ਚੀਨੀ ਫੌਜੀਆਂ ਵੱਲੋਂ ਇਕ ਵਾਰ ਫਿਰ ਭਾਰਤੀ ਇਲਾਕੇ ਵਿੱਚ ਘੁਸਪੈਠ ਦਾ ਯਤਨ

183

 ਚੰਡੀਗੜ, 31 ਅਗਸਤ (ਜਗਸੀਰ ਸਿੰਘ ਸੰਧੂ) : ਚੀਨੀ ਫੌਜੀਆਂ ਨੇ ਬੀਤੀ ਰਾਤ ਪੈਂਗੋਗ ਲੇਕ ਕੋਲ ਫਿੰਗਰ ਏਰੀਆ ‘ਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਚੀਨੀ ਘੁਸਪੈਠ ਦਾ ਭਾਰਤੀ ਫੌਜ ਨੇ ਮੂੰਹ ਤੋੜ ਜਵਾਬ ਦਿੱਤਾ ਹੈ। 15 ਜੂਨ ਦੀ ਰਾਤ ਗਲਵਾਨ ਘਾਟੀ ‘ਚ ਭਾਰਤ ਤੇ ਚੀਨ ਦੀ ਫੌਜ ਵਿਚਾਲੇ ਹਿੰਸਕ ਝੜਪ ਹੋਈ ਸੀ। ਇਸ ‘ਚ 20 ਭਾਰਤੀ ਫੌਜੀ ਸ਼ਹੀਦ ਹੋ ਗਏ ਸਨ।ਦੱਸਿਆ ਜਾ ਰਿਹਾ ਕਿ ਭਾਰਤ-ਚੀਨ ਵਿਚਾਲੇ ਅਜੇ ਫਲੈਗ ਮੀਟਿੰਗ ਚੱਲ ਰਹੀ ਹੈ। ਅਧਿਕਾਰਤ ਤੌਰ ‘ਤੇ ਇਸ ਦੀ ਜਾਣਕਾਰੀ ਭਾਰਤ ਸਰਕਾਰ ਵੱਲੋਂ ਦਿੱਤੀ ਜਾ ਚੁੱਕੀ ਹੈ। ਚੀਨ ਵੱਲੋਂ ਕੱਲ ਰਾਤ ਕੀਤੀ ਘੁਸਪੈਠ ਦੀ ਕੋਸ਼ਿਸ਼ ਕਿਸੇ ਭਾਰਤੀ ਜਵਾਨ ਨੂੰ ਨੁਕਸਾਨ ਨਹੀਂ ਪਹੁੰਚਿਆ। ਭਾਰਤੀ ਫੌਜ ਦੇ ਪੀਆਰਓ ਕਰਨਲ ਅਮਨ ਆਨੰਦ ਨੇ ਦੱਸਿਆ ਕਿ 29/30 ਅਗਸਤ ਦੀ ਰਾਤ ਚੀਨੀ ਫੌਜ ਨੇ ਪੂਰਬੀ ਲੱਦਾਖ ‘ਚ ਚੱਲ ਰਹੀ ਖਿੱਚੋਤਾਣ ਦੌਰਾਨ ਫੌਜ ਤੇ ਰਾਜਨਾਇਕ ਯਤਨਾਂ ਦੌਰਾਨ ਆਉਣ ਵਾਲੀ ਪਿਛਲੀ ਸਰਵ-ਸਹਿਮਤੀ ਦਾ ਉਲੰਘਣ ਕੀਤਾ ਹੈ। ਭਾਵੇਂ ਚੀਨੀ ਫੌਜੀਆਂ ਵੱਲੋਂ ਭਾਰਤੀ ਇਲਾਕੇ ਵਿੱਚ ਘੁਸਪੈਠ ਕਰਨ ਦੀ ਇਹ ਪਹਿਲੀ ਘਟਨਾ ਨਹੀਂ ਹੈ, ਪਰ ਭਾਰਤੀ ਫੌਜੀਆਂ ਨੇ ਹਰ ਵਾਰ ਚੀਨੀਆਂ ਫੌਜੀਆਂ ਨੂੰ ਮੂੰਹਤੋੜ ਜਵਾਬ ਦਿੱਤਾ ਹੈ।

Real Estate