ਪੰਜਾਬ ‘ਚ ਕੋਰੋਨਾ ਦਾ ਕਹਿਰ ਵਧਿਆ, ਅੱਜ ਹੋਈਆਂ 106 ਮੌਤਾਂ ਤੇ ਆਏ 1514 ਨਵੇਂ ਮਰੀਜ

ਚੰਡੀਗੜ, 2 ਸਤੰਬਰ (ਜਗਸੀਰ ਸਿੰਘ ਸੰਧੂ) : ਪੰਜਾਬ ਵਿੱਚ ਅੱਜ 106 ਹੋਰ ਮੌਤਾਂ ਹੋ ਜਾਣ ਨਾਲ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 1618 ਹੋ ਗਈ ਹੈ। ਉਧਰ ਪੰਜਾਬ ‘ਚ 1514 ਨਵੇਂ ਮਰੀਜ਼ਾਂ ਦੀ ਜਾਂਚ ਰਿਪੋਰਟ ਪਾਜੇਟਿਵ ਆਈ ਹੈ, ਜਿਸ ਨਾਲ ਹੁਣ ਤੱਕ ਕੋਰੋਨਾ ਪਾਜੇਟਿਵ ਪਾਏ ਗਏ ਮਰੀਜਾਂ ਦੀ ਗਿਣਤੀ 5698 ਹੋ ਗਈ ਹੈ। ਸਰਕਾਰੀ ਤੌਰ ‘ਤੇ ਪ੍ਰਾਪਤ ਅੰਕੜਿਆਂ ਮੁਤਾਬਿਕ ਅੱਜ ਆਏ ਸਭ ਤੋਂ ਵੱਧ ਮਾਮਲਿਆਂ ਵਿੱਚ ਲੁਧਿਆਣਾ ਜ਼ਿਲੇ ਵਿੱਚ 242, ਐਸ.ਏ.ਐਸ.ਨਗਰ ਮੋਹਾਲੀ ਜ਼ਿਲੇ ਵਿੱਚ 112, ਜਲੰਧਰ ਜ਼ਿਲੇ ਵਿੱਚ 171, ਬਠਿੰਡਾ ਜ਼ਿਲੇ ਵਿੱਚ 163, ਪਟਿਆਲਾ ਜ਼ਿਲੇ ਵਿੱਚ 160, ਅੰਮ੍ਰਿਤਸਰ ਜ਼ਿਲੇ ਵਿੱਚ 99, ਫਰੀਦਕੋਟ ਜ਼ਿਲੇ ਵਿੱਚ 64, ਮੁਕਤਸਰ ਸਾਹਿਬ ਜ਼ਿਲੇ ਵਿੱਚ 63, ਬਰਨਾਲਾ ਜ਼ਿਲੇ ਵਿੱਚ 60, ਫਾਜਿਲਕਾ ਜ਼ਿਲੇ ਵਿੱਚ 56, ਫਿਰੋਜਪੁਰ ਜਿਲੇ ਵਿੱਚ 46, ਰੋਪੜ ਜਿਲੇ ਵਿੱਚ 30, ਮਾਨਸਾ ਅਤੇ ਤਰਨਤਾਰਨ ਸਾਹਿਬ ਜ਼ਿਲਿਆਂ ਵਿੱਚ 27-27, ਗੁਰਦਾਸਪੁਰ ਜ਼ਿਲੇ ਵਿੱਚ 25, ਮੋਗਾ ਅਤੇ ਪਠਾਨਕੋਟ ਜ਼ਿਲਿਆਂ ਵਿੱਚ 24-24, ਹੁਸਿਆਰਪੁਰ ਜ਼ਿਲੇ ਵਿੱਚ 18, ਫਤਿਹਗੜ ਸਾਹਿਬ ਅਤੇ ਐਸ.ਬੀ.ਐਸ ਨਗਰ ਨਵਾਂਸ਼ਹਿਰ ਜ਼ਿਲਿਆਂ ਵਿੱਚ 17-17 ਨਵੇਂ ਮਰੀਜਾਂ ਦੀ ਰਿਪੋਰਟ ਕੋਰੋਨਾ ਪਾਜੇਟਿਵ ਪਾਈ ਗਈ ਹੈ।
