ਤਲਵੰਡੀ ਸਾਬੋ ਪੁੱਜੀ ਹਰਸਿਮਰਤ ਕੌਰ ਬਾਦਲ ਦਾ ਆਮ ਆਦਮੀ ਪਾਰਟੀ ਨੇ ਕਾਲੀਆਂ ਝੰਡੀਆਂ ਨਾਲ ਕੀਤਾ ਵਿਰੋਧ

201

ਵਿਰੋਧ ਦੇ ਡਰੋਂ ਹਰਸਿਮਰਤ ਕੌਰ ਬਾਦਲ ਨੇ ਬਦਲਿਆ ਰਸਤਾ*

ਤਲਵੰਡੀ ਸਾਬੋ/ਬਠਿੰਡਾ 24 ਸਤੰਬਰ ( ਬਲਵਿੰਦਰ ਸਿੰਘ ਭੁੱਲਰ )
ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲੋਕਤੰਤਰ ਦਾ ਘਾਣ ਕਰਦਿਆਂ ਕਿਸਾਨੀ ਨੂੰ ਖ਼ਤਮ ਕਰਨ ਦੇ ਮਕਸਦ ਨਾਲ ਪਾਸ ਕੀਤੇ 3 ਖੇਤੀ ਆਰਡੀਨੈਂਸਾਂ ਦਾ ਦੇਸ਼ ਭਰ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਕਿਸਾਨ ਸੜਕਾਂ ਤੇ ਆ ਕੇ ਇਹ ਬਿੱਲ ਵਾਪਸ ਲੈਣ ਦੀ ਮੰਗ ਕਰ ਰਹੇ ਹਨ ਜਿਸਦੀ ਹਮਾਇਤ ਆਮ ਆਦਮੀ ਪਾਰਟੀ ਵੱਲੋਂ ਵੀ ਕੀਤੀ ਜਾ ਰਹੀ ਹੈ। ਕੇਂਦਰ ਵਿੱਚ ਅਸਤੀਫ਼ਾ ਦੇਣ ਤੋਂ ਬਾਅਦ ਅੱਜ ਬਠਿੰਡਾ ਦੇ ਹਲਕਾ ਤਲਵੰਡੀ ਸਾਬੋ ਵਿਖੇ ਪੁੱਜੀ ਹਰਸਿਮਰਤ ਕੌਰ ਬਾਦਲ ਦਾ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਅਤੇ ਵਿਧਾਇਕਾ ਰੁਪਿੰਦਰ ਕੌਰ ਰੂਬੀ ਦੀ ਅਗਵਾਈ ਵਿੱਚ ਕਾਲੇ ਚੋਲੇ ਪਾ ਕੇ ਅਤੇ ਕਾਲੀਆਂ ਝੰਡੀਆਂ ਨਾਲ ਵਿਰੋਧ ਕਰਦਿਆਂ ਕੇਂਦਰ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ। ਹਾਲਾਤ ਇਹ ਬਣੇ ਕਿ ਵਿਰੋਧ ਦੇ ਡਰੋਂ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਰਸਤਾ ਬਦਲਣਾ ਪਿਆ, ਆਪ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਅਤੇ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਲੋਕਤੰਤਰ ਦਾ ਘਾਣ ਕਰਦਿਆਂ ਲੋਕ ਸਭਾ ਅਤੇ ਰਾਜ ਸਭਾ ਵਿੱਚ ਇਸ ਬਿੱਲ ਨੂੰ ਪਾਸ ਕੀਤਾ ਹੈ ਜਿਸਦਾ ਆਮ ਆਦਮੀ ਪਾਰਟੀ ਕਿਸਾਨਾਂ ਦੇ ਸੰਘਰਸ਼ ਦੇ ਨਾਲ ਵਿਰੋਧ ਕਰਦੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਚੱਕਾ ਜਾਮ ਤੇ ਤੰਜ ਕਸੱਦਿਆਂ ਵਿਧਾਇਕਾਂ ਨੇ ਕਿਹਾ ਕਿ ਕਿਸਾਨੀ ਸੰਘਰਸ਼ ਨੂੰ ਤਾਰੋਂਪੀਰ ਕਰਨ ਲਈ ਸੁਖਬੀਰ ਬਾਦਲ ਵੱਲੋਂ 25 ਸਤੰਬਰ ਨੂੰ ਚੱਕਾ ਜਾਮ ਕਰਨ ਦੇ ਆਦੇਸ਼ ਦਿੱਤੇ ਹਨ ਜਦਕਿ ਇਸ ਬਿੱਲ ਦਾ ਵਿਰੋਧ ਕਰਨ ਵਾਲੀਆਂ ਧਿਰਾਂ ਵੱਲੋਂ ਪਹਿਲਾਂ ਹੀ ਪੰਜਾਬ ਵਿੱਚ ਹਰ ਥਾਂ ਤੇ ਚੱਕਾ ਜਾਮ ਕੀਤਾ ਹੈ ਫਿਰ ਬਾਦਲਾਂ ਦਾ ਇਹ ਚੱਕਾ ਜਾਮ ਕਿਉਂ? ਪ੍ਰੋਫੈਸਰ ਬਲਜਿੰਦਰ ਕੌਰ ਨੇ ਕਿਹਾ ਕਿ 2013 ਵਿਚ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਹ ਖੇਤੀ ਆਰਡੀਨੈਂਸ ਵਿਧਾਨ ਸਭਾ ਵਿੱਚ ਪੇਸ਼ ਕੀਤੇ ਸਨ ਅਤੇ ਬਾਅਦ ਵਿੱਚ ਕੇਂਦਰ ਦੀ ਮੋਦੀ ਸਰਕਾਰ ਨੂੰ ਇਹ ਖੇਤੀ ਬਿੱਲ ਲਾਗੂ ਕਰਨ ਲਈ ਖਰੜਾ ਤਿਆਰ ਕਰਕੇ ਦਿੱਤਾ ਸੀ ਤੇ ਹੁਣ ਢੌਂਗ ਕਰਦਿਆਂ ਇਸ ਬਿੱਲ ਦਾ ਵਿਰੋਧ ਬਾਦਲ ਪਰਿਵਾਰ ਕਿਉਂ ਕਰ ਰਿਹਾ ਹੈ ਜਦ ਕਿ ਇਨ੍ਹਾਂ ਬਿੱਲਾਂ ਨੂੰ ਲਾਗੂ ਕਰਵਾਉਣ ਵਿੱਚ ਬਾਦਲ ਪਰਿਵਾਰ ਦਾ ਅਹਿਮ ਯੋਗਦਾਨ ਹੈ। ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਵੱਲੋਂ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਤਾਂ ਦੇ ਦਿੱਤਾ ਹੈ ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਭਾਰਤੀ ਜਨਤਾ ਪਾਰਟੀ ਨਾਲ ਆਪਣੀ ਸਾਂਝ ਨਹੀਂ ਤੋੜੀ ਗਈ ਅਤੇ ਹੁਣ ਬਾਦਲ ਪਰਿਵਾਰ ਐਨਡੀਏ ਦਾ ਏਜੰਟ ਬਣਕੇ ਪੰਜਾਬ ਨੂੰ ਵਿਨਾਸ਼ ਦੇ ਰਾਹ ਤੋਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੋਦੀ ਸਰਕਾਰ ਵੱਲੋਂ ਪੇਸ਼ ਕੀਤੇ ਖੇਤੀ ਆਰਡੀਨੈਂਸਾਂ ਦਾ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਅਤੇ ਰਾਜ ਸਭਾ ਵਿੱਚ 3 ਮੈਂਬਰਾਂ ਵੱਲੋਂ ਡੱਟਵਾਂ ਵਿਰੋਧ ਕੀਤਾ ਗਿਆ ਹੈ। ਵਿਧਾਇਕਾਂ ਨੇ ਕਿਹਾ ਕਿ ਇਸ ਬਿੱਲ ਦਾ ਵਿਰੋਧ ਕਰ ਰਹੀਆਂ ਕਿਸਾਨ ਯੂਨੀਅਨਾਂ ਦੇ ਨਾਲ ਆਮ ਆਦਮੀ ਪਾਰਟੀ ਅੱਜ ਵੀ ਡਟ ਕੇ ਖੜ੍ਹੀ ਹੈ ਅਤੇ ਇਨ੍ਹਾਂ ਬਿੱਲਾਂ ਦਾ ਡੱਟਕੇ ਵਿਰੋਧ ਕਰਦੀ ਹੈ ਅਤੇ ਹਰ ਸੰਘਰਸ਼ ਵਿੱਚ ਮੂਹਰੇ ਹੋ ਕੇ ਕਿਸਾਨਾਂ ਦੇ ਨਾਲ ਇਹਨਾਂ ਬਿੱਲਾਂ ਦੇ ਵਿਰੋਧ ਵਿੱਚ ਲੜਿਆ ਜਾਵੇਗਾ ਤਾਂ ਜੋ ਮੋਦੀ ਸਰਕਾਰ ਦੀ ਕਾਰਪੋਰੇਟ ਘਰਾਣਿਆਂ ਨਾਲ ਯਾਰੀ ਨੂੰ ਖਤਮ ਕੀਤਾ ਜਾ ਸਕੇ।