ਮੈਂ ਐਸਟੀਐਫ ਦਾ ਸ਼ੁੱਕਰਗੁਜ਼ਾਰ ਹਾਂ , ਜਿੰਨ੍ਹਾਂ ਨੇ ਮੇਰੇ ਇਨਕਾਊਂਟਰ ਨਹੀਂ ਕੀਤਾ – ਡਾ : ਕਫੀਲ ਖਾਨ

297

ਰਵੀਂ ਸ੍ਰੀਵਾਸਤਵ
ਦੈਨਿਕ ਭਾਸ਼ਕਰ ਤੋਂ ਧੰਨਵਾਦ ਸਾਹਿਤ
8 ਮਹੀਨਿਆਂ ਤੋਂ ਜੇਲ੍ਹ ਵਿੱਚ ਬੰਦ ਗੋਰਖਪੁਰ ਦੇ ਡਾਕਟਰ ਕਫ਼ੀਲ ਖਾਨ ਨੂੰ ਮੰਗਲਵਾਰ ਰਾਤ 12 ਵਜੇ ਜੇਲ੍ਹ ਵਿੱਚੋਂ ਰਿਹਾਅ ਕੀਤਾ ਗਿਆ । ਇਲਾਹਾਬਾਦ ਹਾਈਕੋਰਟ ਨੇ ਉਸਦੀ ਰਿਹਾਈ ਦੇ ਹੁਕਮ ਦਿੱਤੇ ਸਨ। ਡਾ: ਕਫ਼ੀਲ ਦੇਸ਼ਭਰ ਵਿੱਚ ਮਸ਼ਹੂਰ ਹੋ ਗਏ ਹਨ , ਇਸ ਦੀ ਕੀ ਵਜਾਹ ਹੈ ? ਕੀ ਉਹ ਖੁਦ ਨੂੰ ਕਨੱਈਆ ਕੁਮਾਰ , ਸੋਹਲਾ ਰਾਸਿ਼ਦ ਜਾਂ ਇਨ੍ਹਾਂ ਦੇ ਬਰਾਬਰ ਮੰਨਦੇ ਹਨ ? ਇਸ ਸਵਾਲ ਉਪਰ ਕਫ਼ੀਲ ਕਹਿੰਦੇ ਹਨ ਕਿ , ‘ ਮੈਂ ਇਹਨਾਂ ਸਾਰਿਆਂ ਦੇ ਸੰਪਰਕ ਵਿੱਚ ਰਿਹਾ ਹਾਂ, ਮੈਂ ਇਹਨਾਂ ਦੇ ਬਰਾਬਰ ਹਾਂ ਜਾਂ ਨਹੀਂ , ਇਹ ਲੋਕਾਂ ਨੇ ਜੱਜ ਕਰਨਾ ਹੈ। ਮੈਂ ਚਾਹੇ ਕਨੱਈਆ ਕੁਮਾਰ ਹੋਵੇ, ਜਿਗਰੇਸ਼ ਮੇਵਾਣੀ ਹੋਵੇ , ਚੰਦਰਸ਼ੇਖਰ ਹੋਵੇ ਜਾਂ ਉਮਰ ਖਾਲਿਦ ਹੋਵੇ, ਇਹਨਾਂ ਸਾਰਿਆਂ ਦੇ ਸੰਪਰਕ ਵਿੱਚ ਰਿਹਾ ਹਾਂ । ਅਸੀਂ ਚੰਗੇ ਦੋਸਤਾਂ ਦੀ ਤਰ੍ਹਾਂ ਮਿਲਦੇ ਹਾਂ, ਗੱਲਾਂ ਕਰਦੇ ਹਾਂ। ਕਿਤੇ ਕਿਤੇ ਮੰਚ ਵੀ ਸਾਂਝਾ ਕੀਤਾ ਹੈ । ਕਨੱਈਆ ਦੇ ਲੀ ਤਾਂ ਮੈਂ ਬੇਗੂਸਰਾਏ ਵਿੱਚ ਚੋਣ ਪ੍ਰਚਾਰ ‘ਤੇ ਵੀ ਗਿਆ ਸੀ ।”
