ਦਲਿਤ-ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਸੰਵਿਧਾਨ ਨਾਲ ਛੇੜਛਾੜ ਕਰਨ ਵਾਲੇ ਮੋਹਨ ਭਾਗਵਤ ‘ਤੇ ਪਰਚਾ ਦਰਜ ਕਰਵਾਉਣ ਲਈ ਦਿੱਤਾ ਮੰਗ ਪੱਤਰ

200

ਬਰਨਾਲਾ, 22 ਅਗਸਤ (ਅਵਤਾਰ ਸਿੰਘ ਚੀਮਾ) : ਦੇਸ ਦੇ ਸੰਵਿਧਾਨ ਦੀ ਆਰ.ਐਸ.ਐਸ ਪ੍ਰਮੁੱਖ ਮੋਹਨ ਭਾਗਵਤ ਦੀ ਤਸਵੀਰ ਵਾਲੇ ਨਵੇਂ ਮਨੂੰਵਾਦੀ ਸੰਵਿਧਾਨ ਦੀ ਸ਼ੋਸਲ ਮੀਡੀਆ ‘ਤੇ ਘੁੰਮ ਰਹੀ ਕਾਪੀ ਸਬੰਧੀ ਪਹਿਰੇਦਾਰ ਅਖਬਾਰ ਦੇ ਪੱਤਰਕਾਰਾਂ, ਦਲਿਤ ਅਤੇ ਸਿੱਖ ਜਥੇਬੰਦੀਆਂ ਆਗੂਆਂ ਵੱਲੋਂ ਐਸ.ਐਸ.ਪੀ ਬਰਨਾਲਾ ਦੇ ਨਾਮ ਇੱਕ ਮੰਗ ਪੱਤਰ ਦੇ ਕੇ ਮੋਹਨ ਭਾਗਵਤ ਦੇ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ। ਪੱਤਰਕਾਰ ਅਵਤਾਰ ਸਿੰਘ ਚੀਮਾ, ਮਹਿੰਦਰ ਸਿੰਘ ਧਨੌਲਾ, ਵਿਕਰਮ ਸਿੰਘ ਧਨੌਲਾ, ਅਜਮੇਰ ਸਿੰਘ ਸਿੱਧੂ, ਗੋਬਿੰਦਰ ਸਿੰਘ ਸਿੱਧੂ, ਹਰਵਿੰਦਰ ਸਿੰਘ ਕਾਲਾ, ਸਿਵਮ ਗੋਇਲ, ਸੰਦੀਪ ਬਾਜਵਾ, ਕੁਲਦੀਪ ਸਿੰਘ ਰਾਮਗੜੀਆ, ਜਰਨੈਲ ਸਿੰਘ ਠੀਕਰੀਵਾਲਾ ਤੋਂ ਇਲਾਵਾ ਬਸਪਾ ਆਗੂ ਬਲਰਾਜ ਸਿੰਘ ਚੀਮਾ, ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜ਼ਿਲਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ ਆਦਿ ਆਗੂਆਂ ਵੱਲੋਂ ਦਿੱਤੇ ਗਏ ਮੰਗ ਪੱਤਰ ਵਿੱਚ ਕਿਹਾ ਗਿਆ ਕਿ ਆਰ.ਐਸ.ਐਸ ਦੇਸ਼ ਦੇ ਸੰਵਿਧਾਨ ਨੂੰ ਬਦਲ ਕੇ ਮਨੂੰਵਾਦੀ ਸੰਵਿਧਾਨ ਲਾਗੂ ਕਰਨਾ ਚਾਹੁੰਦੀ ਹੈ, ਜਿਸ ਸਬੰਧੀ ਇੱਕ ਪੈਫਲਿਟ ਸ਼ੋਸ਼ਲ ਮੀਡੀਆ ‘ਤੇ ਵਾਇਰਲ ਵੀ ਹੋ ਰਿਹਾ ਹੈ। ਰੋਜ਼ਾਨਾ ਪਹਿਰੇਦਾਰ ਵੱਲੋਂ ਆਪਣੇ ਫਰਜ਼ ਨੂੰ ਪਛਾਣਦਿਆਂ ਇਸ ਸਬੰਧੀ 12 ਅਗਸਤ ਨੂੰ ਇੱਕ ਖਬਰ ਵੀ ਪ੍ਰਕਾਸ਼ਿਤ ਕੀਤੀ ਗਈ ਸੀ। ਆਰ.ਐਸ.ਐਸ ਵੱਲੋਂ ਇਸ ਪੈਫਲਿਟ ਦਾ ਖੰਡਨ ਕਰਨ ਦੀ ਬਿਜਾਏ ਭਾਜਪਾ ਦੇ ਦਲਿਤ ਵਿੰਗ ਨੂੰ ਅੱਗੇ ਕਰਕੇ ਉਲਟਾ ਇਸ ਖਬਰ ਦੇ ਵਿਰੁੱਧ ਦਰਖਾਸਤਾਂ ਦਿਵਾਈਆਂ ਜਾ ਰਹੀਆਂ ਹਨ, ਜਿਸ ਨਾਲ ਸਾਬਤ ਹੁੰਦਾ ਹੈ ਕਿ ਆਰ.ਐਸ.ਐਸ ਦੀ ਮਨਸਾ ਇਸ ਮਨੂੰਵਾਦੀ ਸੰਵਿਧਾਨ ਨੂੰ ਲਾਗੂ ਕਰਨ ਦੀ ਹੈ। ਇਸ ਲਈ ਇਸ ਮਾਮਲੇ ਵਿੱਚ ਆਰ.ਐਸ.ਐਸ ਪ੍ਰਮੁੱਖ ਮੋਹਨ ਭਾਗਵਤ ਦੇ ਖਿਲਾਫ ਭਾਰਤੀ ਸੰਵਿਧਾਨ ਨਾਲ ਛੇੜਛਾੜ ਕਰਨ ਦੀਆਂ ਧਰਾਵਾਂ ਤਹਿਤ ਪਰਚਾ ਦਰਜ ਕਰਕੇ ਸ਼ੋਸ਼ਲ ਮੀਡੀਆ ‘ਤੇ ਮਨੂੰਵਾਦੀ ਸੰਵਿਧਾਨ ਦੀਆਂ ਘੁੰਮ ਰਹੀਆਂ ਕਾਪੀਆਂ ਸਬੰਧੀ ਜਾਂਚ ਕੀਤੀ ਜਾਵੇ ਅਤੇ ਸਹੀ ਪਾਏ ਜਾਣ ‘ਤੇ ਮੋਹਨ ਭਾਗਵਤ ਨੂੰ ਬਣਦੀਆਂ ਧਰਾਵਾਂ ਵਿੱਚ ਸਜਾ ਦਿੱਤੀ ਜਾਵੇ ਅਤੇ ਫਿਰਕੂ ਜਥੇਬੰਦੀ ਆਰ.ਐਸ.ਐਸ ‘ਤੇ ਪਾਬੰਦੀ ਲਗਾਈ ਜਾਵੇ।

Real Estate