ਪੰਜਾਬ ‘ਚ ਕੋਰੋਨਾ ਨਾਲ ਅੱਜ 49 ਮੌਤਾਂ, ਅੱਜ 1293 ਨਵੇਂ ਮਰੀਜ ਕੋਰੋਨਾ ਪਾਜੇਟਿਵ ਪਾਏ ਗਏ

ਚੰਡੀਗੜ, 25  ਅਗਸਤ (ਜਗਸੀਰ ਸਿੰਘ ਸੰਧੂ) : ਪੰਜਾਬ ਵਿੱਚ ਅੱਜ 49 ਹੋਰ ਮੌਤਾਂ ਹੋ ਜਾਣ ਨਾਲ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 1178 ਹੋ ਗਈ ਹੈ। ਉਧਰ ਪੰਜਾਬ ‘ਚ 1293 ਨਵੇਂ ਮਰੀਜ਼ਾਂ ਦੀ ਜਾਂਚ ਰਿਪੋਰਟ ਪਾਜੇਟਿਵ ਆਈ ਹੈ, ਜਿਸ ਨਾਲ ਹੁਣ ਤੱਕ ਕੋਰੋਨਾ ਪਾਜੇਟਿਵ ਪਾਏ ਗਏ ਮਰੀਜਾਂ ਦੀ ਗਿਣਤੀ 44577 ਹੋ ਗਈ ਹੈ। ਸਰਕਾਰੀ ਤੌਰ ‘ਤੇ ਪ੍ਰਾਪਤ ਅੰਕੜਿਆਂ ਮੁਤਾਬਿਕ ਅੱਜ ਆਏ ਸਭ ਤੋਂ ਵੱਧ ਮਾਮਲਿਆਂ ਵਿੱਚ, ਲੁਧਿਆਣਾ ਜ਼ਿਲੇ ਵਿੱਚ 175, ਐਸ.ਏ.ਐਸ ਨਗਰ ਮੋਹਾਲੀ ਜ਼ਿਲੇ ਵਿੱਚ 154, ਜਲੰਧਰ ਜ਼ਿਲੇ ਵਿੱਚ 119,  ਗੁਰਦਾਸਪੁਰ ਜ਼ਿਲੇ ਵਿੱਚ 149 , ਪਟਿਆਲਾ ਜ਼ਿਲੇ ਵਿੱਚ 140, ਬਠਿੰਡਾ ਜ਼ਿਲੇ ਵਿੱਚ 82, ਅੰਮ੍ਰਿਤਸਰ ਸਾਹਿਬ ਜ਼ਿਲੇ ਵਿੱਚ 75, ਕਪੂਰਥਲਾ ਜ਼ਿਲੇ ਵਿੱਚ 65, ਹੁਸਿਆਰਪੁਰ ਜ਼ਿਲੇ ਵਿੱਚ 61, ਫਿਰੋਜਪੁਰ ਜਿਲੇ ਵਿੱਚ 41, ਫਰੀਦਕੋਟ ਅਤੇ ਮੋਗਾ ਜ਼ਿਲਿਆਂ ਵਿੱਚ 39-39, ਸੰਗਰੂਰ ਜ਼ਿਲੇ ਵਿੱਚ 32, ਪਠਾਨਕੋਟ ਜ਼ਿਲੇ ਵਿੱਚ 30, ਮਾਨਸਾ ਜ਼ਿਲੇ ਵਿੱਚ 23, ਤਰਨਤਾਰਨ ਸਾਹਿਬ ਅਤੇ ਫਾਜਿਲਕਾ ਜ਼ਿਲਿਆਂ ਵਿੱਚ 15-15, ਮੁਕਤਸਰ ਜ਼ਿਲੇ ਵਿੱਚ 12, ਰੋਪੜ ਜ਼ਿਲੇ ਵਿੱਚ 11, ਬਰਨਾਲਾ ਜ਼ਿਲੇ ਵਿੱਚ 6, ਫਤਿਹਗੜ ਸਾਹਿਬ ਜ਼ਿਲੇ ਅਤੇ ਐਸ.ਬੀ.ਐਸ ਨਗਰ ਨਵਾਂਸਹਿਰ ਜਿਲਿਆਂ ਵਿੱਚ 5-5 ਨਵੇਂ ਮਰੀਜਾਂ ਦੀ ਰਿਪੋਰਟ ਕੋਰੋਨਾ ਪਾਜੇਟਿਵ ਪਾਈ ਗਈ ਹੈ।