ਰਾਜਨੀਤੀ ਵਿੱਚ ਜਾਓਗੇ ਜਾਂ ਨਹੀਂ ? ਇਸ ਉਪਰ ਉਹਨਾਂ ਨੇ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ , ਪਰ ਉਹ ਕਹਿੰਦਾ ਹਨ ਕਿ ਅੱਗੇ ਜਾ ਕੇ ਪਤਾ ਲੱਗੇਗਾ । ਕਫ਼ੀਲ ਕਹਿੰਦੇ ਹਨ , ‘ ਉਨ੍ਹਾਂ ਦੀ ਇਨਸਾਫ਼ ਦੀ ਲੜਾਈ ਰਾਜਨੀਤਕ ਬਣ ਗਈ ਅਤੇ ਹੋ ਸਕਦਾ ਹੈ ਕਿ ਉਸਦਾ ਰਾਜਨੀਤਕ ਇਸਤੇਮਾਲ ਕੀਤਾ ਗਿਆ ਹੋਵੇ । ਜਦੋਂ ਮੈਨੂੰ ਪੁਲੀਸ ਫੜ ਕੇ ਲੈ ਜਾਂਦੀ ਹੈ ਤਾਂ ਕੋਈ ਮੱਦਦ ਦੇ ਲਈ ਨਹੀਂ ਆਉਂਦਾ । ਪਰ , ਜਦੋਂ ਜਨਤਾ ਮੇਰੇ ਲਈ ਸੜਕਾਂ ‘ਤੇ ਉਤਰੀ ਤਾਂ ਸਾਰੀਆਂ ਰਾਜਨੀਤਕ ਪਾਰਟੀਆਂ ਸਪੋਰਟ ਕਰਨ ਆ ਜਾਂਦੀਆਂ ਹਨ।’
ਉਹ ਕਹਿੰਦੇ ਹਨ , ‘ ਮੈਂ ਹੁਣ ਤੱਕ 3000 ਕੈਂਪ ਲਗਾਏ, 50 ਹਜ਼ਾਰ ਬੱਚਿਆਂ ਨੂੰ ਦਵਾਈਆਂ ਵੰਡੀਆਂ ਅਤੇ ਉਹਨਾਂ ਦਾ ਮੁਫ਼ਤ ਇਲਾਜ ਕੀਤਾ । ਇਸ ਦੇ ਲਈ ਮੈਨੂੰ ਕਿਸੇ ਸਰਪੰਚ ਜਾਂ ਵਿਧਾਇਕ ਦੀ ਮੱਦਦ ਦੀ ਜਰੂਰਤ ਪੈਂਦੀ ਹੀ ਹੈ। ਫਿਰ ਚਾਹੇ ਉਹ ਭਾਜਪਾ ਦਾ ਹੋਵੇ ਜਾਂ ਕਾਂਗਰਸ ਦਾ , ਉਸ ਨਾਲ ਕੋਈ ਫਰਕ ਨਹੀਂ ਪੈਂਦਾ , ਇਸ ਨਾਲ ਕੁਝ ਗਰੀਬ ਲੋਕਾਂ ਦਾ ਭਲਾ ਹੋ ਜਾਂਦਾ ਹੈ । ’
ਕਫ਼ੀਲ ਫਿਲਹਾਲ ਰਾਜਨੀਤੀ ਵਿੱਚ ਨਹੀਂ ਆਉਂਣਾ ਚਾਹੁੰਦੇ ਬਲਕਿ ਉਹ ਕਰੋਨਾ ਵਾਰੀਅਰ ਬਣ ਕੇ ਪੀੜਤਾਂ ਦੀ ਮੱਦਦ ਕਰਨੀ ਚਾਹੁੰਦੇ ਹਨ। ਉਹ ਕਹਿੰਦੇ ਹਨ , ‘ ਮੇਰੀ ਸੀਐਮ ਯੋਗੀ ਅਦਿੱਤਿਆ ਨਾਥ ਨੂੰ ਅਪੀਲ ਹੈ ਕਿ ਮੇਰਾ ਸਸਪੈਂਸ਼ਨ ਖ਼ਤਮ ਕੀਤਾ ਜਾਵੇ ਤਾਂ ਕਿ ਮੈਂ ਰਿਸਰਚ ਕਰ ਸਕਾਂ ਅਤੇ ਕਰੋਨਾ ਵਾਰੀਅਰ ਦੀ ਤਰ੍ਹਾਂ ਕੰਮ ਕਰ ਸਕਦਾ । ਮੈਂ ਨਵੀਂ ਵੈਕਸੀਨ ਦਾ ਟਰਾਇਲ ਖੁਦ ਤੇ ਕਰਵਾਉਣਾ ਚਾਹੁੰਦਾ ਹਾਂ । ਬਿਹਾਰ –ਅਸਮ ਅਤੇ ਕੇਰਲ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਵੀ ਕੈਂਪ ਲਾਉਣਾ ਚਾਹੁੰਦਾ ਹਾਂ ।’
ਸੀਏਏ- ਐਨਆਰਸੀ ਦੇ ਵਿਰੋਧ ਵਿੱਚ ਕੀਤੇ ਗਏ ਪ੍ਰਦਰਸ਼ਨ ਵਿੱਚ ਉਸਨੂੰ ਯੂਪੀ ਪੁਲਿਸ ਨੇ ਦਸੰਬਰ 2019 ਵਿੱਚ ਗ੍ਰਿਫ਼ਤਾਰ ਕੀਤਾ ਸੀ ।
ਸੋਸ਼ਲ ਐਕਟੀਵਿਸਟ ਬਣ ਤੋਂ ਬਾਅਦ ਪਰਿਵਾਰ ਕਿਵੇਂ ਅਤੇ ਕਿੰਨ੍ਹਾ ਪ੍ਰਭਾਵਿਤ ਹੋਇਆ ? ਇਸ ਸਵਾਲ ਤੇ ਕਫ਼ੀਲ ਖਾਨ ਕਹਿੰਦੇ ਹਨ , ‘ ਮੇਰੇ ਨਾਲੋਂ ਜਿ਼ਆਦਾ ਮੇਰੇ ਪਰਿਵਾਰ ਨੇ ਭੁਗਤਿਆ ਹੈ। 65 ਸਾਲ ਦੀ ਮੇਰੀ ਮਾਂ ਨੂੰ ਕਰੋਨਾ ਦੇ ਦੌਰਾਨ ਅਲੀਗੜ੍ਹ ਤੋਂ ਇਲਾਹਾਬਾਦ ਤੱਕ ਭਟਕਣਾ ਪਿਆ ਅਤੇ ਵਕੀਲਾਂ ਦੇ ਪੈਰ ਫੜਨੇ ਪਏ । ਸੁਪਰੀਮ ਕੋਰਟ ਵਿੱਚ ਲੜਨਾ ਕੋਈ ਅਸਾਨ ਕੰਮ ਨਹੀਂ ਹਾਈਕੋਰਟ ਦੇ ਆਰਡਰ ਵਿੱਚ ਸਾਫ਼ ਕਿਹਾ ਗਿਆ ੀ ਕ ਜਦੋਂ ਤੋਂ ਬੀਆਰਡੀ ਮੈਡੀਕਲ ਕਾਲਜ ਵਿੱਚ ਆਕਸੀਜਨ ਕਾਂਡ ਹੋਇਆ ਹੈ , ਨਾ ਸਿਰਫ਼ ਡਾ: ਕਫ਼ੀਲ ਨੂੰ , ਬਲਕਿ ਸਾਰੇ ਪਰਿਵਾਰ ਨੂੰ ਉੱਤਰ ਪ੍ਰਦੇਸ਼ ਸਰਕਾਰ ਵੀ ਮਸ਼ੀਨਰੀ ਨੇ ਤੰਗ ਪ੍ਰੇਸ਼ਾਨ ਕੀਤਾ ।’
ਉਹ ਕਹਿੰਦੇ ਹਨ , ‘ ਮੈਂ ਐਸਟੀਐਫ਼ ਦਾ ਸੁੱਕਰਗੁਜ਼ਾਰ ਹਾਂ ਜਿਸਨੇ ਮੇਰਾ ਐਨਕਾਊਂਟਰ ਨਹੀਂ ਕੀਤਾ । ਸਿਰਫ ਟਾਰਚਰ ਕੀਤਾ । ਮੈਨੂੰ 5 ਦਿਨ ਤੱਕ ਖਾਣਾ ਨਹੀਂ ਦਿੱਤਾ ਗਿਆ । ਫਿਜੀਕਲੀ ਅਤੇ ਮੈਂਟਲੀ ਵੀ ਤੰਗ ਕੀਤਾ । 8 ਮਹੀਨੇ ਤੱਕ ਸਿਰਫ਼ ਮੂੰਹ ਬੰਦ ਕਰਨ ਦੇ ਲਈ ਕਿ ਜੋ ਬੱਚੇ ਮਰ ਗਏ , ਉਹਨਾਂ ਬਾਰੇ ਗੱਲ ਨਹੀਂ ਕਰਨੀ , ਬੀਆਰਡੀ ਦੇ ਬਾਰੇ ਗੱਲ ਨਹੀਂ ਕਰਨੀ ।’
