ਜੇ ਮਾਫੀ ਮੰਗ ਲਵੋ ਤਾਂ ਅਸੀਂ ਨਰਮੀ ਕਰਨ ਨੂੰ ਤਿਆਰ- ਸੁਪਰੀਮ ਕੋਰਟ

380

ਸੁਪਰੀਮ ਕੋਰਟ ਨੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਨੂੰ 14 ਅਗਸਤ ਨੂੰ ਦੋਸ਼ੀ ਠਹਿਰਾ ਕੇ ਸਜ਼ਾ ਲਈ ਬਹਿਸ ਵਾਸਤੇ 20 ਅਗਸਤ ਦਾ ਦਿਨ ਨਿਰਧਾਰਿਤ ਕੀਤਾ ਸੀ । ਜਦਕਿ ਕੱਲ੍ਹ ਪ੍ਰਸ਼ਾਂਤ ਭੂਸ਼ਣ ਨੇ ਸਜ਼ਾ ਉੱਤੇ ਬਹਿਸ ਟਾਲਣ ਲਈ ਅਪੀਲ ਕੀਤੀ ਸੀ।ਜਿਹੜੀ ਅੱਜ ਅਦਾਲਤ ਨੇ ਖਾਰਿਜ ਕਰ ਦਿੱਤੀ । ਭੂਸ਼ਣ ਦੇ ਵਕੀਲ ਵੱਲੋਂ ਸਜ਼ਾ ਉਪਰ ਹੋਣ ਵਾਲੀ ਬਹਿਸ ਨੂੰ ਟਾਲਣ ਅਤੇ ਰਿਵੀਊ ਪਟੀਸ਼ਨ ਲਗਾਉਣ ਦੀ ਅਪੀਲ ਕੀਤੀ ਸੀ। ਭੂਸ਼ਣ ਨੇ ਸਜ਼ਾ ਦੀ ਸੁਣਵਾਈ ਦੂਜੇ ਬੈਂਚ ਤੋਂ ਕਰਵਾਉਣ ਦੀ ਅਪੀਲ ਵੀ ਕੀਤੀ ਸੀ , ਪਰ ਅਦਾਲਤ ਨੇ ਉਸਨੂੰ ਖਾਰਿਜ ਕਰ ਦਿੱਤਾ।
ਜ਼ਾ ‘ਤੇ ਬਹਿਸ ਕਰਦੇ ਹੋਏ ਸੁਪਰੀਮ ਕੋਰਟ ਨੇ ਪ੍ਰਸ਼ਾਂਤ ਭੂਸ਼ਣ ਨੂੰ ਕਿਹਾ , ‘ਜੇ ਤੁਸੀ ਗਲਤੀ ਮੰਨਦੇ ਹੋਏ ਮਾਫ਼ੀ ਮੰਗਣ ਲਈ ਤਿਆਰ ਹੋ ਤਾਂ ਅਸੀਂ ਵੀ ਕਾਫੀ ਨਰਮੀ ਦਿਖਾ ਸਕਦੇ ਹਾਂ । ‘ ਇਸ ਬਾਰੇ ਮਾਫੀ ਮੰਗਣ ਤੋਂ ਪ੍ਰਸ਼ਾਂਤ ਭੂਸ਼ਣ ਪਹਿਲਾਂ ਹੀ ਇਨਕਾਰ ਕਰ ਚੁੱਕੇ ਹਨ । ਪਰ ਅਦਾਲਤ ਉਸਨੂੰ ਫਿਰ ਸੋਚਣ ਲਈ 2-3 ਦਿਨ ਦਾ ਸਮਾਂ ਦੇਵੇਗੀ।
ਭੂਸ਼ਣ ਨੇ ਕਿਹਾ ਮੈਂ ਆਪਣੇ ਵਕੀਲਾਂ ਨਾਲ ਸਲਾਹ ਕਰਾਂਗਾ ।
ਜਸਟਿਸ ਅਰੁਣ ਮਿਸ਼ਰਾ ਦੀ ਬੈਂਚ ਨੇ ਕਿਹਾ ਕਿ ਸਜ਼ਾ ਸੁਣਾ ਵੀ ਦਿਆਂਗੇ ਤਾਂ ਰਿਵੀਊ ਉਪਰ ਫੈਸਲੇ ਤੱਕ ਲਾਗੂ ਨਹੀਂ ਹੋਵੇਗੀ । ਦੂਜੇ ਪਾਸੇ ਉਹਨਾ ਦੇ ਵਕੀਲ ਨੇ ਕਿਹਾ ਜੇ ਸਜਾ ਨੂੰ ਟਾਲ ਦਿਆਂਗੇ ਫਿਰ ਕਿਹੜਾ ਆਸਮਾਨ ਡਿੱਗ ਪੈਣਾ ।
