ਅਕਾਲੀ ਦਲ ਦੇ ਇੱਕੋਂ ਬੰਬ ਨੇ ਮੋਦੀ ਨੂੰ ਹਿਲਾ ਦਿੱਤਾ – ਸੁਖਬੀਰ

164

ਖੇਤੀ ਆਰਡੀਨੈੱਸ ‘ਤੇ ਕਸੂਤਾ ਘਿਰਿਆ ਅਕਾਲੀ ਦਲ ਆਪਣੀ ਸ਼ਾਖ ਬਚਾਉਣ ਲਈ ਕਈ ਤਰ੍ਹਾਂ ਦੇ ਪਾਪੜ ਵੇਲ ਰਿਹਾ ਹੈ। ਸੁਖਬੀਰ ਸਿੰਘ ਬਾਦਲ ਨੇ ਅੱਜ ਆਪਣੇ ਭਾਸ਼ਣ ਵਿੱਚ ਕਿਹਾ , ‘ ਅਕਾਲੀਆਂ ਦੇ ਇੱਕ ਬੰਬ ਨੇ ਮੋਦੀ ਨੂੰ ਹਿਲਾ ਦਿੱਤਾ ਹੈ ।’ ਉਹਨਾਂ ਕਿਹਾ , ‘ ਪਹਿਲਾਂ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਕੋਈ ਗੱਲ ਕਰਨ ਨਹੀਂ ਆਉਂਦਾ ਸੀ , ਹੁਣ ਰੋਜ਼ ਮੰਤਰੀ ਸਾਹਮਣੇ ਆ ਰਹੇ ਹਨ, ਇਸ਼ਤਿਹਾਰ ਦੇ ਰਹੇ ਹਨ।
ਸੁਖਬੀਰ ਬਾਦਲ , ਬੀਬੀ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਦੀ ਤੁਲਨਾ ਬੰਬ ਨਾਲ ਕਰ ਰਹੇ ਸਨ ।
ਆਪਣੇ ਭਾਸ਼ਣ ਵਿੱਚ ਅਕਾਲੀ ਦਲ ਦੇ ਪ੍ਰਧਾਨ ਨੇ ਆਖਿਆ , ‘ ਮੈਨੂੰ ਯਾਦ ਹੈ , ਦੂਜਾ ਵਿਸ਼ਵ ਯੁੱਧ ਜਦੋਂ ਸੁਰੂ ਹੋਇਆ ਸੀ , ਉਦੋਂ ਜਪਾਨ ਦਾ ਬਹੁਤ ਦਬਦਬਾ ਸੀ , ਅਮਰੀਕਾ ਨੇ ਇੱਕ ਬੰਬ ਸੁੱਟਿਆ ਤੇ ਸਾਰੇ ਨੂੰ ਹਿਲਾ ਦਿੱਤਾ। ਅਕਾਲੀ ਦਲ ਦੇ ਇੱਕ ਬੰਬ ਨੇ ਮੋਦੀ ਨੂੰ ਹਿਲਾ ਦਿੱਤਾ। ਜਿੰਨ੍ਹਾਂ ਨੇ ਦੋ ਮਹੀਨੇ ਕਿਸੇ ਕਿਸਾਨ ਦੇ ਬਾਰੇ ਗੱਲ ਨਹੀਂ ਕੀਤੀ ਅਸੀਂ ਕਿਹਾ ਕਿ ਅੱਜ ਹੀ ਬੋਲ ਦਿਓ , ਬੋਲੇ ਨਹੀਂ , ਹੁਣ ਰੋਜ਼ ਹੀ ਬੋਲਣ ਲੱਗੇ ਹਨ। ਹੁਣ ਪੰਜ-ਪੰਜ ਮੰਤਰੀ ਰੋਜ਼ ਆ ਰਹੇ ਹਨ , ਇਸ਼ਤਿਹਾਰ ਦੇ ਰਹੇ ਹਨ। ਇਹ ਕੰਮ ਦੋ ਸਾਲ ਪਹਿਲਾਂ ਕਰਨਾ ਚਾਹੀਦਾ ਸੀ । ਤੁਹਾਡੇ ਅਕਾਲੀ ਦਲ ਦੇ ਬੰਬ ਨਾਲ ਦੇਸ਼ ਹਿੱਲ ਗਿਆ ਹੈ।

Real Estate