ਪੰਜਾਬ ਵਿੱਚ ਹੁਣ ਤੱਕ 1101912 ਲੋਕਾਂ ਦੇ ਕੋਰੋਨਾ ਟੈਸਟ ਹੋ ਚੁੱਕੇ ਹਨ, ਜਿਹਨਾਂ ਵਿੱਚੋਂ ਕੋਰੋਨਾ ਵਾਇਰਸ ਦੇ 56989 ਮਾਮਲੇ ਸਾਹਮਣੇ ਆਏ ਹਨ, ਜਿਹਨਾਂ ਵਿੱਚੋਂ 39742 ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰੀਂ ਚਲੇ ਗਏ ਹਨ। ਅੱਜ 20241 ਨਵੇਂ ਲੋਕਾਂ ਦੇ ਸੈਂਪਲ ਲਏ ਗਏ ਹਨ ਅਤੇ ਪੰਜਾਬ ਵਿੱਚ ਹੁਣ ਕੋਰੋਨਾ ਦੇ 15629 ਐਕਟਿਵ ਕੇਸ ਹਨ, ਜਿਹਨਾਂ ‘ਚੋਂ 440 ਗੰਭੀਰ ਮਰੀਜ਼ ਆਕਜੀਸਨ ‘ਤੇ ਹਨ, ਜਦਕਿ 71 ਜਿਆਦਾ ਗੰਭੀਰ ਮਰੀਜ਼ਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ। ਪੰਜਾਬ ਵਿੱਚ ਹੁਣ ਤੱਕ 1618 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਅੱਜ ਲੁਧਿਆਣਾ ਜ਼ਿਲੇ ਵਿੱਚ 18, ਜਲੰਧਰ ਜ਼ਿਲੇ ਵਿੱਚ 11, ਬਠਿੰਡਾ ਜ਼ਿਲੇ ਵਿੱਚ 10, ਐਸ.ਏ.ਐਸ ਨਗਰ ਮੋਹਾਲੀ 9, ਗੁਰਦਾਸਪੁਰ ਜ਼ਿਲੇ ਵਿੱਚ 8, ਰੋਪੜ ਜ਼ਿਲੇ ਵਿੱਚ 7, ਪਟਿਆਲਾ ਜ਼ਿਲੇ ਵਿੱਚ 6, ਫਿਰੋਜਪੁਰ, ਹੁਸਿਆਰਪੁਰ ਅਤੇ ਕਪੂਰਥਲਾ ਜਿਲਿਆਂ ਵਿੱਚ 5-5, ਫਤਿਹਗੜ ਸਾਹਿਬ ਅਤੇ ਫਾਜਿਲਕਾ ਜ਼ਿਲਿਆਂ ਵਿੱਚ 3-3, ਤਰਨਤਾਰਨ ਸਾਹਿਬ ਜ਼ਿਲੇ ਵਿੱਚ 2, ਮੁਕਤਸਰ ਸਾਹਿਬ ਅਤੇ ਐਸ.ਬੀ.ਐਸ ਨਗਰ ਨਵਾਂਸਹਿਰ ਵਿੱਚ 1-1 ਹੋਰ ਮੌਤ ਹੋਣ ਨਾਲ ਪੰਜਾਬ ਵਿੱਚ ਅੱਜ ਕੁੱਲ 106 ਮੌਤਾਂ ਹੋਣ ਕਰਕੇ ਪੰਜਾਬ ਵਿੱਚ ਹੁਣ ਤੱਕ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 1618 ਹੋ ਗਈ ਹੇ। ਜਦਕਿ ਅੱਜ ਪੰਜਾਬ ਦੇ ਵੱਖ–ਵੱਖ ਜ਼ਿਲਿਆਂ ਵਿੱਚੋਂ 1595 ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰੀਂ ਚਲੇ ਗਏ ਹਨ।

Real Estate