ਸਵਾਮੀ ਅਗਨੀਵੇਸ਼ ਦੀ ਮੌਤ

319

ਸਮਾਜਿਕ ਕਾਰਕੁੰਨ ਸਵਾਮੀ ਅਗਨੀਵੇਸ ਦਾ ਅੱਜ ਸ਼ਾਮੀਂ ਦਿਹਾਂਤ ਹੋ ਗਿਆ । ਉਹਨਾਂ ਨੇ ਸ਼ਾਮ 6:55 ਵਜੇ ਆਖ਼ਰੀ ਸਾਹ ਲਈ । ਸਵਾਮੀ ਨੂੰ ਮੰਗਲਵਾਰ ਨੂੰ ਤਬੀਅਤ ਠੀਕ ਨਾ ਹੋਣ ਕਰਕੇ ਦਿੱਲੀ ਦੇ ਇੰਸਟੀਚਿਊਟ ਆਫ ਲਿਵਰ ਐਂਡ ਬਾਇਲਰੀ ਸਾਇੰਸਜ ( ਆਈਐਲਬੀਐਸ) ਵਿੱਚ ਭਰਤੀ ਕਰਵਾਇਆ ਗਿਆ ਸੀ।
ਡਾਕਟਰਾਂ ਦੇ ਮੁਤਾਬਿਕ , ਸ਼ਾਮ 6 ਵਜੇ ਦਿਲ ਦਾ ਦੌਰਾ ਪੈਣ ਕਰਕੇ ਉਹਨਾ ਦੀ ਮੌਤ ਹੋ ਗਈ ।
ਹਸਪਤਾਲ ਪ੍ਰਬੰਧਕਾਂ ਨੇ ਦੱਸਿਆ ਕਿ ਮਲਟੀ ਆਰਗਨ ਫੇਲ ਹੋਣ ਕਰਕੇ ਸਵਾਮੀ ਦੀ ਹਾਲਤ ਗੰਭੀਰ ਹੋ ਗਈ ਸੀ । ਵੀਰਵਾਰ ਤੋਂ ਉਸ ਵੈਂਟੀਲੇਟਰ ‘ਤੇ ਸਨ ।
ਸਵਾਮੀ ਅਗਨੀਵੇਸ਼ ਨੇ 1970 ਵਿੱਚ ਆਰੀਆ ਸਭਾ ਪਾਰਟੀ ਬਣਾਈ ਸੀ । 1977 ਵਿੱਚ ਉਹਨਾ ਨੇ ਹਰਿਆਣਾ ਵਿਧਾਨ ਚੋਣਾਂ ਵਿੱਚ ਜਿੱਤ ਹਾਸਲ ਕੀਤੀ ਸੀ । ਉਹ ਹਰਿਆਣਾ ਦੇ ਸਿੱਖਿਆ ਮੰਤਰੀ ਵੀ ਰਹੇ ਸਨ ।
2011 ਵਿੱਚ ਉਹਨਾਂ ਨੇ ਅੰਨਾ ਹਜ਼ਾਰੇ ਦੇ ਅੰਦੋਲਨ ਦੀ ਹਮਾਇਤ ਕੀਤੀ ਸੀ , ਜਦਕਿ ਖੁਦ ਹੀ ਉਹ ਇਸ ਅੰਦੋਲਨ ਤੋਂ ਦੂਰ ਹੋ ਗਏ । ਸਵਾਮੀ ਨੇ ਸਲਮਾਨ ਖਾਨ ਵੱਲੋਂ ਹੋਸਟ ਕੀਤੇ ਜਾਂਦੇ ਰਿਆਲਟੀ ਸੋ਼ਅ ਬਿਗ ਬੋਸ ਵਿੱਚ ਵੀ ਹਿੱਸਾ ਲਿਆ ਸੀ । ਉਹ ਨਵੰਬਰ 2011 ਵਿੱਚ ਇਸ ਸੋ਼ਅ ਵਿੱਚ ਸ਼ਾਮਿਲ ਹੋਏ ਸਨ ਅਤੇ ਤਿੰਨ ਦਿਨ ਬਾਅਦ ਹੀ ਘਰ ਵਿੱਚੋਂ ਬਾਹਰ ਨਿਕਲ ਗਏ ਸਨ।

Real Estate