ਉਨ੍ਹਾਂ ਪੰਜਾਬ ਦੇ ਹਰ ਵਰਗ ਨੂੰ ਅਪੀਲ ਕੀਤੀ ਕਿ ਉਹ ਇਸ ਸਮੇਂ ਕਿਸਾਨਾਂ ਦੇ ਨਾਲ ਖੜ੍ਹੇ ਹੋ ਕੇ ਸੰਘਰਸ਼ ਵਿਚ ਹਮਾਇਤ ਕਰਨ ਕਿਉਂਕਿ ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਮੁਤਾਬਕ ਆਉਣ ਵਾਲੇ ਸਮੇਂ ਵਿੱਚ ਆਮ ਜਨਤਾ ਲਈ ਵੀ ਨਵੇਂ ਕਾਨੂੰਨ ਪੇਸ਼ ਕੀਤੇ ਜਾਣਗੇ ਜਿਸਦਾ ਖ਼ਮਿਆਜ਼ਾ ਹਰ ਇੱਕ ਵਿਅਕਤੀ ਨੂੰ ਭੁਗਤਣਾ ਪਵੇਗਾ। ਇਸ ਮੌਕੇ ਅੈਡਵੋਕੇਟ ਨਵਦੀਪ ਜੀਦਾ ਨੀਲ ਗਰਗ ਡਾ ਵਿਜੇ ਸਿੰਗਲਾ ਅਮਰਦੀਪ ਸਿੰਘ ਰਾਜਨ ਰਾਕੇਸ਼ ਪੁਰੀ ਗੁਰਪ੍ਰੀਤ ਸਿੰਘ ਭੁੱਚਰ ਭੋਲਾ ਮਾਨ ਨੇਮ ਚੰਦ ਚੋਧਰੀ ਗੁਰਪ੍ਰੀਤ ਬਣਾਂਵਾਲੀ ਮਾਸਟਰ ਜਗਸੀਰ ਸਿੰਘ ਗੁਰਜੰਟ ਸਿੰਘ ਸਿਵਿਆਂ ਨਛੱਤਰ ਸਿੰਘ ਮੌੜ ਸੁਖਵੀਰ ਸਿੰਘ ,ਬਲਵਿੰਦਰ ਸਿੰਘ ਬੱਲੋ ਰਾਜਵੀਰ ਸਿੰਘ ਨਛੱਤਰ ਸਰਪੰਚ ਬਲਜਿੰਦਰ ਕੌਰ ਤੁੰਗਵਾਲੀ ਪਰਮਿੰਦਰ ਕੌਰ ਸਮਾਘ
ਮਹਿੰਦਰ ਸਿੰਘ ਫੁਲੋਮਿਠੀ ਮਨਜੀਤ ਮੌੜ ਬਲਕਾਰ ਸਿੰਘ ਭੋਖੜਾ ਰਿੰਕੂ ਸਰਮਾ ਦੀਪਕ ਗੋਇਲ ਛਿੰਦਰਪਾਲ ਸਿੰਘ ਮਾਹਲ ਸਰਬਜੀਤ ਸਿੰਘ, ਹਰਜੀਤ ਦੰਦੀਵਾਲ,ਅਭੇ ਗੋਦਾਰਾ, ਮਾਸਟਰ ਮੇਘ ਰਾਜ, ਹਰਦੇਵ ਸਿੰਘ ਧੰਨਾ ਸਿੰਘ, ਮਾਸਟਰ ਸੋਨੀ ਕਿੰਦਰਪਾਲ ਸਰਮਾ, ਤੂਰ, ਮਲਕੀਤ ਸਿੰਘ ਪ੍ਰਦੀਪ ਕਾਲੀਆ ਅੈਮ ਅੈਲ ਜਿੰਦਲ, ਤਰਸੇਮ ਸਿੰਗਲਾ ਬਲਜੀਤ ਬੱਲੀ ਕੁਲਦੀਪ ਸਿੰਘ ਗੁਲਾਬਗੜ, ਰਾਜਪਾਲ, ਟੇਕ ਸਿੰਘ ਬੰਗੀ, ਅਮਨਦੀਪ ਸਿੰਘ ਗੋਗੀ ਚਾਹਲ ਸੰਦੀਪ ਧਾਲੀਵਾਲ ਯਾਦਵਿੰਦਰ ਸਿੰਘ, ਗੁਰਦਿੱਤ ਸਿੰਘ,ਗੁਰਵਿੰਦਰ ਸਿੰਘ ਗੁਰਮੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ “ਆਪ” ਵਰਕਰ ਹਾਜ਼ਰ ਸਨ

Real Estate