ਰੇਲ ਰਾਜ ਮੰਤਰੀ ਅੰਗੜੀ ਦੀ ਕਰੋਨਾ ਨਾਲ ਮੌਤ

178

ਰੇਲ ਰਾਜ ਮੰਤਰੀ ਸੁਰੇਸ਼ ਅੰਗੜੀ ਦੀ ਬੁੱਧਵਾਰ ਨੂੰ ਕਰੋਨਾ ਕਾਰਨ ਮੌਤ ਹੋ ਗਈ । 65 ਸਾਲ ਦੇ ਅੰਗੜੀ ਨੂੰ 11 ਸਤੰਬਰ ਨੂੰ ਕਰੋਨਾ ਹੋਇਆ ਸੀ । ਜਿਸ ਮਗਰੋਂ ਉਹਨਾਂ ਨੂੰ ਦਿੱਲੀ ਦੇ ਏਮਸ ਹਸਪਤਾਲ ‘ਚ ਭਰਤੀ ਕਰਾਇਆ ਗਿਆ ਸੀ ।
ਕਰਨਾਟਕ ਦੇ ਬੇਲਗਾਮ ਲੋਕ ਸਭਾ ਹਲਕੇ ਤੋਂ ਪ੍ਰਤੀਨਿਧ ਸਨ ।
ਕਰੋਨਾ ਪਾਜਿਟਿਵ ਪਾਏ ਜਾਣ ਤੋਂ ਮਗਰੋਂ ਅੰਗੜੀ ਨੇ ਟਵੀਟ ਕੀਤਾ ਸੀ , ‘ ਮੈਂ ਕਰੋਨਾ ਜਾਂਚ ਤੋਂ ਬਾਅਦ ਪਾਜਿਟਿਵ ਪਾਇਆ ਗਿਆ ਹਾਂ । ਮੇਰੀ ਸਥਿਤੀ ਠੀਕ ਹੈ। ਡਾਕਟਰਾਂ ਦੀ ਸਲਾਹ ਮੰਨ ਰਿਹਾ ਹਾਂ। ਮੈਂ ਬੀਤੇ ਦਿਨਾਂ ਵਿੱਚ ਮੇਰੇ ਸੰਪਰਕ ‘ਚ ਆਏ ਸਾਰੇ ਲੋਕਾਂ ਨੂੰ ਅਨੁਰੋਧ ਕਰਦਾ ਹਾਂ ਕਿ ਉਹ ਆਪਣੇ ਸਿਹਤ ਦਾ ਖਿਆਲ ਰੱਖਣ । ਕਿਸੇ ਵੀ ਤਰ੍ਹਾਂ ਦੇ ਲੱਛਣ ਨਜ਼ਰ ਆਉਣ ਤੇ ਜਾਂਚ ਕਰਵਾਉਣ ।’
ਅੰਗੜੀ , ਮੋਦੀ ਮੰਤਰੀ ਮੰਡਲ ਦੇ ਪਹਿਲੇ ਮੰਤਰੀ ਸਨ , ਜਿੰਨ੍ਹਾਂ ਦੀ ਮੌਤ ਕਰੋਨਾ ਕਾਰਨ ਹੋਈ ਹੈ। ਉਹ 2004, 2009 , 2014 ਅਤੇ 2019 ਵਿੱਚ ਲੋਕ ਸਭਾ ਸੀਟ ਬੇਲਗਾਮ ਤੋਂ ਜਿੱਤ ਕੇ ਸੰਸਦ ਪਹੁੰਚੇ ਸਨ। ਇਸੇ ਸੰਸਦੀ ਖੇਤਰ ਦੇ ਪਿੰਡ ਕੋਪਾ ਵਿੱਚ ਜਨਮੇ ਸੁਰੇਸ਼ ਅੰਗੜੀ ਨੇ ਕਾਨੂੰਨ ਦੀ ਡਿਗਰੀ ਹਾਸਲ ਕੀਤੀ ਹੋਈ ਸੀ ।

Real Estate