚੈਨਲ ‘ਤੇ ਬਹੁਤ ਕੁਝ ਦਿਸ ਜਾਵੇਗਾ। ਪਰ ਰਾਸ਼ਟਰੀ ਚੈਨਲਾਂ ਤੇ ਕੁਝ ਜਿ਼ਆਦਾ ਨਹੀਂ ਦਿਸੇਗਾ। ਭਾਰਤ ਬੰਦ ਦੀ ਖੁਦ ਵੀਡਿਓ ਬਣਾ ਲਵੋਂ ਤਾਂ ਜੋ ਪਿੰਡਾਂ ਵਿਚ ਵਾਇਰਲ ਹੋ ਸਕੇ।
ਤੁਹਾਨੂੰ ਚੈਨਲਾਂ ਨੇ ਇੱਕ ਸਸਤੀ ਭੀੜ ਵਿੱਚ ਬਦਲ ਦਿੱਤਾ ਹੈ। ਤੁਸੀ ਆਸਾਨੀ ਨਾਲ ਭੀੜ ਵਿੱਚੋਂ ਬਾਹਰ ਨਹੀਂ ਆ ਸਕਦੇ। ਮੇਰੀ ਗੱਲ ‘ਤੇ ਯਕੀਨ ਨਾ ਹੋਵੇ ਤਾਂ ਕੋਸਿ਼ਸ਼ ਕਰ ਲਵੋ । ਮੋਦੀ ਜੀ ਕਹਿੰਦੇ ਹਨ ਕਿ ਖੇਤੀ ਦੇ ਤਿੰਨ ਕਾਨੂੰਨ ਤੁਹਾਡੀ ਆਜ਼ਾਦੀ ਲਈ ਲਿਆਂਦੇ ਗਏ ਹਨ । ਇਸ ਉਪਰ ਬਹਿਸ ਹੋ ਸਕਦੀ ਹੈ। ਵੱਡੇ- ਵੱਡੇ ਪੱਤਰਕਾਰ ਜਿੰਨ੍ਹਾਂ ਨੇ ਤੁਹਾਨੂੰ ਖੇਤ ਵਿੱਚੋਂ ਫਰੀ ਗੰਨੇ ਤੋੜ ਕੇ ਚੂਪਦੇ ਹੋਏ ਫੋਟੋ ਖਿੱਚਵਾਈ ਸੀ ਉਹ ਵੀ ਸਰਕਾਰ ਦੀ ਤਾਰੀਫ਼ ਕਰ ਰਹੇ ਹਨ। ਮੈਂ ਕਹਿੰਦਾ ਹਾਂ ਕਿ ਕਿਉਂ ਭਾਰਤ ਕਰਦੇ ਹੋ ਇਹਨਾਂ ਐਂਕਰਾਂ ਤੋਂ ਸਿੱਖ ਲਵੋ ਖੇਤੀ ਕਿਵੇਂ ਕਰਦੇ ਹੋ ।ਸ਼ਾਸ਼ਤਰੀ ਜੀ ਨੇ ਇੱਕ ਸੰਘਰਸ਼ ਉਪਰ ਆਪਣੀ ਜਾਨ ਲਗਾ ਦਿੱਤੀ ਅਤੇ ਨਾਅਰਾ ਦਿੱਤਾ , ‘ ਜੈ ਜਵਾਨ , ਜੈ ਕਿਸਾਨ ’ ਉਸਦੇ ਮਗਰੋਂ ਵੀ ਇਹ ਨਾਅਰਾ ਲੱਗ ਰਿਹਾ ਹੈ। ਹੁਣ ਜਦੋਂ ਵੀ ਇਹ ਨਾਅਰਾ ਲੱਗਦਾ ਹੈ ਤਾਂ ਕਿਸਾਨ ਦੀ ਜੇਬ ਕੱਟ ਜਾਂਦੀ ਹੈ। ਨੇਤਾਵਾਂ ਨੂੰ ਪਤਾ ਚੱਲ ਗਿਆ ਹੈ ਕਿ ਸਾਡਾ ਕਿਸਾਨ ਭੋਲਾ ਹੈ ।