ਬੇਅਦਬੀ ਦੀ ਇੱਕ ਹੋਰ ਘਟਨਾ, ਅੰਮ੍ਰਿਤਸਰ ਵਿਖੇ ਕੂੜੇ ਦੇ ਢੇਰ ‘ਚ ਪਏ ਮਿਲੇ ਗੁਰਬਾਣੀ ਦੇ 8 ਗੁਟਕਾ ਸਾਹਿਬ

ਚੰਡੀਗੜ, 2 ਸਤੰਬਰ (ਜਗਸੀਰ ਸਿੰਘ ਸੰਧੂ) : ਪੰਜਾਬ ਵਿੱਚ ਗੁਰਬਾਣੀ ਦੀ ਬੇਅਦਬੀ ਹੋਣ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ, ਅੱਜ ਫਿਰ ਗੁਰਬਾਣੀ ਦੀ ਬੇਅਦਬੀ ਹੋਣ ਦੀ ਇੱਕ ਘਟਨਾ ਅੰਮ੍ਰਿਤਸਰ ਦੇ ਛੇਹਰਟਾ ਬਜ਼ਾਰ ਵਿਖੇ ਰੇਲਵੇ ਫਾਟਕ ਦੇ ਨਾਲ ਸਥਿਤ ਸ਼ਿਵ ਮੰਦਰ ਦੇ ਬਾਹਰ ਵਾਪਰੀ ਹੈ, ਜਿਥੇ ਕੂੜੇ ਦੇ ਢੇਰ ਵਿਚੋਂ ਗੁਟਕਾ ਸਾਹਿਬ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ।ਜਾਣਕਾਰੀ ਅਨੁਸਾਰ ਗੁਰਦੁਆਰਾ ਛੇਹਰਟਾ ਸਾਹਿਬ ਦੇ ਮੈਨੇਜਰ ਲਾਲ ਸਿੰਘ ਨੇ ਦੱਸਿਆ ਕਿ ਉਹ ਰੋਜਾਨਾ ਦੀ ਤਰ੍ਹਾਂ ਸਵੇਰੇ ਗੁਰਦੁਆਰਾ ਸਾਹਿਬ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਸੀ, ਕੀ ਉਨ੍ਹਾਂ ਨੂੰ ਸਾਢੇ ਅੱਠ ਦੇ ਕਰੀਬ ਸੇਵਾਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਰੇਲਵੇ ਫਾਟਕ ਦੇ ਨਾਲ਼ ਸਥਿਤ ਸ਼ਿਵ ਮੰਦਰ ਦੇ ਬਾਹਰ ਲੱਗੇ ਕੂੜੇ ਦੇ ਢੇਰਾਂ ਵਿਚ 3 ਗੁਟਕਾ ਸਾਹਿਬ ਪਏ ਹੋਏ ਹਨ। ਗੁਟਕਾ ਸਾਹਿਬ ਦੀ ਬੇਅਦਬੀ ਦੀ ਖ਼ਬਰ ਸੁਣਦਿਆਂ ਹੀ ਮੈਨੇਜਰ ਲਾਲ ਸਿੰਘ ਆਪਣੀ ਟੀਮ ਸਮੇਤ ਉਕਤ ਸਥਾਨ ਤੇ ਪੁੱਜੇ। ਜਦ ਉਸ ਜਗ੍ਹਾ ਜਾ ਕੇ ਦੇਖਿਆ ਤਾਂ ਹੋਰ ਭਾਲ ਕਰਨ ਤੇ ਓਥੋਂ ਪੰਜ ਗੁਟਕਾ ਸਾਹਿਬ ਹੋਰ ਮਿਲੇ।ਕੁੱਲ ਅੱਠ ਗੁਟਕਾ ਸਾਹਿਬ ਉਸ ਜਗ੍ਹਾ ਤੇ ਪਏ ਹੋਏ ਸੀ।ਜਿਸ ਬਾਰੇ ਤੁਰੰਤ ਸ਼੍ਰੋਮਣੀ ਕਮੇਟੀ ਦੇ ਉਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਨੂੰ ਵੀ ਸੂਚਨਾ ਦਿੱਤੀ ਗਈ।

Real Estate