ਪੰਜਾਬ ‘ਚ ਕੋਰੋਨਾ ਨਾਲ ਅੱਜ ਹੋਰ 45 ਮੌਤਾਂ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ 1036 ਹੋਈ, ਅੱਜ 1320 ਨਵੇਂ ਮਰੀਜ ਆਏ

ਚੰਡੀਗੜ, 22  ਅਗਸਤ (ਜਗਸੀਰ ਸਿੰਘ ਸੰਧੂ) : ਪੰਜਾਬ ਵਿੱਚ ਅੱਜ 45  ਹੋਰ ਮੌਤਾਂ ਹੋ ਜਾਣ ਨਾਲ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 1036 ਹੋ ਗਈ ਹੈ। ਉਧਰ ਪੰਜਾਬ ‘ਚ 1320 ਨਵੇਂ ਮਰੀਜ਼ਾਂ ਦੀ ਜਾਂਚ ਰਿਪੋਰਟ ਪਾਜੇਟਿਵ ਆਈ ਹੈ, ਜਿਸ ਨਾਲ ਹੁਣ ਤੱਕ ਕੋਰੋਨਾ ਪਾਜੇਟਿਵ ਪਾਏ ਗਏ ਮਰੀਜਾਂ ਦੀ ਗਿਣਤੀ 40643 ਹੋ ਗਈ ਹੈ। ਸਰਕਾਰੀ ਤੌਰ ‘ਤੇ ਪ੍ਰਾਪਤ ਅੰਕੜਿਆਂ ਮੁਤਾਬਿਕ ਅੱਜ ਆਏ ਸਭ ਤੋਂ ਵੱਧ ਮਾਮਲਿਆਂ ਵਿੱਚ ਲੁਧਿਆਣਾ ਜ਼ਿਲੇ ਵਿੱਚ 360, ਪਟਿਆਲਾ ਜ਼ਿਲੇ ਵਿੱਚ 177, ਐਸ.ਏ.ਐਸ ਨਗਰ ਮੋਹਾਲੀ ਜ਼ਿਲੇ ਵਿੱਚ 164, ਅੰਮ੍ਰਿਤਸਰ ਸਾਹਿਬ ਜ਼ਿਲੇ ਵਿੱਚ 92, ਕਪੂਰਥਲਾ ਜ਼ਿਲੇ ਵਿੱਚ 74, ਮੁਕਤਸਰ ਸਾਹਿਬ ਜ਼ਿਲੇ ਵਿੱਚ 68, ਸੰਗਰੂਰ ਜ਼ਿਲੇ ਵਿੱਚ 47, ਜਲੰਧਰ ਜ਼ਿਲੇ ਵਿੱਚ 46, ਪਠਾਨਕੋਟ ਜ਼ਿਲੇ ਵਿੱਚ 42, ਹੁਸਿਆਰਪੁਰ ਜ਼ਿਲੇ ਵਿੱਚ 34, ਫਤਿਹਗੜ ਸਾਹਿਬ ਜ਼ਿਲੇ ਵਿੱਚ, 30, ਰੋਪੜ ਜ਼ਿਲੇ ਵਿੱਚ 29, ਤਰਨਤਾਰਨ ਸਾਹਿਬ ਜ਼ਿਲੇ ਵਿੱਚ 27,  ਗੁਰਦਾਸਪੁਰ ਜ਼ਿਲੇ ਵਿੱਚ 26, ਮੋਗਾ ਅਤੇ ਫਰੀਦਕੋਟ ਜ਼ਿਲਿਆਂ ਵਿੱਚ 25-25, ਮਾਨਸਾ ਜ਼ਿਲੇ ਵਿੱਚ 19, ਐਸ.ਬੀ.ਐਸ ਨਗਰ ਨਵਾਂ ਸਹਿਰ ਜ਼ਿਲੇ ਵਿੱਚ 13, ਫਾਜਿਲਕਾ ਜ਼ਿਲੇ ਵਿੱਚ 10, ਬਰਨਾਲਾ ਜ਼ਿਲੇ ਵਿੱਚ 6, ਫਿਰੋਜਪੁਰ ਅਤੇ ਬਠਿੰਡਾ ਜ਼ਿਲਿਆਂ ਵਿੱਚ 3-3 ਨਵੇਂ ਮਰੀਜਾਂ ਦੀ ਰਿਪੋਰਟ ਕੋਰੋਨਾ ਪਾਜੇਟਿਵ ਪਾਈ ਗਈ ਹੈ।