ਭਾਵੁਕਤਾ ਵਿੱਚ ਆ ਜਾਂਦਾ ਹੈ। ਦੇਸ਼ ਦੇ ਲਈ ਬੇਟਾ ਅਤੇ ਅਨਾਜ਼ ਸਭ ਦੇ ਦਿੰਦਾ ਹੈ। ਇਹ ਤੁਹਾਡਾ ਭੋਲਾਪਣ ਵਾਕਈ ਬਹੁਤ ਸੁੰਦਰ ਹੈ , ਤੁਸੀ ਅਜਿਹੇ ਹੀ ਬਣੇ ਰਹੋ , ਸਭ ਨਿਊਜ ਚੈਨਲਾਂ ਦੇ ਬਣਾੇ ਪਿਆਦਿਆਂ ਦੀ ਤਰ੍ਹਾਂ ਹੋ ਜਾਓਗੇ ਤਾਂ ਕੰਮ ਕਿਵੇਂ ਚੱਲੇਗਾ। ਬੱਸ ਜਦੋਂ ਵੀ ਕੋਈ ਨੇਤਾ ਜੈ-ਜਵਾਨ, ਜੈ ਕਿਸਾਨ ’ਦਾ ਨਾਅਰਾ ਲਾਵੇ ਤਾਂ ਆਪਣੇ ਹੱਥਾਂ ਨੂੰ ਜੇਬਾਂ ਤੋਂ ਮੁੱਠੀਆਂ ਬਣਾ ਕੇ ਕਸ ਲੈਣਾ।
ਤੁਸੀ ਕਿੰਨਾਂ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਹੋ । ਨਿਊਜ ਚੈਨਲਾਂ ‘ਤੇ ਬਹਿਸ ਹੋਣੀ ਚਾਹੀਦੀ । ਪਤਾ ਹੁੰਦਾ ਕਿ ਕੀ ਕਾਨੂੰਨ ਆ ਰਿਹਾ ਹੈ। ਕੀ ਹੋਵੇਗਾ –ਕੀ ਨਹੀਂ ਹੋਵੇਗਾ। ਪਰ ਅਜਿਹਾ ਨਹੀਂ ਹੋਇਆ। ਮੈਂ ਕੱਲ ਹੀ ਕਿਹਾ ਸੀ ਕਿ ਨਿਊਜ ਚੈਨਲ ਅਤੇ ਅਖ਼ਬਾਰ ਖਰੀਦਣਾ ਬੰਦ ਕਰ ਦਿਓ , ਉਹ ਪੈਸਾ ਪ੍ਰਧਾਨ ਮੰਤਰੀ ਰਾਹਤ ਕੋਸ਼ ਵਿੱਚ ਦਿਓ । ਮੇਰੀ ਤੁਸੀ ਮੰਨੀ ਨਹੀਂ । ਜੋ ਗੁਲਾਮ ਮੀਡੀਆ ਦਾ ਖਰੀਦਦਾਰ ਹੁੰਦਾ ਹੈ ਉਹ ਵੀ ਗੁਲਾਮ ਹੀ ਸਮਝਿਆ ਜਾਂਦਾ ਹੈ। ਵੈਸੇ ਮਈ 2015 ਵਿੱਚ ਪ੍ਰਧਾਨ ਮੰਤਰੀ ਜੀ ਨੇ ਤੁਹਾਡੇ ਲਈ ਕਿਸਾਨ ਚੈਨਲ ਲਾਂਚ ਕੀਤਾ ਸੀ , ਉਮੀਦ ਹੈ ਤੁਸੀ ਉੱਥੇ ਦਿਸ ਜਾਓਗੇ।
ਪੱਤਰ ਲੰਬਾ , ਤੁਹਾਡੇ ਬਾਰੇ ਕੁਝ ਛਪੇਗਾ- ਦਿਖੇਗਾ ਨਹੀਂ ਇਸ ਲਈ ਲੰਬਾ ਲਿਖ ਦਿੱਤਾ .

ਰਵੀਸ ਕੁਮਾਰ

Real Estate