ਗੁਰਮੇਜ ਸਿੰਘ ਭਗਵਾਨਪੁਰ ਦੀ ਹੱਤਿਆ ‘ਚ ਸ਼ਾਮਲ ਪੰਜੇ ਪੁਲਿਸ ਮੁਲਾਜ਼ਮ ਬਰਖ਼ਾਸਤ ਕਰਕੇ ਕੀਤੇ ਗਿ੍ਰਫਤਾਰ

ਚੰਡੀਗੜ, 1 ਸਤੰਬਰ (ਜਗਸੀਰ ਸਿੰਘ ਸੰਧੂ) : ਗੁਰਦਾਸਪੁਰ ਜ਼ਿਲੇ ਦੇ ਪਿੰਡ ਭਗਵਾਨਪੁਰ ਦੇ ਗੁਰਮੇਜ ਸਿੰਘ ਦੀ ਹੱਤਿਆ ਵਿੱਚ ਸ਼ਾਮਲ ਪਾਏ ਗਏ 5 ਪੁਲਿਸ ਅਧਿਕਾਰੀਆਂ ਨੂੰ ਭਾਰਤ ਦੇ ਸੰਵਿਧਾਨ ਦੀ ਧਾਰਾ 311 ਦੇ ਤਹਿਤਬਰਖਾਸਤ ਕਰ ਦਿੱਤਾ ਹੈ। ਇਸ ਮਾਮਲੇ ਵਿੱਚ ਪੰਜ ਪੁਲਿਸ ਅਧਿਕਾਰੀਆਂ ਅਤੇ ਇੱਕ ਹੋਰ ਵਿਅਕਤੀ ਸਿਮਰਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਕਾਹਨੂੰਵਾਨ ਰੋਡ, ਬਟਾਲਾ ਸਮੇਤ ਸਾਰੇ ਛੇ ਮੁਲਜਮਾਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਅੱਜ ਇਥੇ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਦੋਸ਼ੀ ਪੁਲਿਸ ਮੁਲਾਜਮਾਂ ਨੂੰ ਗੰਭੀਰ ਦੁਰਾਚਾਰ, ਅਪਰਾਧਿਕ ਕੰਮਾਂ ਵਿੱਚ ਸ਼ਾਮਲ ਹੋਣ, ਲੋਕਾਂ ਵਿੱਚ ਪੁਲਿਸ ਵਿਭਾਗ ਦੇ ਅਕਸ ਨੂੰ ਢਾਹ ਲਾਉਣ, ਚੱਲ ਰਹੀ ਕੋਵਿਡ ਮਹਾਂਮਾਰੀ ਦੌਰਾਨ ਪੁਲਿਸ ਦੇ ਮਨੋਬਲ ਨੂੰ ਘਟਾਉਣ ਅਤੇ ਪੁਲਿਸ ਦੇ ਆਪਣੇ ਕਾਰਜਾਂ ਅਤੇ ਕਰਤੱਵਾਂ ਨੂੰ ਪ੍ਰਭਾਵਸਾਲੀ ਢੰਗ ਨਾਲ ਕਰਨ ਦੀ ਯੋਗਤਾ ਨੂੰ ਘਟਾਉਣ ਲਈ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਵੇਰਵਿਆਂ ਦਿੰਦਿਆਂ ਉਨਾਂ ਦੱਸਿਆ ਕਿ ਬਰਖਾਸਤ ਕੀਤੇ ਗਏ 5 ਪੁਲਿਸ ਅਧਿਕਾਰੀਆਂ ਵਿੱਚ ਪੀਐਚਸੀ ਬਲਕਾਰ ਸਿੰਘ, (ਨੰਬਰ 1696 / ਬਟਾਲਾ) ਪੁੱਤਰ ਪਿਆਰਾ ਸਿੰਘ, ਵਾਸੀ ਕਾਲਾਬਾਲਾ, ਕਾਹਨੂੰਵਾਨ, ਪੀਐਚਸੀ ਸੁਰਿੰਦਰ ਸਿੰਘ (ਨੰਬਰ 2530 / ਬਟਾਲਾ) ਪੁੱਤਰ ਦਲਬੀਰ ਸਿੰਘ ਵਾਸੀ ਮਲੀਆ ਕਲਾਂ (ਪੁਲਿਸ ਜ਼ਿਲਾ ਬਟਾਲਾ ਵਿਖੇ ਤਾਇਨਾਤ), ਪੀ.