ਪੰਜਾਬ ‘ਚ ਕੋਰੋਨਾ ਨਾਲ ਅੱਜ ਹੋਰ 59 ਮੌਤਾਂ, 1522 ਨਵੇਂ ਮਰੀਜ ਆਏ

ਚੰਡੀਗੜ, 1 ਸਤੰਬਰ (ਜਗਸੀਰ ਸਿੰਘ ਸੰਧੂ) : ਪੰਜਾਬ ਵਿੱਚ ਅੱਜ 59 ਹੋਰ ਮੌਤਾਂ ਹੋ ਜਾਣ ਨਾਲ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 1512 ਹੋ ਗਈ ਹੈ। ਉਧਰ ਪੰਜਾਬ ‘ਚ 1522 ਨਵੇਂ ਮਰੀਜ਼ਾਂ ਦੀ ਜਾਂਚ ਰਿਪੋਰਟ ਪਾਜੇਟਿਵ ਆਈ ਹੈ, ਜਿਸ ਨਾਲ ਹੁਣ ਤੱਕ ਕੋਰੋਨਾ ਪਾਜੇਟਿਵ ਪਾਏ ਗਏ ਮਰੀਜਾਂ ਦੀ ਗਿਣਤੀ 55508 ਹੋ ਗਈ ਹੈ। ਸਰਕਾਰੀ ਤੌਰ ‘ਤੇ ਪ੍ਰਾਪਤ ਅੰਕੜਿਆਂ ਮੁਤਾਬਿਕ ਅੱਜ ਆਏ ਸਭ ਤੋਂ ਵੱਧ ਮਾਮਲਿਆਂ ਵਿੱਚ ਲੁਧਿਆਣਾ ਜ਼ਿਲੇ ਵਿੱਚ 216, ਐਸ.ਏ.ਐਸ.ਨਗਰ ਮੋਹਾਲੀ ਜ਼ਿਲੇ ਵਿੱਚ 211, ਜਲੰਧਰ ਜ਼ਿਲੇ ਵਿੱਚ 158, ਪਟਿਆਲਾ ਜ਼ਿਲੇ ਵਿੱਚ 120, ਅੰਮ੍ਰਿਤਸਰ ਜ਼ਿਲੇ ਵਿੱਚ 111, ਫਰੀਦਕੋਟ ਜ਼ਿਲੇ ਵਿੱਚ 110, ਗੁਰਦਾਸਪੁਰ ਜ਼ਿਲੇ ਵਿੱਚ 104, ਬਠਿੰਡਾ ਜ਼ਿਲੇ ਵਿੱਚ 64, ਮੁਕਤਸਰ ਸਾਹਿਬ ਜ਼ਿਲੇ ਵਿੱਚ 60, ਮੋਗਾ ਜ਼ਿਲਾ ਵਿੱਚ 51, ਤਰਨਤਾਰਨ ਸਾਹਿਬ ਜ਼ਿਲੇ ਵਿੱਚ 45, ਹੁਸਿਆਰਪੁਰ ਜ਼ਿਲੇ ਵਿੱਚ 38, ਪਠਾਨਕੋਟ ਜਿਲੇ ਵਿੱਚ 35, ਰੋਪੜ ਜ਼ਿਲੇ ਵਿੱਚ 33, ਫਾਜਿਲਕਾ ਜ਼ਿਲੇ ਵਿੱਚ 25, ਬਰਨਾਲਾ ਜ਼ਿਲੇ ਵਿੱਚ 23, ਐਸ.ਬੀ.ਐਸ ਨਗਰ ਨਵਾਂ ਸਹਿਰ ਜ਼ਿਲੇ ਵਿੱਚ 21, ਮਾਨਸਾ ਜ਼ਿਲੇ ਵਿੱਚ 21, ਸੰਗਰੂਰ ਜ਼ਿਲੇ ਵਿੱਚ 17, ਫਤਿਹਗੜ ਸਾਹਿਬ ਜ਼ਿਲੇ ਵਿੱਚ 15, ਫਿਰੋਜਪੁਰ ਜ਼ਿਲੇ ਵਿੱਚ 11 ਨਵੇਂ ਮਰੀਜਾਂ ਦੀ ਰਿਪੋਰਟ ਕੋਰੋਨਾ ਪਾਜੇਟਿਵ ਪਾਈ ਗਈ ਹੈ।
