ਸਦਾ ਜਵਾਨ ਰਹੋ

455

ਵੈਦ ਬੀ. ਕੇ. ਸਿੰਘ
9872610005
ਹਰ ਇਨਸਾਨ ਸਦਾ ਸਵਸਥ ਤੇ ਜਵਾਨ ਰਹਿਣਾ ਚਾਹੁੰਦਾ ਹੈ। ਜਨਮ ਲੈਣਾ ਤੇ ਮੌਤ ਇੱਕ ਅਟਲ ਸੱਚਾਈ ਹੈ। ਜਿਹੜਾ ਜਨਮ ਲੈਦਾ ਹੈ। ਉਹ ਮਰਦਾ ਹੈ ਇਹ ਦੇ ਵਿੱਚ ਕੋਈ ਦੋ ਰਾਏ ਨਹੀ । ਇਸਦੇ ਉਲਟ ਤੁਹਾਡੀ ਗਲਤ ਜੀਵਨ ਸ਼ੈਲੀ, ਗਲਤ ਖਾਣਾ ਤੇ ਹਮੇਸ਼ਾ ਕੀਮਤੀ ਸਰੀਰ ਪ੍ਰਤੀ ਲਾਪਰਵਾਹੀ ਕਦੇ ਵੀ ਤੁਹਾਨੁੂੰ ਜਵਾਨ ਤੇ ਨਿਰੋਗੀ ਨਹੀਂ ਰੱਖ ਸਕਦੀ। ਇਸ ਲਈ ਇਹ ਆਪਾਂ ਨੂੰ ਦੇਖਣਾ ਪਵੇਗਾ ਕਿ ਆਪਾਂ ਕਿਵੇਂ ਤੰਦਰੁਸਤ ਰਹਿਣਾ ਹੈ ਤੇ ਨਿਰੋਗ ਰਹਿਣਾ ਹੈ। ਧੌਲੇ ਆਉਣਾ ਜਾਂ ਕਹਿ ਲਵੋ, ਵਾਲ ਚਿੱਟੇ ਹੋਣਾ ਬੁੱਢਾਪਾ ਨਹੀਂ ਹੈ।ਪਰ ਉਮਰ ਤਂੋ ਪਹਿਲਾਂ ਮੂੰਹ ਤੋਂ ਨੂਰ ਉੜ ਜਾਣਾ,ਹਮੇਸ਼ਾਂ ਥੱਕਿਆ-2 ਰਹਿਣਾ ,ਬਿਮਾਰ ਰਹਿਣਾ ਅਸਲ ਬੁਢਾਪਾ ਹੈ।ਤੁਹਾਡਾ ਚਿਹਰਾ ਸਦਾ ਚੜ੍ਹਦੀ ਕਲਾ ‘ਚ ਰਹਿਣਾ ਤੇ ਹਮੇਸ਼ਾ ਖਿੜੀਆਂ ਰਹਿਣਾ ਤੇ ਠਾਠਾਂ ਮਾਰਦਾ ਸਰੀਰ ਹੀ ਤੁਹਾਡੇ ਜਵਾਨ ਰਹਿਣ ਦੀ ਨਿਸ਼ਾਨੀ ਹੈ। ਪੁਰਾਣੇ ਸਮੇਂ ‘ਚ ਰਾਜੇ- ਮਹਾਰਾਜੇ ,ਪੁਰਾਣੇ ਬਜ਼ੁਰਗ ਚੰਗੀਆਂ ਤੇ ਨਪੀਆਂ ਤੁਲੀਆਂ ਖੁਰਾਕਾਂ ਖਾ ਖਾਕੇ 100-100 ਸਾਲ ਤੋਂ ਉਪਰ ੳੋੁਮਰ ਭੋਗਦੇ ਆਪਾਂ ਸਭ ਨੇ ਦੇਖੇ ਨੇ ਤੇ ਹੁਣ ਐਵਰੇਜ਼ 60-65 ਤੱਕ ਰਹਿ ਗਈ ਹੈ। ਕਾਰਨ ਅਸ਼ੁੱਧ ਤੇ ਨਕਲੀ ਖਾਣਾ ਆਪਣੀ ਲੰਬੀ ਉਮਰ ਜੀਉਣ ਦੀ ਹਰ ਕਲਪਨਾ ਨੂੰ ਮਿੱਟੀ ‘ਚ ਮਿਲਾ ਰਿਹਾ ਹੈ। ਸੋਂ ਅੱਜ ਆਪਾਂ ਨੂੰ ਜਾਗਰੂਕ ਹੋਕੇ ਆਪਣਾ ਖਾਣਾ ਪੀਣਾ ਸ਼ੁੱਧ ਕਰਨਾ ਪਵੇਗਾ ਤੇ ਆਯੂਰਵੈਦ ਦੀ ਸ਼ਰਨ ਲੈਕੇ ਪਹਿਲਾ ਵਰਗੇ ਨੈਚੂਰਲੀ ਨੁਸਖਿਆਂ ਤੇ ਚੰਗੀਆਂ ਖੁਰਾਕਾਂ ਨੂੰ ਅਪਣਾਉਣਾ ਪਵੇਗਾ ਨਹੀਂ ਤਾਂ ਛੋਟੀ ਉਮਰੇ ਸ਼ੂਗਰ, ਬੀ. ਪੀ. ਹਾਰਟ ਅਟੈਕ ਕਿਡਨੀ ਰੋਗ ਹੋਰ ਵੀ ਗੰਭੀਰ ਬੀਮਾਰੀਆਂ ਤੁਹਾਨੂੰ ਕਦੇ ਵੀ ਲੰਬੀ ਉਮਰ ਵੱਲ ਲੈਕੇ ਨਹੀਂ ਲੈ ਜਾ ਸਕਦੀਆਂ। ਸੋ ਪਿਆਰੇ ਰੱਬ ਵਰਗੇ ਪਾਠਕੋ ਆਪਣੀ ਸਿਹਤ ਨਾਲ ਖਿਲਵਾੜ ਨਾ ਕਰੋ ਤੁਹਾਡੇ ਸਾਹਮਣੇ ਬਾਂਹਾ ਅਡੀ ਖੜੀ ਬਨਸਪਤੀ ਤੇ ਜੜ੍ਹੀ ਬੂਟੀਆਂ ਨੂੰ ਅਪਣਾਕੇ ਲੰਬੀ ਉਮਰ ਭੋਗਣ ਦੇ ਉਪਰਾਲੇ ਕਰੋ। ਲੰਬੀ ਉਮਰ ਲਈ ਸਭ ਤੋਂ ਪਹਿਲਾ ਆਪਣੇ ਪੇਟ ਨੂੰ ਸਹੀ ਰੱਖੋ। ਪੇਟ ਤੁਹਾਡਾ ਬੇਕਸੂਰ ਹੈ। ਉਹਦੇ ਅੰਦਰ ਜੋ ਤੁਸੀ ਪਾ ਦਿੱਤਾ ਉਹੀ ਤੁਹਾਡੇ ਸਰੀਰ ਨੂੰ ਲੱਗਣਾ ਹੈ। ਇਸ ਲਈ ਖੱਟੀ ਤਲੀ ਚੀਜ਼ , ਫਾਸਟ ਫੁੂਟ, ਤੇਜ਼ ਮਿਰਚ ਮਸਾਲਿਆਂ ਨੂੰ ਛੱਡਕੇ ਚੰਗੇ ਤੇ ਮੌਸਮੀ ਫਲ, ਹਰੀਆਂ ਸ਼ਬਜ਼ੀਆਂ, ਘਰ ਦੀ ਲੱਸੀ ਤੇ ਦਹੀਂ ਤੇ ਔਰਗੈਨਿਕ ਚੀਜ਼ਾਂ ਹੀ ਅਪਣਾਉ। ਆਪਾਂ ਉਚੇ-2 ਮਹਿਲਾਂ ਵਰਗੇ ਘਰ ਤਾਂ ਉਸਾਰ ਲੈਦੇ ਹਾਂ। ਜਦੋਂ ਕੀਮਤੀ ਸਰੀਰ ਨੂੰ ਲਈ ਖਰਚੇ ਦੀ ਗੱਲ ਆਉਦੀ ਹੈ। ਉਦੋਂ ਹੱਥ ਘੁੱਟ ਲੈਦੇ ਹਾਂ। ਸਰੀਰ ਨੂੰ ਚੰਗੀ ਤੇ ਕੀਮਤੀ ਖੁਰਾਕ ਦਿਉ। ਤੁਹਾਡੇ ਸਰੀਰ ਲਈ ਸਿਰ ਤੋਂ ਲੈਕੇ ਪੈਰਾਂ ਤੱਕ ਕੁਦਰਤ ਨੇ ਜੜ੍ਹੀ ਬੂਟੀ ਪੈਦਾ ਕੀਤੀ ਹੈ। ਜੋ ਛੇਤੀ- 2 ਬੀਮਾਰ ਨਹੀਂ ਹੋਣ ਦਿੰਦੀ। ਤੁਹਾਡੇ ਦਿਮਾਗ ਲਈ ਬ੍ਰਹਮੀ ਬੂਟੀ, ਸ਼ੰਖਪੁਸ਼ਪੀ ਹੈ। ਅੱਖਾਂ ਲਈ ਗਾਜਰ ਦਾ ਜੂਸ , ਸਂੌਫ, ਬਦਾਮ ਹਨ। ਸਰੀਰ ਦੀ ਚਮਕ ਬਣਾਈ ਰੱਖਣ ਲਈ ਐਲੋਵੀਰਾ, ਸੁਹਾਜਣਾ ਹਨ।ਜੋ ਛੇਤੀ-2 ਝੁਰੜੀਆਂ ਪੈਣ ਨਹੀਂ ਦਿੰਦਾ । ਚਿਹਰੇ ਦੀ ਚਮਕ, ਚਮੜੀ ਵਿੱਚ ਢਿੱਲਾਪਣ ਆਉਣ ਨਹੀਂ ਦਿੰਦਾ, ਫੇਫੜਿਆਂ ਲਈ ਬਾਂਸਾ, ਮੁਲਠੀ, ਤੁਲਸੀ, ਅਦਰਕ ਹਨ। ਦਿਲ ਲਈ ਅਰਜਨ ਹੈ ,ਲੀਵਰ ਲਈ ਪੁਨਰਨਵਾ,ਭੂਮੀ ਆਂਵਲਾ,ਸਰਫੋਕਾਂ ਪੇਟ ਲਈ ਸੌਂਫ,ਅਜਵਾਇਨ, ਕੌੜ ਤੁੰਮਾਂ, ਪੁਦੀਨਾ ਹਨ। ਇਹ ਆਪਣੇ ਜਰੂਰੀ ਅੰਗ ਹਨ। ਇਹਨਾਂ ਨੂੰ ਦਰੁਸ਼ਤ ਰੱਖਣ ਵਿੱਚ ਜੜ੍ਹੀ ਬੂਟੀਆਂ ਤਾਂ ਹੈ ਹੀ ਹਨ। ਇਸਦੇ ਉਲਟ ਅਨੇਕਾਂ ਹੋਰ ਵੀ ਜੜ੍ਹੀ ਬੂਟੀਆਂ ਹਨ। ਸੋ ਘਰ ਦੀ ਬਗੀਚੀ ਵਿੱਚ ਸ਼ੌਕ ਨਾਲ਼ ਇਹ ਉਗਾਉ ਤੇ ਆਪ ਬਚੋ ਤੇ ਪਰਿਵਾਰ ਨੂੰ ਬਚਾਉ। ਹੁਣ ਗੱਲ ਕਰਾਂਗੇ ਸਰੀਰ ਨੂੰ ਜਵਾਨ ਰੱਖਣ ਵਾਲੇ ਕੀਮਤੀ ਨੁਸਖਿਆਂ ਦੀ ਇਹ ਸਭ ਵਰਤੋਂ ‘ਚ ਲਿਆਉਣ ਤੋਂ ਪਹਿਲਾ ਪੇਟ ਨੂੰ ਜ਼ਰੂਰ ਸਹੀ ਰੱਖਿਉ।ਪਰਹੇਜ ਰੱਖਿਉ।