ਐਚ.ਸੀ ਅਵਤਾਰ ਸਿੰਘ (ਨੰ .1899/ ਅੰਮਿ੍ਰਤਸਰ-ਸੀ) ਪੁੱਤਰ ਭੁਪਿੰਦਰ ਸਿੰਘ ਵਾਸੀ ਕੋਟਲਾ ਗੁਜਰਾ, ਮਜੀਠਾ, ਐਲਆਰ/ ਏਐਸਆਈ ਰਣਜੀਤ ਸਿੰਘ (ਨੰਬਰ  858 / ਅੰਮਿ੍ਰਤਸਰ -ਸੀ) ਅਤੇ ਐਲਆਰ / ਏਐਸਆਈ ਬਲਜੀਤ ਸਿੰਘ (ਨੰਬਰ 1724 / ਅੰਮਿ੍ਰਤਸਰ-ਸੀ) ਸ਼ਾਮਲ ਹਨ।
ਉਨਾਂ ਖੁਲਾਸਾ ਕੀਤਾ ਕਿ ਐਤਵਾਰ ਨੂੰ ਸ਼ਾਮ ਕਰੀਬ 7 ਵਜੇ ਪਿੰਡ ਭਗਵਾਨਪੁਰ ਨੇੜੇ ਹੋਏ ਇੱਕ ਸੜਕ ਹਾਦਸੇ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਗੁਰਮੇਜ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਭਗਵਾਨਪੁਰ, ਥਾਣਾ ਕੋਟਲੀ ਸੂਰਤ ਮੱਲੀ, ਪੁਲਿਸ ਜਿਲਾ ਬਟਾਲਾ ਨੂੰ 6 ਵਿਅਕਤੀਆਂ ਨੇ ਪਿਸਤੌਲ ਦੀ ਗੋਲੀ ਮਾਰ ਕੇ ਮਾਰ ਦਿੱਤਾ, ਜਿਨਾਂ ਵਿੱਚੋਂ 5 ਪੰਜਾਬ ਪੁਲਿਸ ਵਿੱਚ ਸੇਵਾਵਾਂ ਨਿਭਾਅ ਰਹੇ ਹਨ। ਬੁਲਾਰੇ ਨੇ ਦੱਸਿਆ ਕਿ ਸ਼ੱਕੀ 2 ਕਾਰਾਂ ਵਿਚ ਸਵਾਰ ਹੋ ਕੇ ਪਿੰਡ ਦਰਗਾਬਾਦ ਵਾਲੇ ਪਾਸਿਓਂ ਆ ਰਹੇ ਸਨ। ਜਦੋਂ ਉਹ ਪਿੰਡ ਭਗਵਾਨਪੁਰ ਦੇ ਨਜ਼ਦੀਕ ਪਹੁੰਚੇ, ਉਨਾਂ ਦੀ ਅਮਰਪ੍ਰੀਤ ਕੌਰ ਵਾਸੀ ਭਗਵਾਨਪੁਰ ਦੀ ਸਵਿਫਟ ਡਿਜ਼ਾਇਰ ਕਾਰ ਨਾਲ ਸੜਕ ਹਾਦਸਾ ਹੋ ਗਿਆ ਜਿਸ ਨੂੰ ਉਹ ਚਲਾ ਰਹੀ ਸੀ। ਇਸੇ ਦੌਰਾਨ ਆਸ ਪਾਸ ਦੇ ਲੋਕ ਇਕੱਠੇ ਹੋ ਗਏ ਤੇ ਇਸ ਝਗੜੇ ਵਿੱਚ ਗੁਰਮੇਜ ਸਿੰਘ ਨੂੰ ਗੋਲੀ ਮਾਰ ਦਿੱਤੀ ਗਈ। ਇਸ ਕੇਸ ਸੰਬੰਧੀ ਥਾਣਾ ਕੋਟਲੀ ਸੂਰਤ ਮੱਲੀ ਵਿਖੇ ਮਿਤੀ 30 ਅਗਸਤ 2020 ਨੂੰ ਆਈਪੀਸੀ ਦੀ ਧਾਰਾ 302, 148, 149, ਅਤੇ 25, 27 ਅਸਲਾ ਐਕਟ ਤਹਿਤ  ਤੁਰੰਤ ਮਾਮਲਾ ਦਰਜ ਕੀਤਾ ਗਿਆ ਅਤੇ ਸਾਰੇ 6 ਦੋਸ਼ੀਆਂ ਨੂੰ ਗਿ੍ਰਫਤਾਰ ਕਰ ਲਿਆ ਹੈ।

 

Real Estate