ਪੰਜਾਬ ਵਿੱਚ ਹੁਣ ਤੱਕ 941939 ਲੋਕਾਂ ਦੇ ਕੋਰੋਨਾ ਟੈਸਟ ਹੋ ਚੁੱਕੇ ਹਨ, ਜਿਹਨਾਂ ਵਿੱਚੋਂ ਕੋਰੋਨਾ ਵਾਇਰਸ ਦੇ 44577 ਮਾਮਲੇ ਸਾਹਮਣੇ ਆਏ ਹਨ, ਜਿਹਨਾਂ ਵਿੱਚੋਂ 29145 ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰੀਂ ਚਲੇ ਗਏ ਹਨ। ਅੱਜ 22325 ਨਵੇਂ ਲੋਕਾਂ ਦੇ ਸੈਂਪਲ ਲਏ ਗਏ ਹਨ ਅਤੇ ਪੰਜਾਬ ਵਿੱਚ ਹੁਣ ਕੋਰੋਨਾ ਦੇ 14254 ਐਕਟਿਵ ਕੇਸ ਹਨ, ਜਿਹਨਾਂ ‘ਚੋਂ 499 ਗੰਭੀਰ ਮਰੀਜ਼ ਆਕਜੀਸਨ ‘ਤੇ ਹਨ, ਜਦਕਿ 55 ਜਿਆਦਾ ਗੰਭੀਰ ਮਰੀਜ਼ਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ। ਪੰਜਾਬ ਵਿੱਚ ਹੁਣ ਤੱਕ 1178 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਅੱਜ ਲੁਧਿਆਣਾ ਜ਼ਿਲੇ ਵਿੱਚ 11, ਐਸ.ਏ.ਐਸ ਨਗਰ ਮੋਹਾਲੀ ਜਿਲੇ ਵਿੱਚ 9, ਅੰਮ੍ਰਿਤਸਰ ਸਾਹਿਬ ਜਿਲ਼ੇ ਵਿੱਚ 5, ਪਟਿਆਲਾ ਜ਼ਿਲੇ ਵਿੱਚ 5, ਫਰੀਦਕੋਟ ਜ਼ਿਲੇ ਵਿੱਚ 4, ਜਲੰਧਰ ਜ਼ਿਲੇ ਵਿੱਚ 4, ਸੰਗਰੂਰ ਜ਼ਿਲੇ ਵਿੱਚ 3, ਮੋਗਾ ਜ਼ਿਲੇ ਵਿੱਚ 2, ਫਤਿਹਗੜ ਸਾਹਿਬ ਜ਼ਿਲੇ ਵਿੱਚ 2, ਬਠਿੰਡਾ ਜ਼ਿਲੇ ਵਿੱਚ 1, ਗੁਰਦਾਸਪੁਰ ਜ਼ਿਲੇ ਵਿੱਚ 1, ਮਾਨਸਾ ਜ਼ਿਲੇ ਵਿੱਚ 1, ਪਠਾਨਕੋਟ ਜ਼ਿਲੇ ਵਿੱਚ 1 ਮੌਤ ਹੋਰ ਭਾਵ ਪੰਜਾਬ ਵਿੱਚ ਅੱਜ ਕੁੱਲ 49 ਮੌਤਾਂ ਹੋਣ ਨਾਲ ਪੰਜਾਬ ਵਿੱਚ ਹੁਣ ਤੱਕ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 1178 ਹੋ ਗਈ ਹੇ। ਜਦਕਿ ਅੱਜ ਪੰਜਾਬ ਦੇ ਵੱਖ–ਵੱਖ ਜ਼ਿਲਿਆਂ ਵਿੱਚੋਂ 788 ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰੀਂ ਚਲੇ ਗਏ ਹਨ।

Real Estate