ਪੰਜਾਬ ਵਿੱਚ ਹੁਣ ਤੱਕ 1081671 ਲੋਕਾਂ ਦੇ ਕੋਰੋਨਾ ਟੈਸਟ ਹੋ ਚੁੱਕੇ ਹਨ, ਜਿਹਨਾਂ ਵਿੱਚੋਂ ਕੋਰੋਨਾ ਵਾਇਰਸ ਦੇ 55508 ਮਾਮਲੇ ਸਾਹਮਣੇ ਆਏ ਹਨ, ਜਿਹਨਾਂ ਵਿੱਚੋਂ 38147 ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰੀਂ ਚਲੇ ਗਏ ਹਨ। ਅੱਜ 19004 ਨਵੇਂ ਲੋਕਾਂ ਦੇ ਸੈਂਪਲ ਲਏ ਗਏ ਹਨ ਅਤੇ ਪੰਜਾਬ ਵਿੱਚ ਹੁਣ ਕੋਰੋਨਾ ਦੇ 15849 ਐਕਟਿਵ ਕੇਸ ਹਨ, ਜਿਹਨਾਂ ‘ਚੋਂ 464 ਗੰਭੀਰ ਮਰੀਜ਼ ਆਕਜੀਸਨ ‘ਤੇ ਹਨ, ਜਦਕਿ 70 ਜਿਆਦਾ ਗੰਭੀਰ ਮਰੀਜ਼ਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ। ਪੰਜਾਬ ਵਿੱਚ ਹੁਣ ਤੱਕ 1512 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਅੱਜ ਲੁਧਿਆਣਾ ਜ਼ਿਲੇ ਵਿੱਚ 13, ਜਲੰਧਰ ਜ਼ਿਲੇ ਵਿੱਚ 8, ਅੰਮ੍ਰਿਤਸਰ ਜ਼ਿਲੇ ਵਿੱਚ 7, ਫਿਰੋਜਪੁਰ ਜ਼ਿਲੇ ਵਿੱਚ 5, ਪਟਿਆਲਾ ਜ਼ਿਲੇ ਵਿੱਚ 5, ਕਪੂਰਥਲਾ ਜ਼ਿਲੇ ਵਿੱਚ 4, ਫਤਿਹਗੜ ਸਾਹਿਬ ਜ਼ਿਲੇ ਵਿੱਚ 4, ਬਠਿੰਡਾ ਜ਼ਿਲੇ ਵਿੱਚ 3, ਬਰਨਾਲਾ ਜ਼ਿਲੇ ਵਿੱਚ 2, ਫਾਜਿਲਕਾ ਜ਼ਿਲੇ ਵਿੱਚ 1, ਗੁਰਦਾਸਪੁਰ ਜ਼ਿਲੇ ਵਿੱਚ 1, ਮੋਗਾ ਜ਼ਿਲੇ ਵਿੱਚ 1, ਗੁਰਦਾਸਪੁਰ ਜ਼ਿਲੇ ਵਿੱਚ 1 ਪਠਾਨਕੋਟ ਜ਼ਿਲੇ ਵਿੱਚ 1, ਤਰਨਤਾਰਨ ਸਾਹਿਬ ਜ਼ਿਲੇ ਵਿੱਚ 1 ਹੋਰ ਮੌਤ ਹੋਣ ਨਾਲ ਪੰਜਾਬ ਵਿੱਚ ਅੱਜ ਕੁੱਲ 59 ਮੌਤਾਂ ਹੋਣ ਕਰਕੇ ਪੰਜਾਬ ਵਿੱਚ ਹੁਣ ਤੱਕ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 1512 ਹੋ ਗਈ ਹੇ। ਜਦਕਿ ਅੱਜ ਪੰਜਾਬ ਦੇ ਵੱਖ–ਵੱਖ ਜ਼ਿਲਿਆਂ ਵਿੱਚੋਂ 1120 ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰੀਂ ਚਲੇ ਗਏ ਹਨ।

Real Estate