ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ 105 ਸਪੈਸ਼ਲਿਸਟ ਡਾਕਟਰਾਂ ਨੂੰ ਨਿਯੁਕਤੀ ਪੱਧਰ ਜਾਰੀ

158
ਚੰਡੀਗੜ, 26 ਅਗਸਤ (ਜਗਸੀਰ ਸਿੰਘ ਸੰਧੂ) : ਪੰਜਾਬ ਦੇ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਵੱਲੋਂ ਅੱਜ ਮੁੱਖ ਦਫ਼ਤਰ ਡੀ.ਐਚ.ਐਸ. ਪੰਜਾਬ ਚੰਡੀਗੜ  ਵਿਖੇ ਵਾਕ ਇਨ ਇੰਟਰਵਿਊ ਦੇ ਆਧਾਰ ’ਤੇ 105 ਮਾਹਿਰ ਡਾਕਟਰਾਂ ਨੂੰ ਨਿਯੁਕਤੀ ਪੱਧਰ ਜਾਰੀ ਕੀਤੇ।
ਇੱਕ ਪ੍ਰੈਸ ਬਿਆਨ ਵਿੱਚ ਜਾਣਕਾਰੀ ਦਿੰਦਿਆਂ ਸ. ਸਿੱਧੂ ਨੇ ਦੱਸਿਆ ਕਿ ਇਸ ਭਰਤੀ ਵਿੱਚ 16 ਮੈਡੀਸਨ, 5 ਟੀ.ਬੀ. ਚੈਸਟ, 45 ਅਨੈਸਥੀਟਿਸਟ, 2 ਰੇਡੀਓਲੌਜਿਸਟ, 11 ਬੱਚਿਆਂ ਦੇ ਮਾਹਿਰ ਅਤੇ 26 ਜਨਾਨਾ ਰੋਗਾਂ ਦੇ ਮਾਹਿਰ ਸ਼ਾਮਲ ਹਨ। ਇਨਾਂ ਦੀ ਨਿਯੁਕਤੀ ਬਤੌਰ ਮੈਡੀਕਲ ਅਧਿਕਾਰੀ (ਮਾਹਰ) ਕੀਤੀ ਗਈ ਹੈ। ਉਨਾਂ ਨੇ ਨਿਯੁਕਤ ਕੀਤੇ ਗਏ ਅਧਿਕਾਰੀਆਂ ਨੂੰ ਆਪਣੀ ਡਿਊਟੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਲਈ ਕਿਹਾ।
ਸਿਹਤ ਮੰਤਰੀ ਨੇ ਦੱਸਿਆ ਕਿ ਜਲਦੀ ਹੀ ਸਰਜਨਾਂ, ਅੱਖਾਂ ਦੇ ਮਾਹਿਰਾਂ, ਹੱਡੀਆਂ ਦੇ ਸਰਜਨ, ਮਨੋਰੋਗ ਮਾਹਿਰਾਂ ਅਤੇ ਚਮੜੀ ਦੇ ਮਾਹਿਰ ਡਾਕਟਰਾਂ ਆਦਿ ਦੀਆਂ ਅਸਾਮੀਆਂ ਵੀ ਭਰੀਆਂ ਜਾਣਗੀਆਂ।ਇਸ ਮੌਕੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੇ ਡਾਇਰੈਕਟਰ ਡਾ. ਅਵਨੀਤ ਕੌਰ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
Real Estate