ਪੰਜਾਬ ਵਿੱਚ ਹੁਣ ਤੱਕ 885950 ਲੋਕਾਂ ਦੇ ਕੋਰੋਨਾ ਟੈਸਟ ਹੋ ਚੁੱਕੇ ਹਨ, ਜਿਹਨਾਂ ਵਿੱਚੋਂ ਕੋਰੋਨਾ ਵਾਇਰਸ ਦੇ 40643 ਮਾਮਲੇ ਸਾਹਮਣੇ ਆਏ ਹਨ, ਜਿਹਨਾਂ ਵਿੱਚੋਂ 24302 ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰੀਂ ਚਲੇ ਗਏ ਹਨ। ਅੱਜ 22110 ਨਵੇਂ ਲੋਕਾਂ ਦੇ ਸੈਂਪਲ ਲਏ ਗਏ ਹਨ ਅਤੇ ਪੰਜਾਬ ਵਿੱਚ ਹੁਣ ਕੋਰੋਨਾ ਦੇ 15305 ਐਕਟਿਵ ਕੇਸ ਹਨ, ਜਿਹਨਾਂ ‘ਚੋਂ 336 ਗੰਭੀਰ ਮਰੀਜ਼ ਆਕਜੀਸਨ ‘ਤੇ ਹਨ, ਜਦਕਿ 49 ਜਿਆਦਾ ਗੰਭੀਰ ਮਰੀਜ਼ਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ। ਪੰਜਾਬ ਵਿੱਚ ਹੁਣ ਤੱਕ 1036 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਅੱਜ ਲੁਧਿਆਣਾ ਜ਼ਿਲੇ ਵਿੱਚ 15, ਜਲੰਧਰ ਜਿਲੇ ਵਿੱਚ 8, ਸੰਗਰੂਰ ਜ਼ਿਲੇ ਵਿੱਚ 5, ਐਸ.ਏ.ਐਸ ਨਗਰ ਮੋਹਾਲੀ ਜ਼ਿਲੇ ਵਿੱਚ 3, ਅੰਮ੍ਰਿਤਸਰ ਸਾਹਿਬ ਜ਼ਿਲੇ ਵਿੱਚ 2, ਫਤਿਹਗੜ ਸਾਹਿਬ ਜ਼ਿਲੇ ਵਿੱਚ 2, ਫਿਰੋਜਪੁਰ ਜਿਲੇ ਵਿੱਚ 2, ਬਠਿੰਡਾ ਜ਼ਿਲੇ ਵਿੱਚ 1, ਮਾਨਸਾ ਜ਼ਿਲੇ ਵਿੱਚ 1, ਫਰੀਦਕੋਟ ਜ਼ਿਲੇ ਵਿੱਚ 1, ਮੋਗਾ ਜ਼ਿਲੇ ਵਿੱਚ 1, ਐਸ.ਬੀ.ਐਸ ਨਗਰ ਨਵਾਂ ਸਹਿਰ ਜ਼ਿਲੇ ਵਿੱਚ 1, ਗੁਰਦਾਸਪੁਰ ਜ਼ਿਲੇ ਵਿੱਚ 1, ਰੋਪੜ ਜ਼ਿਲੇ ਵਿੱਚ 1 ਅਤੇ ਤਰਨਤਾਰਨ ਸਾਹਿਬ ਜ਼ਿਲੇ ਵਿੱਚ 1 ਹੋਰ ਮੌਤ ਹੋਣ ਕਰਕੇ ਪੰਜਾਬ ਵਿੱਚ ਹੁਣ ਤੱਕ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 1036 ਹੋ ਗਈ ਹੇ। ਜਦਕਿ ਅੱਜ ਪੰਜਾਬ ਦੇ ਵੱਖ–ਵੱਖ ਜ਼ਿਲਿਆਂ ਵਿੱਚੋਂ 409 ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰੀਂ ਚਲੇ ਗਏ ਹਨ।

Real Estate