ਪੰਜਾਬ ‘ਚ ਕੋਰੋਨਾ ਨਾਲ ਅੱਜ ਹੋਰ 51 ਮੌਤਾਂ, 1555 ਨਵੇਂ ਮਰੀਜ ਆਏ

139

ਚੰਡੀਗੜ, 28 ਅਗਸਤ (ਜਗਸੀਰ ਸਿੰਘ ਸੰਧੂ) : ਪੰਜਾਬ ਵਿੱਚ ਅੱਜ 51 ਹੋਰ ਮੌਤਾਂ ਹੋ ਜਾਣ ਨਾਲ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 1307 ਹੋ ਗਈ ਹੈ। ਉਧਰ ਪੰਜਾਬ ‘ਚ 1555 ਨਵੇਂ ਮਰੀਜ਼ਾਂ ਦੀ ਜਾਂਚ ਰਿਪੋਰਟ ਪਾਜੇਟਿਵ ਆਈ ਹੈ, ਜਿਸ ਨਾਲ ਹੁਣ ਤੱਕ ਕੋਰੋਨਾ ਪਾਜੇਟਿਵ ਪਾਏ ਗਏ ਮਰੀਜਾਂ ਦੀ ਗਿਣਤੀ 49378 ਹੋ ਗਈ ਹੈ। ਸਰਕਾਰੀ ਤੌਰ ‘ਤੇ ਪ੍ਰਾਪਤ ਅੰਕੜਿਆਂ ਮੁਤਾਬਿਕ ਅੱਜ ਆਏ ਸਭ ਤੋਂ ਵੱਧ ਮਾਮਲਿਆਂ ਵਿੱਚ ਜਲੰਧਰ ਜ਼ਿਲੇ ਵਿੱਚ 211, ਗੁਰਦਾਸਪੁਰ ਜ਼ਿਲੇ ਵਿੱਚ 182, ਲੁਧਿਆਣਾ ਜ਼ਿਲੇ ਵਿੱਚ 140, ਫਰੀਦਕੋਟ ਜ਼ਿਲੇ ਵਿੱਚ 115, ਪਟਿਆਲਾ ਜ਼ਿਲੇ ਵਿੱਚ 109, ਅੰਮ੍ਰਿਤਸਰ ਸਾਹਿਬ ਜ਼ਿਲੇ ਵਿੱਚ 81, ਐਸ.ਏ.ਐਸ ਨਗਰ ਮੋਹਾਲੀ ਅਤੇ ਹੁਸਿਆਰਪੁਰ ਜ਼ਿਲਿਆਂ ਵਿੱਚ 85-85, ਫਿਰੋਜਪੁਰ ਜ਼ਿਲੇ ਵਿੱਚ 84, ਫਤਿਹਗੜ ਸਾਹਿਬ 65, ਮੁਕਤਸਰ ਸਾਹਿਬ ਜ਼ਿਲੇ ਵਿੱਚ 61, ਪਠਾਨਕੋਟ ਜ਼ਿਲੇ ਵਿੱਚ 56, ਮੋਗਾ ਜ਼ਿਲੇ ਵਿੱਚ 54, ਕਪੂਰਥਲਾ ਜ਼ਿਲੇ ਵਿੱਚ 46, ਬਰਨਾਲਾ ਜ਼ਿਲੇ ਵਿੱਚ 40, ਫਾਜਿਲਕਾ ਜ਼ਿਲੇ ਵਿੱਚ 37, ਮਾਨਸਾ ਜ਼ਿਲੇ ਵਿੱਚ 30 ਸੰਗਰੂਰ ਜ਼ਿਲੇ ਵਿੱਚ 25, ਰੋਪੜ ਜ਼ਿਲੇ ਵਿੱਚ 21, ਬਠਿੰਡਾ 18, ਐਸ.ਬੀ.ਐਸ ਨਗਰ ਨਵਾਂਸ਼ਹਿਰ ਵਿੱਚ 8, ਤਰਨਤਾਰਨ ਸਾਹਿਬ 2 ਨਵੇਂ ਮਰੀਜਾਂ ਦੀ ਰਿਪੋਰਟ ਕੋਰੋਨਾ ਪਾਜੇਟਿਵ ਪਾਈ ਗਈ ਹੈ।