-ਸਵੇਰੇ ਉਠਦੇ ਸਾਰ ਹੀ ਖਾਲੀ ਪੇਟ ਚਾਰ ਉਂਗਲ ਐੇਲੋਵੀਰਾ ਗੁਦਾ ਬਰੀਕ ਕਰਕੇ ਖਾਉ। ਰੋਟੀ ਤੋਂ ਬਾਅਦ ਸੁਹਾਜਣਾ ਪਾਊਡਰ 1 ਚਮਚ ਤੇ ਬ੍ਰਹਮ ਰਸਾਯਨ ਦੁੱਧ ਨਾਲ਼ ਸਵੇਰੇ ਸ਼ਾਮ ਲਵੋ। ਇਸ ਨਾਲ ਕੀ ਹੋਵੇਗਾ ਐੇਲੋਵੀਰਾ ਤੁਹਾਡਾ ਪੇਟ ਸਾਫ ਰੱਖੇਗਾ, ਚਿਹਰੇ ਦੀ ਚਮਕ ਬਣਾਈ ਰੱਖੇਗਾ। ਗੋਡੇ ਗਿੱਟੇ ਦੁੱਖਣ ਨਹੀਂ ਦੇਵੇਗਾ। ਸੁਹਾਜਣਾ ਤਾਂ ਹੈ ਹੀ ਗੁਣਾ ਦਾ ਖਜ਼ਾਨਾ ਇਹ ਚਿਹਰੇ ਦੀ ਰੌਣਕ ਤੇ ਚਮਕ ਬਣਾਕੇ ਰੱਖੇਗਾ ਭਰਪੂਰ ਤਾਕਤ ਦੇਵੇਗਾ ।ਤੁਹਾਨੂੰ ਸਾਰੇ ਲੋੜੀਂਦੇ ਖੁਰਾਕੀ ਤੱਤ ਇਸ ਤੋਂ ਮਿਲ ਜਾਣਗੇ। ਬ੍ਰਹਮ ਰਸਾਯਨ ਤੁਹਾਡੀ ਦਿਮਾਗੀ ਸ਼ਕਤੀ ਵਧਾਏਗਾ ,ਤੁਹਾਨੂੰ ਜਵਾਨ ਰੱਖੇਗਾ ਇਹ ਅਪਣਾਕੇ ਦੇਖ ਲਵੋ ਸਰੀਰ ਦੀ ਦਿਸ਼ਾ ਬਦਲ ਜਾਵੇਗੀ।
-ਔਰਤਾਂ ਦੀ ਸੁੰਦਰਤਾ:- ਕਮਲਗਟਾ ਗਿਰੀ, ਹਲਕੀ ਗਰਮ ਕਰਕੇ ਬਿੰਨਾਂ ਰੇਤਾ ਪਾਏ ਭੁੰਨੋਂ ਗਿਰੀ ਕਢੋ ਗਿਰੀ 500ਗ੍ਰਾਮ ਮਿਸ਼ਰੀ ਧਾਗੇ ਵਾਲੀ 250ਗ੍ਰਾਮ 1ਚਮਚ ਸਵੇਰੇ ਸਾਮ ।
-ਚਿਲਗੋਜੇ ਖਾਉ ਇਨਾਂ ਵਿੱਚ ਬੀ1,ਬੀ2+ਬੀ6+ਬੀ 12 ਕੈਲਸ਼ੀਅਮ ਮੈਗਨੀਸ਼ੀਅਮ, ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ।ਰੋਜ 10 ਤੋਂ 15 ਪੀਸ ਚਬਾਕੇ ਦੁੱਧ ਨਾਲ ਲਵੋ। 1 ਕਿਲੋਗ੍ਰਾਮ ਸਾਲ ‘ਚ ਇੱਕ ਵਾਰ ਖਾ ਲਵੋ 70 ਸਾਲ ਤੱਕ ਕਮਜ਼ੋਰੀ ਨਹੀਂ ਆਵੇਗੀ।
-ਅਮਾਲਕੀ ਰਸਾਇਣ ਵੀ ਬੁਢਾਪਾ ਨਹੀ ਆਉਣ ਦਿੰਦਾ।