ਡਾਕਟਰ ਕਫ਼ੀਲ 12 ਦਸੰਬਰ 2019 ਨੂੰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੇ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਵੇ ਸਨ।
ਕੀ ਤੁਹਾਨੂੰ ਲੱਗਦਾ ਕਿ ਐਨਆਰਸੀ ਅਤੇ ਸੀਏਏ ਮੁਸਲਮਾਨਾਂ ਦਾ ਅੰਦੋਲਨ ਬਣ ਗਿਆ ? ਦੇ ਜਵਾਬ ਵਿੱਚ ਕਹਿੰਦੇ ਹਨ , ‘ ਇਹ ਕਦੇ ਵੀ ਮੁਸਲਮਾਨਾਂ ਦਾ ਅੰਦੋਲਨ ਨਹੀਂ ਸੀ । ਇਹ ਭਾਰਤੀਆਂ ਅੰਦੋਲਨ ਸੀ । ਮੈਂ ਕਦੇ ਵੀ ਸੀਏਏ ਦੇ ਖਿਲਾਫ ਸੀ ਨਹੀਂ , ਸਾਡੇ ਗ੍ਰਹਿ ਮੰਤਰੀ ਦੇ ਮੁਤਾਬਿਕ ਸੀਏਏ ਨਾਗਰਿਕਤਾ ਦੇਣ ਦਾ ਕਾਨੂੰਨ , ਇਸਦਾ ਕੋਈ ਵਿਰੋਧ ਨਹੀਂ ਹੋਣਾ ਚਾਹੀਦਾ । ਮੈਂ ਵੀ ਕਦੇ ਉਸਦਾ ਵਿਰੋਧ ਨਹੀਂ ਕੀਤਾ । ਮੈਂ ਐਨਪੀਆਰ ਅਤੇ ਐਨਆਰਸੀ ਦਾ ਵਿਰੋਧ ਕਰਦਾ ਹਾਂ। ਜਦੋਂ ਐਨਆਰਸੀ ਆਵੇਗਾ ਤਾਂ ਸੀਏਏ ਇੱਕ ਖ਼ਤਰਨਾਕ ਹਥਿਆਰ ਬਣ ਜਾਵੇਗਾ। ਐਨਆਰਸੀ ਆਇਆ ਤਾਂ ਅਸੀਂ ਲੋਕ ਸੜਕਾਂ ‘ਤੇ ਆਵਾਂਗੇ ।’
ਡਾ: ਕਫ਼ੀਲ ਪੇਸ਼ੇ ਵਜੋਂ ਬੱਚਿਆਂ ਦੇ ਮਾਹਿਰ ਹਨ ਅਤੇ ਅਕਸਰ ਬੱਚਿਆਂ ਦੇ ਲਈ ਮੁਫ਼ਤ ਸਿਹਤ ਕੈਂਪ ਲਗਾਉਂਦੇ ਰਹਿੰਦੇ ਹਨ।
