ਪੰਜਾਬੀ ਲਿਖਾਰੀ ਸਭਾ ਸਿਆਟਲ (ਯੂ.ਐਸ.ਏ.),ਵੱਲੋਂ ਅੰਤਰਰਾਸ਼ਟਰੀ ਸਾਹਿਤਕ ਸੰਮੇਲਨ ਹੋਇਆ           

314
ਬਠਿੰਡਾ/ 10  ਸਤੰਬਰ/ ਬਲਵਿੰਦਰ ਸਿੰਘ ਭੁੱਲਰ 
      ਪੰਜਾਬੀ ਲਿਖਾਰੀ ਸਭਾ ਸਿਆਟਲ (ਵਾਸ਼ਿੰਗਟਨ, ਅਮਰੀਕਾ) ਨੇ ਬੀਤੇ ਦਿਨੀਂ ਅੰਤਰਰਾਸ਼ਟਰੀ ਸਾਹਿਤਕ ਸੰਮੇਲਨ ਵਿੱਚ ਰਚਨਾਵਾਂ ਰਾਹੀਂ ਰੰਗ ਬੰਨਿਆ।ਕੈਨੇਡਾ, ਭਾਰਤ, ਅਮਰੀਕਾ ਅਤੇ ਇਟਲੀ ਦੇਸ਼ਾਂ ਦੇ ਸਾਹਿਤਕਾਰਾਂ ਨੂੰ ਇਕ ਦੂਜੇ ਦੇ ਰੂਬਰੂ ਕਰਕੇ, ਸਾਰੇ ਦੇਸ਼ਾਂ ਦੇ ਵੱਖ ਵੱਖ ਟਾਈਮ ਨੂੰ ਇਕਮਿਕ ਕਰਦਿਆਂ ਇਸ ਸੰਮੇਲਨ ਵਿੱਚ ਲੱਗ ਭੱਗ ਤਿੰਨ ਘੰਟਿਆਂ ਤੱਕ ਸਾਹਿਤਕ ਮਿਲਣੀ ਅਤੇ ਅੰਤਰਰਾਸ਼ਟਰੀ ਕਵੀ ਦਰਬਾਰ ਰਾਹੀਂ ਫ਼ਿਜ਼ਾ ਵਿੱਚ ਖ਼ੁਸ਼ਬੋਅ ਬਿਖੇਰੀ।ਸਾਹਿਤ ਸੁਰ ਸੰਗਮ ਸਭਾ ਇਟਲੀ, ਪੰਜਾਬ ਭਵਨ ਸਰੀ ਕੈਨੇਡਾ ਅਤੇ ਪੰਜਾਬੀਕਾ ਅਕੈਡਮੀ ਪਾਕਿਸਤਾਨ, ਸਭਾਵਾਂ ਨੇ ਇਸ ਪ੍ਰੋਗਰਾਮ ਲਈ ਸਭਾ ਨੂੰ ਵਧਾਈ ਦਿੱਤੀ। ਲਿਖਾਰੀ ਸਭਾ ਦੇ ਫੇਸਬੁੱਕ ਪੇਜ ਉੱਤੇ ਇਸ ਸਮਾਗਮ ਦਾ ਸਿੱਧਾ ਪ੍ਰਸਾਰਣ ਵੀ ਕੀਤਾ ਗਿਆ।
       ਸਭਾ ਦੇ ਜਨਰਲ ਸਕੱਤਰ ਬਲਿਹਾਰ ਸਿੰਘ ਲੇਹਲ ਨੇ ਸਿਆਟਲ `ਚ  ਬੈਠਿਆਂ ਸੁਖਵਿੰਦਰ ਬੋਦਲਾਂਵਾਲਾ ਦੇ ਸਹਿਯੋਗ ਨਾਲ ਕਾਰਵਾਈ ਚਲਾਈ ਉਥੇ ਇੰਡੀਆ `ਚ ਬਠਿੰਡਾ ਤੋਂ ਮੰਗਤ ਕੁਲਜਿੰਦ ਨੇ ਉਹਨਾਂ ਨੂੰ ਸਹਿਯੋਗ ਦਿੱਤਾ। ਪ੍ਰੋਗਰਾਮ ਦੀ ਸ਼਼ੁਰੂਆਤ ਕਰਦਿਆਂ ਸਭਾ ਦੇ ਪ੍ਰਧਾਨ ਡਾ.ਜੇ.ਬੀ.ਸਿੰਘ ਨੇ  ਅੱਜ ਦੇ ਪ੍ਰੋਗਰਾਮ ਵਿੱਚ ਸ਼ਿਰਕਤ ਕਰ ਰਹੇ ਸਾਰੇ ਮੈਂਬਰਾਂ ਅਤੇ ਵਿਸੇਸ਼ ਤੌਰ ਤੇ ਵਿਸ਼ੇਸ਼ ਮਹਿਮਾਨਾਂ ਦਾ ਸੁਆਗਤ ਕਰਦਿਆਂ ‘ਜੀ ਆਇਆਂ ਕਿਹਾ’। ਅੱਜ ਦੇ ਪ੍ਰੋਗਰਾਮ ਵਿੱਚ ਖਾਸ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰ ਰਹੇ ਦੇਸ਼ ਵਿਦੇਸ਼ ਦੇ ਕਈ ਨਾਮਵਰ ਕਵੀਆਂ, ਸੁਰਜੀਤ ਜੱਜ (ਇੰਡੀਆ), ਅਸ਼ੋਕ ਭੌਰਾ (ਅਮਰੀਕਾ), ਦਸਮੇਸ਼ ਗਿੱਲ ਫ਼ਿਰੋਜ਼ (ਕੈਨੇਡਾ), ਦਲਜਿੰਦਰ ਰਹਿਲ (ਇਟਲੀ) ਨੇ ਵੱਖ ਵੱਖ ਵਿਸ਼ਿਆਂ ਤੇ ਸਿਰਜੀਆਂ ਆਪਣੀਆਂ ਗ਼ਜ਼ਲਾਂ ਕਵਿਤਾਵਾਂ ਨਾਲ ਮਾਹੌਲ ਨੂੰ ਸ਼ਾਇਰਾਨਾਂ ਬਣਾ ਦਿੱਤਾ ਉਥੇ  ਸਭਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਹਰਦਿਆਲ ਸਿੰਘ ਚੀਮਾ, ਡਾ. ਪ੍ਰੇਮ ਕੁਮਾਰ, ਸ਼ਿੰਗਾਰ ਸਿੰਘ ਸਿੱਧੂ, ਜੇ.ਬੀ ਸਿੰਘ (ਪ੍ਰਧਾਨ) ਬਲਿਹਾਰ ਲੇਹਲ (ਸਕੱਤਰ)  ਸਾਧੂ ਸਿੰਘ ਝੱਜ (ਸਹਾਇਕ ਸਕੱਤਰ) ਪ੍ਰਿਤਪਾਲ ਸਿੰਘ ਟਿਵਾਣਾ (ਵਿੱਤ ਸਕੱਤਰ) ਹਰਸ਼ਿੰਦਰ ਸਿੰਘ ਸੰਧੂ, ਮੰਗਤ ਕੁਲਜਿੰਦ, ਸੁਖਵਿੰਦਰ ਬੋਦਲਾਂਵਾਲਾ, ਸੁਖਬੀਰ ਬੀਹਲਾ, ਲਖਵੀਰ ਸਿੰਘ ਲੱਕੀ, ਬੀਬੀ ਸਵਰਾਜ ਕੌਰ, ਮਕਸੂਦ ਅਲੀ, ਜਸਵੀਰ ਮੰਗੂਵਾਲ, ਸੁਖਵਿੰਦਰ ਆਹੀ, ਕੰਵਲਪ੍ਰੀਤ ਕੌਰ ਕਵੀਆਂ ਨੇ ਆਪਣੇ ਸ਼ੇਅਰਾਂ ਅਤੇ ਤਰੰਨਮ `ਚ ਗਾਏ ਗੀਤਾਂ ਨਾਲ ਸ਼ਾਇਰਾਨਾਂ ਮਾਹੌਲ ਨੂੰ ਹੋਰ ਬਲ ਬਖ਼ਸ਼ਿਆ।
      ਪੇਸ਼ ਕਵਿਤਾਵਾਂ, ਗੀਤਾਂ, ਗ਼ਜ਼ਲਾਂ, ਰੁਬਾਈਆਂ ਵਿੱਚ ਜੇ ਕਿਤੇ ਹਾਸ ਵਿਅੰਗ ਦੀ ਝਲਕ ਸੀ ਤਾਂ ਸੰਜੀਦਗੀ ਵੀ ਡੁੱਲ ਡੁੱਲ ਪੈਂਦੀ ਸੀ। ਪਿਆਰ ਮੁਹੱਬਤ ਦੇ ਨਾਲ ਨਾਲ ਮੌਜੂਦਾ ਸਮੇਂ `ਚ ਮਨੁੱਖਤਾ ਨੂੰ ਪੇਸ਼ ਸੰਕਟਾਂ ਦੀ ਗੱਲ  ਵੀ ਸੀ। ਅਖੀਰ ਵਿੱਚ ਸਭਾ ਦੀਆਂ ਗਤੀਵਿਧੀਆਂ ਨੂੰ ਮੌਜੂਦਾ ਸਮੇਂ ਦੇ ਸੰਸਾਰਕ ਹਾਲਾਤਾਂ ਨੂੰ ਧਿਆਨ `ਚ ਰੱਖਦਿਆਂ ਤੇਜ਼ ਕਰਨ ਲਈ ਵਿਚਾਰ ਵਟਾਂਦਰਾ ਵੀ ਕੀਤਾ ਗਿਆ।
Real Estate