ਮੌਸਮ ਮੁਤਾਬਕ ਜੂਸ ਜਾਂ ਫਲ਼ ਜ਼ਰੂਰ ਖਾਉ, ਆਵਲਾ ਖਾਉ ਇਸ ਵਿੱਚ ਸੰਗਤਰੇ ਤੋਂ 20 ਗੁਣਾ ਜਿਆਦਾ ਵਿਟਾਮਿਨ ਸੀ ਹੁੰਦਾ ਹੈ। ਇਹਦੇ ਨਾਲ਼ ਸਰੀਰ ਦੀ ਇਮਿਉਨਿਟੀ ਵੱਧਦੀ ਹੈ। ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ। ਕਲੈਸਟਰੋਲ ਘਟਦਾ , ਦਿਲ ਦੇ ਰੋਗ , ਵਜ਼ਨ ਸਹੀ ਰੱਖਦਾ ਹੈ, ਹਾਜ਼ਮਾ ਠੀਕ ਰਹਿੰਦਾ, ਚਹਿਰੇ ਦੀ ਚਮਕ ਬਣੀ ਰਹਿੰਦੀ ਹੈ। ਇਸ ‘ਚ ਆਇਰਨ ਹੁੰਦਾ ਹੈ। ਇਹ ਅਨੀਮੀਆ ਨਹੀਂ ਹੋਣ ਦਿੰਦਾ ਖੂਨ ਦੀ ਘਾਟ, ਅੱਖਾਂ ਦੀ ਰੌਸ਼ਨੀ ਵੱਧਦੀ ਹੈ।
– 3 ਛੁਆਰੇ ਥੋੜੀ ਜਿਹੀ ਦਾਲਚੀਨੀ ਦੁੱਧ ‘ਚ ਭਿਉਕੇ, ਅੱਧਾ ਚਮਚ ਖਸਖਸ, 5 ਬਦਾਮ ਨਾਲ ਖਾਉ।
-40 ਸਾਲ ਦੀ ਉਮਰ ਤੋ ਬਾਅਦ ਸ਼ੁੱਧ ਕੌਚ ਬੀਜ਼ ਖਾਉ।
ਤਾਕਤਵਰ ਲ਼ੱਡੂ:- ਮੇਥੀ ਦਾਣਾ 350ਗ੍ਰਾਮ 3 ਕਿਲੋ ਦੁੱਧ, ਦੇਸੀ ਘੀ 250ਗ੍ਰਾਮ,ਚੀਨੀ 2 ½ ਕਿਲੋਗ੍ਰਾਮ ਸੁੰਢ 100ਗ੍ਰਾਮ ,ਸੁੰਢ ਤੇ ਮੇਥੀ ਦਾਣਾ ਬਰੀਕ ਕਰਕੇ ਦੁੱਧ ‘ਚ ਪਾਕੇ ਉਬਾਲ ਆਉਣ ਦਿਉ। 7 ਘੰਟੇ ਲਈ ਰੱਖ ਦਿਉ, ਫੇਰ ਗਰਮ ਕਰਕੇ ਖੋਆ ਬਣਾ ਲਵੋ। ਹੁਣ ਦੇਸੀ ਘੀ ਗਰਮ ਕਰਕੇ ਖੋਆ ਉਸ ‘ਚ ਭੁੰਨੋਂ, ਜਦ ਖੋਆ ਭੂਰਾ ਹੋ ਜਾਵੇ ਤਾਂ ਚੀਨੀ ਦੀ ਚਾਸਣੀ ਪਾਕੇ ਹੋਰ ਸੇਕ ਲਗਵਾਓ ।ਜਦ ਲੱਡੂ ਬਣਨ ਯੋਗ ਹੋ ਜਾਵੇ ਤਾਂ 15-15ਗ੍ਰਾਮ ਦੇ ਲੱਡੂ ਬਣਾ ਲਵੋ। ਫਰਿੱਜ਼ ‘ਚ ਰੱਖੋ, 1 ਲੱਡੂ ਖਾਲੀ ਪੇਟ ਸਵੇਰੇ ਖਾਉ। ਭਰਪੂਰ ਤਾਕਤ ,ਗੱਲਾਂ ਸੇਬ ਵਾਂਗ ਲਾਲ, ਮਰਦਾਨਾ ਤਾਕਤ, ਨਜ਼ਲਾ ਜ਼ੁਖਾਮ ਠੀਕ ਰਹੇਗਾ।
