ਬੰਦੂਕਧਾਰੀ ਨੂੰ ਵਾਲਮਾਰਟ ਪਾਰਕਿੰਗ ਲਾਟ ਕਲੋਵਸ ਵਿਖੇ ਪੁਲਿਸ ਨੇ ਮਾਰੀ ਗੋਲੀ

ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਕਲੋਵਿਸ (ਕੈਲੀਫੋਰਨੀਆਂ) 31 ਅਗਸਤ 2020
ਫਰਿਜ਼ਨੋ ਦੇ ਲਾਗਲੇ ਸ਼ਹਿਰ ਕਲੋਵਸ ਦੇ ਵਾਲਮਾਰਟ ਸਟੋਰ ਵਿੱਚ ਰਾਤੀਂ ਡੇਢ ਵਜੇ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਇੱਕ ਬੰਦੂਕਧਾਰੀ ਨੌਜਵਾਨ ਨੂੰ ਸਟੋਰ ਪਾਰਕਿੰਗਲਾਟ ਵਿੱਚ ਘੁੰਮਦੇ ਵੇਖਿਆ ਗਿਆ। ਕਲੋਵਸ ਪੁਲਿਸ ਲੁਟੇਨਿਟ ਜਿੰਮ ਮੋਰੇਨੋ ਨੇ ਪੱਤਰਕਾਰਾਂ ਨਾਲ ਗੱਲ-ਬਾਤ ਕਰਦਿਆਂ ਦੱਸਿਆ ਕਿ ਕਲੋਵਸ ਪੁਲਿਸ ਅਫਸਰ ਨੇ ਇੱਕ ਬੰਦੂਕਧਾਰੀ ਨੌਜਵਾਨ ਨੂੰ ਹਰਿੰਡਨ ਐਵੇਨਿਊ ਤੇ ਸਥਿਤ ਵਾਲਮਾਰਟ ਸਟੋਰ ਦੀ ਪਾਰਕਿੰਗ ਲਾਟ ਵਿੱਚ ਵੇਖਿਆ ਜਦੋਂ ਉਸਨੂੰ ਹੱਥ ਉੱਪਰ ਕਰਨ ਲਈ ਕਿਹਾ ਤਾਂ ਉਸਨੇ ਪੁਲਿਸ ਅਫਸਰ ਉੱਪਰ ਬੰਦੂਕ ਤਾਣ ਦਿੱਤੀ ਅਤੇ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਬੰਦੂਕਧਾਰੀ ਨੌਜਵਾਨ ਪੁਲਿਸ ਗੋਲੀ ਨਾਲ ਮਾਰਿਆ ਗਿਆ। ਪਿੱਛੋਂ ਇਸ ਨੌਜਵਾਨ ਦੀ ਪਛਾਣ ਨਿਕਸਨ ਫਰੇਜ਼ਰ (26) ਕਲੋਵਸ ਨਿਵਾਸੀ ਵਜੋਂ ਹੋਈ ਹੈ। ਕਲੋਵਸ ਪੁਲਿਸ ਇਸ ਸਮੇਂ ਇਸ ਸੂਟਿੰਗ ਦੀ ਜਾਂਚ ਵਿੱਚ ਜੁਟੀ ਹੋਈ ਹੈ, ਉਹਨਾਂ ਕਿਹਾ ਕਿ ਮੈ ਜ਼ਿਆਦਾ ਡੀਟੇਲ ਵਿੱਚ ਨਹੀਂ ਜਾ ਸਕਦਾ ਕਿਉਕੇ ਪੁਲਿਸ ਹਾਲੇ ਪੂਰੇ ਮਾਮਲੇ ਨੂੰ ਡੂੰਘਾਈ ਨਾਲ ਖੰਘਾਲ਼ ਰਹੀ ਹੈ।

Real Estate