(17 ਸਾਲਾ ਧੀ ਅਮਨੀਤ ਦਾ ਦਿਹਾਂਤ)
ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਰਿਵਰਸਾਈਡ (ਕੈਲੀਫੋਰਨੀਆਂ) 20 ਸਤੰਬਰ 2020
ਲਾਸ-ਏਜਲਸ ਦੇ ਨੇੜਲੇ ਸ਼ਹਿਰ ਰਿਵਰਸਾਈਡ ਨਿਵਾਸੀ ਬਲਜੀਤ ਸਿੰਘ ਸਿੱਧੂ ਅਤੇ ਬਲਰਾਜ ਕੌਰ ਸਿੱਧੂ (ਬਾਲੀ) ਨੂੰ ਪਿਛਲੇ ਦਿਨੀਂ ਉਸ ਵਕਤ ਭਾਰੀ ਸਦਮਾਂ ਪਹੁੰਚਿਆ ਜਦੋਂ ਉਹਨਾਂ ਦੀ 17 ਸਾਲ ਦੀ ਪਿਆਰੀ ਬੱਚੀ ਅਮਨੀਤ ਕੌਰ ਸਿੱਧੂ ਬੇਵਕਤ ਇਸ ਫ਼ਾਨੀ ਦੁਨੀਆਂ ਨੂੰ ਸਦਾ ਲਈ ਅਲਵਿਦਾ ਆਖ ਗਈ। ਸਵ. ਅਮਨੀਤ ਬਾਸਕਟਬਾਲ ਦੀ ਚੰਗੀ ਖਿਡਾਰਨ ਸੀ ਅਤੇ ਉਸਦਾ ਸੁਪਨਾ ਸੀ ਕਿ ਉਹ ਅਮਰੀਕਾ ਦੀ ਕਿਸੇ ਨੈਸ਼ਨਲ ਟੀਮ ਲਈ ਖੇਡੇ ਅਤੇ ਅਮਰੀਕਨ ਫੌਜ ਵਿੱਚ ਭਰਤੀ ਹੋਵੇ। ਲਾਕਡਾਊਨ ਦੇ ਚੱਲਦਿਆਂ ਗੇਮਾਂ ਬੰਦ ਸਨ, ਸਕੂਲ ਬੰਦ ਸਨ। ਇਸੇ ਦੌਰਾਨ ਉਸਦੇ ਕੋਚ ਦੀ ਮੌਤ ਹੋ ਗਈ, ਥੋੜੀ ਦੇਰ ਬਾਅਦ ਕੋਚ ਦੀ ਪਤਨੀ ਵੀ ਅਕਾਲ ਚਲਾਣਾ ਕਰ ਗਈ। ਇੱਕ ਮਾਮੂਲੀ ਸਕੂਲ ਦੇ ਟੈਸਟ ਵਿੱਚੋਂ ਫ਼ੇਲ੍ਹ ਹੋ ਗਈ। ਮਾੜੀ ਕਿਸਮਤ ਬੱਸ ਡਪਰੈਂਸ਼ਨ ਨੇ ਘੇਰ ਲਈ, ਅਤੇ ਕੁਝ ਦਿਨ ਥੋੜੀ ਚੁੱਪ ਚਾਪ ਰਹਿਣ ਉਪਰੰਤ ਮੌਤ ਨੂੰ ਗਲ੍ਹੇ ਲਗਾ ਗਈ। ਡਪਰੈਂਸ਼ਨ ਬੜੀ ਭੈੜੀ ਬਿਮਾਰੀ ਹੈ। ਅਗਰ ਬੱਚੇ ਸੁੰਨ-ਮੁੰਨ, ਚੁੱਪ ਚਾਪ ਰਹਿਣ ਤਾਂ ਉਹਨਾਂ ਨਾਲ ਗੱਲ ਕਰੋ। ਡਪਰੈਂਸ਼ਨ ਬਹੁਤ ਸਾਰੀਆਂ ਕੀਮਤੀ ਜਾਨਾਂ ਖਾ ਰਿਹਾ ਹੈ। ਬੱਚਿਆਂ ਨੂੰ ਇਸ ਤੋਂ ਜਾਗੁਰਕ ਕਰੋ। ਵਾਹਿਗੁਰੂ ਸਭਨੂੰ ਸਮੱਤ ਬਖ਼ਸ਼ੇ ਤੇ ਅਮਨੀਤ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ।
ਰਿਵਰਸਾਈਡ ਨਿਵਾਸੀ ਸਿੱਧੂ ਪਰਿਵਾਰ ਨੂੰ ਸਦਮਾਂ
Real Estate