ਪੰਜਾਬ ਵਿੱਚ ਹੁਣ ਤੱਕ 1007852 ਲੋਕਾਂ ਦੇ ਕੋਰੋਨਾ ਟੈਸਟ ਹੋ ਚੁੱਕੇ ਹਨ, ਜਿਹਨਾਂ ਵਿੱਚੋਂ ਕੋਰੋਨਾ ਵਾਇਰਸ ਦੇ 49378 ਮਾਮਲੇ ਸਾਹਮਣੇ ਆਏ ਹਨ, ਜਿਹਨਾਂ ਵਿੱਚੋਂ 33008 ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰੀਂ ਚਲੇ ਗਏ ਹਨ। ਅੱਜ 19733 ਨਵੇਂ ਲੋਕਾਂ ਦੇ ਸੈਂਪਲ ਲਏ ਗਏ ਹਨ ਅਤੇ ਪੰਜਾਬ ਵਿੱਚ ਹੁਣ ਕੋਰੋਨਾ ਦੇ 15063 ਐਕਟਿਵ ਕੇਸ ਹਨ, ਜਿਹਨਾਂ ‘ਚੋਂ 491 ਗੰਭੀਰ ਮਰੀਜ਼ ਆਕਜੀਸਨ ‘ਤੇ ਹਨ, ਜਦਕਿ 68 ਜਿਆਦਾ ਗੰਭੀਰ ਮਰੀਜ਼ਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ। ਪੰਜਾਬ ਵਿੱਚ ਹੁਣ ਤੱਕ 1307 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਅੱਜ ਅੰਮ੍ਰਿਤਸਰ ਜ਼ਿਲੇ ਵਿੱਚ 12, ਲੁਧਿਆਣਾ ਜ਼ਿਲੇ ਵਿੱਚ 11, ਪਟਿਆਲਾ ਜ਼ਿਲੇ ਵਿੱਚ 5, ਜਲੰਧਰ ਜ਼ਿਲੇ ਵਿੱਚ 5, ਸੰਗਰੂਰ ਜ਼ਿਲੇ ਵਿੱਚ 2, ਫਾਜਿਲਕਾ ਜ਼ਿਲੇ ਵਿੱਚ 2, ਫਤਿਹਗੜ ਸਾਹਿਬ ਜ਼ਿਲੇ ਵਿੱਚ 2, ਗੁਰਦਾਸਪੁਰ ਜ਼ਿਲੇ ਵਿੱਚ 2, ਤਰਨਤਾਰਨ ਸਾਹਿਬ ਜ਼ਿਲੇ ਵਿੱਚ 2, ਮਾਨਸਾ ਜ਼ਿਲੇ ਵਿੱਚ 2, ਕਪੂਰਥਲਾ ਜ਼ਿਲੇ ਵਿੱਚ 1, ਬਰਨਾਲਾ ਜ਼ਿਲੇ ਵਿੱਚ 1, ਬਠਿੰਡਾ ਜ਼ਿਲੇ ਵਿੱਚ 1, ਐਸ.ਬੀ.ਐਸ ਨਗਰ ਨਵਾਂਸ਼ਹਿਰ ਜ਼ਿਲੇ ਵਿੱਚ 1, ਹੁਸਿਆਰਪੁਰ ਜ਼ਿਲੇ ਵਿੱਚ 1 ਮੌਤ, ਐਸ.ਏ.ਐਸ ਨਗਰ ਮੋਹਾਲੀ ਜ਼ਿਲੇ ਵਿੱਚ 1, ਪੰਜਾਬ ਵਿੱਚ ਅੱਜ ਕੁੱਲ 51 ਮੌਤਾਂ ਹੋਣ ਨਾਲ ਪੰਜਾਬ ਵਿੱਚ ਹੁਣ ਤੱਕ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 1307 ਹੋ ਗਈ ਹੇ। ਜਦਕਿ ਅੱਜ ਪੰਜਾਬ ਦੇ ਵੱਖ–ਵੱਖ ਜ਼ਿਲਿਆਂ ਵਿੱਚੋਂ 2036 ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰੀਂ ਚਲੇ ਗਏ ਹਨ।

Real Estate