ਆਕਸੀਜਨ ਕਾਂਡ ਵਿੱਚੋਂ ਜਿੰਨ੍ਹਾਂ ਬੱਚਿਆਂ ਨੂੰ ਕਫੀਲ ਨੇ ਬਚਾਇਆ ਸੀ , ਉਹ ਅੱਜ ਵੀ ਉਹਨਾਂ ਦੇ ਪਰਿਵਾਰਾਂ ਦੇ ਸੰਪਰਕ ‘ਚ ਹਨ। ਉਹ ਕਹਿੰਦੇ ਹਨ ਕਿ ਜੋ ਜਿੰਦਾ ਹਨ ਜਾਂ ਜਿੰਨ੍ਹਾਂ ਦੇ ਬੱਚੇ ਮਰ ਗਏ ,ਕਈ ਵਾਰ ਉਹ ਲੋਕ ਮੇਰੇ ਨਾਲ ਫੇਸਬੁੱਕ ਲਾਈਵ ਸ਼ੈਸ਼ਨ ਵਿੱਚ ਚੁੱਕੇ ਹਨ। ਕਫੀਲ ਉਸੇ ਗੋਰਖਪੁਰ ਵਿੱਚੋਂ ਹਨ ਜਿੱਥੋਂ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਹਨ। ਉਹ ਆਖਦੇ ਹਨ , ‘ ਮੈਨੂੰ ਸ਼ੱਕ ਹੈ ਕਿ ਸੀਐਮ ਯੋਗੀ ਨੂੰ ਗੁੰਮਰਾਹ ਕੀਤਾ ਜਾਂਦਾ ਹੈ। ਆਕਸੀਜਨ ਕਾਂਡ ਹੋਇਆ ਤਾਂ ਯੋਗੀ ਜੀ ਨੇ ਤੁਰੰਤ ਮੈਡੀਕਲ ਸਿੱਖਿਆ ਮੰਤਰੀ ਆਸੂਤੋਸ਼ ਟੰਡਨ ਅਤੇ ਤਤਕਾਲੀ ਸਿਹਤ ਮੰਤਰੀ ਸਿਧਾਰਥ ਨਾਥ ਸਿੰਘ ਨੂੰ ਬਚਾਉਣ ਦੇ ਲਈ ਮੈਨੂੰ ਬਲੀ ਦਾ ਬੱਕਰਾ ਬਣਾਇਆ ਸੀ । ਹਾਲੇ ਵੀ ਇਹੀ ਕੁਝ ਹੋ ਰਿਹਾ ਹੈ।
ਕਿਤੇ ਮੁਸਲਮਾਨ ਹੋਣ ਕਰਕੇ ਤਾਂ ਨਹੀਂ ਫਸਾਇਆ ਜਾ ਰਿਹਾ ? ਮੈਂ ਇਸ ਗੱਲ ਨਾਲ ਸਹਿਮਤ ਨਹੀਂ ‘ਜੇ ਕਫ਼ੀਲ ਖਾਨ ਦੀ ਥਾਂ ਕੋਈ ਕਪਿਲ ਮਿਸ਼ਰਾ ਹੁੰਦਾ ਤਾਂ ਉਸਦੇ ਨਾਲ ਵੀ ਅਜਿਹਾ ਸਲੂਕ ਹੀ ਹੁੰਦਾ । ਕਿਉਂਕਿ ਉਦੋਂ ਤਾਂ ਸਰਕਾਰ ਨੇ ਜਿਵੇਂ ਮਰਜ਼ੀ ਹੁੰਦਾ ਆਕਸੀਜਨ ਕਾਂਡ ਦਬਾਉਣਾ ਸੀ । ਮੀਡੀਆ ਐਨਾ ਰੌਲਾ ਪਾ ਰਿਹਾ ਸੀ ਕਿ ਸੀਐਮ ਅਸਤੀਫਾ ਦੇਣ, ਸਿਹਤ ਮੰਤਰੀ ਅਸਤੀਫਾ ਦੇਵੇ । ਜਦੋਂ ਮੈਂ ਜੇਲ੍ਹ ਵਿੱਚੋਂ ਬਾਹਰ ਤਾਂ ਮੈਂ ਸਵਾਲ ਉਠਾਉਣ ਲੱਗਾ ਕਿ 70 ਬੱਚਿਆਂ ਨੂੰ ਕਿਸ ਨੇ ਮਾਰਿਆ ਹੈ ? ਤਾਂ ਉਹਨਾ ਨੇ ਮੈਨੂੰ ਦਬਾਉਣਾ ਚਾਹਿਆ ।

Real Estate