-ਪੁਨਰਣਾ ਜੜ੍ਹ ਸੁੱਕੀ, ਭੱਖੜਾ 100-100ਗ੍ਰਾਮ ਸਫੈਦ ਮੁਸਲੀ, ਅਸਗੰਧ, ਸਤਾਵਰ200-200ਗ੍ਰਾਮ ਕਿੱਕਰ ਗੋਦ 100ਗ੍ਰਾਮ ਬ੍ਰਾਹਮਣ ਸਫੈਦ ,ਬਾਹਮਣ ਲਾਲ 100 ਗ੍ਰਾਮ ਮਿਲਾਕੇ ਚੂਰਣ ਬਣਾਓ 1 ਚਮਚ ਗਰਮ ਦੁੱਧ ਨਾਲ਼ ਸਵੇਰੇ ਸ਼ਾਮ ਖਾਲੀ ਪੇਟ ਲਵੋ। ਦਹੀ ਤੇ ਛੋਲੇ ਤੋਂ ਬਣੀਆਂ ਚੀਜ਼ਾਂ ਬੰਦ ਰੱਖੋ
ਫਾਇਦੇ:- ਬਜੁਰਗਾਂ ਦਾ ਸ਼ੂਗਰ, ਖੂਨ ਦੀ ਕਮੀੇ , ਜੋੜਾ ਦਾ ਦਰਦ,ਦਿਲ ਦੇ ਰੋਗ ,ਮਸਾਨੇ ਦੀ ਸੋਜ, ਫੇਫੜਿਆਂ ਨੂੰ ਤਾਕਤ ਮਿਲਦੀ ਹੈ।
-5 ਤੋਂ 7 ਖਜੂਰਾਂ ਦੀ ਚਟਣੀ ਦੇਸੀ ਘੀ 15ਗ੍ਰਾਮ ਦੁੱਧ 250 ਗ੍ਰਾਮ ਮਿਲਾਕੇ ਉਬਾਲੋ। ਜਦ ਘੀ ਦਾ ਰੰਗ ਖਜੂਰਾ ਵਰਗਾ ਹੋ ਜਾਵੇ ਤਾਂ ਕੋਸਾ -2 ਪੀ ਲਵੋ।ਸਰੀਰ ਨੂੰ ਤਾਕਤਵਰ ਰੱਖਦਾ ਹੈ।
-ਮਲਟੀ ਵਿਟਾਮਿਨ ਜੂਸ :-1 ਗਾਜਰ,1 ਖੀਰਾ, 1ਚਕੰਦਰ, 1ਸੇਬ, ਥੋੜਾ ਜਿਹਾ ਅਦਰਕ , 1ਨਿੰਬੂ, 7 ਪੱਤੇ ਛੋਟੇ ਪਾਲਕ ਦੇ, 1ਟਮਾਟਰ ਸਭ ਦਾ ਮਿਲਾਕੇ ਜੂਸ ਬਣਾਉ। ਸਵੇਰੇ ਖਾਲੀ ਪੇਟ ਲਵੋ। ਚਮੜੀ ਜਵਾਨ ਰਹੇਗੀ ਅੱਖਾਂ ਦੀ ਰੌਸ਼ਨੀ, ਤਾਕਤ ਵਧੇਗੀ ਲੀਵਰ ਦੀ ਸਫਾਈ ਹੋਵੇਗੀ।ਚਿਹਰੇ ਦੀ ਚਮੜੀ ਚਮਕਦੀ ਰਖੇਗਾ।

Real Estate