ਭਾਰਤ ਦੇ ਸਾਬਕਾ ਰਾਸਟਰਪਤੀ ਪ੍ਰਣਾਬ ਮੁਖਰਜੀ ਦਾ ਦੇਹਾਂਤ

189

ਚੰਡੀਗੜ, 31 ਅਗਸਤ (ਜਗਸੀਰ ਸਿੰਘ ਸੰਧੂ) : ਭਾਰਤ ਦੇ ਸਾਬਕਾ ਰਾਸਟਰਪਤੀ ਪ੍ਰਣਾਬ ਮੁਖਰਜੀ ਦਾ ਦੇਹਾਂਤ ਹੋ ਗਿਆ ਹੈ। ਉਹਨਾਂ ਦੇ ਬੇਟੇ ਨੇ ਟਵੀਟ ਕਰਕੇ ਉਹਨਾਂ ਦੀ ਮੌਤ ਦੀ ਖਬਰ ਦਿੱਤੀ ਹੈ। ਦਿਮਾਗ ਵਿੱਚ ਖੂਨ ਜੰਮ ਜਾਣ ਕਰਕੇ ਉਹ ਪਿਛਲੇ ਕੁਝ ਦਿਨਾਂ ਤੋਂ ਕੋਮਾ ਵਿੱਚ ਚਲੇ ਗਏ ਸਨ। 84 ਸਾਲਾਂ ਪ੍ਰਣਾਬ ਮੁਖਰਜੀ ਦੇ ਦਿਮਾਗ ਦਾ ਅਪ੍ਰੇਸ਼ਨ ਵੀ ਕੀਤਾ ਗਿਆ ਸੀ, ਪਰ ਉਹਨਾਂ ਦੀ ਸਿਹਤ ਵਿੱਚ ਸੁਧਾਰ ਨਹੀਂ ਹੋਇਆ। ਦੱਸਿਆ ਜਾਂਦਾ ਹੈ ਕਿ ਉਹਨਾਂ ਦੀ ਕੋਰੋਨਾ ਰਿਪੋਰਟ ਵੀ ਪਾਜੇਟਿਵ ਆ ਗਈ ਸੀ। ਉਹ ਪਿਛਲੇ ਕੁਝ ਦਿਨਾਂ ਤੋਂ ਵੈਂਟੀਲੇਟਰ ‘ਤੇ ਸਨ

Real Estate