ਖਾਲਿਸਤਾਨੀ ਖਾੜਕੂ ਜਗਮੋਹਨ ਸਿੰਘ ਬੱਸੀ ਪਠਾਣਾਂ ਨੂੰ ਰਾਜਸਥਾਨ ਦੀ ਅਦਾਲਤ ਨੇ ਦਿੱਤੀ 8 ਉਮਰ ਕੈਦਾਂ ਦੀ ਸ਼ਜਾ

206

ਚੰਡੀਗੜ, 25 ਅਗਸਤ (ਜਗਸੀਰ ਸਿੰਘ ਸੰਧੂ) : ਬੱਬਰ ਖਾਲਸਾ ਦੇ ਖਾੜਕੂ ਜਗਮੋਹਨ ਸਿੰਘ ਬੱਸੀ ਪਠਾਣਾਂ ਨੂੰ ਰਾਜਸਥਾਨ ਦੀ ਬਾੜਮੇਰ ਅਦਾਲਤ ਨੇ ਯੂ.ਏ.ਪੀ.ਏ ਕਾਨੂੰਨ ਅਤੇ ਐਕਸਪਲੋਸਿਵ ਐਕਟ ਦੀਆਂ ਧਾਰਾਵਾਂ ਅਧੀਨ 8 ਉਮਰ ਕੈਦਾਂ ਦੀ ਸਜ਼ਾ ਇੱਕਠੀ ਸੁਣਾਈ ਹੈ। ਇਹ ਅੱਠ ਉਮਰ ਕੈਦਾਂ (14ਸਾਲ) ਇੱਕਠੀਆਂ ਚੱਲਣਗੀਆਂ। ਕੇਸ ਦੀ ਜਾਣਕਾਰੀ ਮੁਤਾਬਿਕ 2010 ਵਿੱਚ ਪਾਕਿਸਤਾਨ ਤੋਂ ਹਥਿਆਰਾਂ ਅਤੇ ਗੋਲਾ ਬਰੂਦ ਦੀ ਵੱਡੀ ਖੇਪ ਰਾਜਸਥਾਨ ਵਿੱਚ ਆਈ ਸੀ, ਜਿਸ ਨੂੰ ਜਗਮੋਹਨ ਸਿੰਘ ਬੱਸੀ ਪਠਾਣਾਂ ਲੈਣ ਗਿਆ ਸੀ। ਇਸ ਕੇਸ ਵਿੱਚ ਮੁੱਖ ਦੋਸ਼ੀ ਸੋਢਾ ਖਾਨ ਦੇ ਨਾਲ ਉਸਦੇ 9 ਹੋਰ ਸਾਥੀਆਂ ਨੂੰ ਵੀ ਇਹ ਸਜਾ ਸੁਣਾਈ ਗਈ ਹੈ। ਸਜਾ ਯਾਫਤਾ ਸੋਢਾ ਖਾਨ ਸਮੇਤ ਬਾਕੀ ਸਾਰੇ ਮੁਸਲਮਾਨ ਹਨ ਅਤੇ ਬਾੜਮੇਰ ਇਲਾਕੇ ਦੇ ਹੀ ਬਾਸਿੰਦੇ ਹਨ। ਜਿਕਰਯੋਗ ਹੈ ਕਿਜਗਮੋਹਨ ਸਿੰਘ ਵਾਸੀ ਬਸੀ ਪਠਾਣਾ ਜਿਲਾ ਫਤਿਹਗੜ ਸਾਹਿਬ ਨੂੰ ਪਹਿਲਾਂ ਵੀ ਮੋਹਾਲੀ ਅਦਾਲਤ ਨੇ ਯੂ.ਏ.ਪੀ.ਏ ਕਾਨੂੰਨ ਵਿੱਚ 10 ਸਾਲ ਦੀ ਸਜਾ ਸੁਣਾਈ ਸੀ, ਜਿਸ ਵਿੱਚੋਂ ਉਹ ਹਾਈਕੋਰਟ ‘ਚੋਂ ਬਰੀ ਹੋ ਗਿਆ ਸੀ। ਇਸ ਤੋਂ ਇਲਾਵਾ ਜਗਮੋਹਨ ਸਿੰਘ ਨੂੰ ਪਹਿਲਾਂ ਆਰ.ਐਸ.ਐਸ ਆਗੂ ਰੂਲਦਾ ਸਿੰਘ ਦੇ ਕਤਲ ਵਿੱਚ ਵੀ ਗ੍ਰਿਫਤਾਰ ਕੀਤਾ ਗਿਆ ਸੀ, ਉਸ ਕੇਸ ਵਿੱਚੋਂ ਵੀ ਉਹ ਬਰੀ ਹੋ ਗਿਆ ਸੀ। ਹੁਣ ਰਾਜਸਥਾਨ ਦੀ ਬਾੜਮੇਰ ਸੈਸ਼ਨ ਕੋਰਟ ਨੇ ਧਮਾਕਾਖੇਜ ਸਮੱਗਰੀ ਐਕਟ ਦੀਆਂ ਧਾਰਾਵਾਂ 4, 5, 6, ਅਸਲਾ ਐਕਟ ਦੀ ਧਾਰਾ 3 25, 7 – 25, (1) ਡੀ ( 1 ਏ ਏ) 29 ਤੋਂ ਇਲਾਵਾ ਯੂ.ਏ.ਪੀ.ਏ ਕਾਨੂੰਨ ਦੀ ਧਾਰਾਵਾਂ 3, 10, 13, 18 ਅਤੇ 20 ਤਹਿਤ 8 ਉਮਰ ਕੈਦਾਂ ਦੀ ਸਜਾ ਸੁਣਾਈ ਹੈ। ਉਮਰ ਕੈਦ ਦੇ ਨਾਲ (14) ਲਿਖਿਆ ਹੋਇਆ ਹੈ ਅਤੇ ਇਹ 8 ਉਮਰ ਕੈਦਾਂ ਦੀ ਸਜਾ ਵੀ ਨਾਲੋ ਨਾਲ ਕੀਤੀ ਗਈ ਹੈ। ਵਰਨਣਯੋਗ ਹੈ ਕਿ ਜਗਮੋਹਨ ਸਿੰਘ ਨਾਭਾ ਦੀ
ਸਿਕਿਉਰਟੀ ਜੇਲ ਵਿੱਚ ਵੀ ਕਾਫੀ ਦੇਰ ਬੰਦ ਰਿਹਾ ਹੈ।

Real Estate