ਪ੍ਰਸ਼ਾਂਤ ਭੂਸ਼ਣ ਨੇ ਬੁੱਧਵਾਰ ਨੂੰ ਅਰਜ਼ੀ ਲਗਾਈ ਸੀ , ਉਹਨਾਂ ਦਾ ਕਹਿਣਾ ਹੈ ਕਿ ਇਨਸਾਨੀ ਫੈਸਲੇ ਹਮੇਸ਼ਾ ਸਹੀ ਨਹੀਂ ਹੁੰਦੇ । ਨਿਰਪੱਖ ਟਰਾਇਲ ਦੀਆਂ ਸਾਰੀਆਂ ਕੋਸਿ਼ਸ਼ਾਂ ਦੇ ਬਾਵਜੂਦ ਗਲਤੀਆਂ ਹੋ ਸਕਦੀਆਂ ਹਨ। ਅਪਰਾਧਿਕ ਮਾਣਹਾਨੀ ਦੇ ਮਾਮਲੇ ਦੇ ਕਈ ਮਾਮਲਿਆ ‘ਚ ਸੁਪਰੀਮ ਕੋਰਟ ਟਰਾਇਲ ਕੋਰਟ ਦੀ ਤਰ੍ਹਾਂ ਕੰਮ ਕਰਦਾ ਹੈ ਅਤੇ ਇਹਨਾਂ ਦੇ ਉਪਰ ਕੋਈ ਵਿਕਲਪ ਨਹੀਂ ਹੁੰਦਾ ।
ਭੂਸ਼ਣ ਨੇ ਦਲੀਲ ਦਿੱਤੀ ਸੀ ਕਿ ਹਾਈਕੋਰਟ ਵਿੱਚੋਂ ਮਾਣਹਾਨੀ ਦਾ ਦੋਸ਼ੀ ਅੱਗੇ ਵੀ ਅਪੀਲ ਕਰ ਸਕਦਾ ਹੈ । ਪਰ , ਸੁਪਰੀਮ ਕੋਰਟ ਦੇ ਫੈਸਲੇ ਮਗਰੋਂ ਕੋਈ ਵਿਕਲਪ ਨਹੀਂ ਬੱਚਦਾ । ਇਸ ਲਈ ਵਿਸ਼ੇਸ਼ ਧਿਆਨ ਰੱਖਿਆ ਜਾਣਾ ਚਾਹੀਦਾ ਕਿ ਇਨਸਾਫ ਮਿਲ ਸਕੇ। ਭੂਸ਼ਣ ਨੇ 30 ਦਿਨ ਵਿੱਚ ਅਪੀਲ ਕਰਨ ਦੀ ਗੱਲ ਆਖੀ ਹੈ।
ਸੀਨੀਅਰ ਵਕੀਲ ਭੂਸ਼ਣ ਨੂੰ ਅਦਾਲਤ ਅਤੇ ਸੁਪਰੀਮ ਕੋਰਟ ਦੇ ਜੱਜਾਂ ਨੂੰ ਲੈ ਕੇ ਵਿਵਾਦਿਤ ਟਵੀਟ ਕਰਨ ਦੇ ਮਾਮਲੇ ‘ਚ 14 ਅਗਸਤ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ । ਜਸਟਿਸ ਅਰੁਣ ਮਿਸ਼ਰਾ, ਬੀਆਰ ਗਵਈ ਅਤੇ ਕ੍ਰਿਸ਼ਨ ਮੁਰਾਰੀ ਦੀ ਬੈਂਚ ਨੇ ਕਿਹਾ ਸੀ ਕਿ 20 ਅਗਸਤ ਨੂੰ ਉਪਰ ਬਹਿਸ ਹੋਵੇਗੀ ।
ਅਸਲ ਵਿੱਚ 27 ਨੂੰ ਪ੍ਰਸ਼ਾਂਤ ਭੂਸ਼ਣ ਨੇ ਟਵੀਟ ਕੀਤਾ ਸੀ ‘ ਜਦੋ ਇਤਿਹਾਸਕਾਰ ਭਾਰਤ ਦੇ ਬੀਤੇ 6 ਸਾਲਾਂ ਨੂੰ ਦੇਖਦੇ ਹਨ ਤਾਂ ਪਾਉਂਦੇ ਹਨ ਕਿ ਕਿਵੇਂ ਬਿਨਾ ਐਮਰਜੈਂਸੀ ਦੇ ਦੇਸ਼ ਵਿੱਚ ਲੋਕਤੰਤਰ ਖ਼ਤਮ ਕੀਤਾ ਗਿਆ। ਉਹਨਾਂ ਵਿੱਚ ਉਹ (ਇਤਿਹਾਸਕਾਰ) ਸੁਪਰੀਮ ਕੋਰਟ , ਖਾਸ ਕਰ 4 ਸਾਬਕਾ ਸੀਜੇਆਈ ਦੀ ਭੂਮਿਕਾ ‘ਤੇ ਸਵਾਲ ਖੜ੍ਹੇ ਕਰਨਗੇ।
ਦੂਜਾ ਟਵੀਟ , 29 ਜੂਨ – ਇਸ ਵਿੱਚ ਭੂਸ਼ਣ ਨੇ ਚੀਫ ਜਸਟਿਸ ਐਸਏ ਬੋਬਡੇ ਦੀ ਹਾਰਲੇ ਡੇਵਿਡਸਨ ਮੋਟਰਸਾਈਕਲ ਉਪਰ ਫੋਟੋ ਸ਼ੇਅਰ ਕੀਤੀ ਸੀ । ਜਿਸ ਉਹਨਾਂ ਨੇ ਬੋਬਡੇ ਦੀ ਆਲੋਚਨਾ ਕੀਤੀ ਸੀ । ਜਿਹੜੀ ਸੁਪਰੀਮ ਕੋਰਟ ਨੂੰ ਬਹੁਤ ਚੁੱਭੀ ਅਤੇ ਅਦਾਲਤ ਨੇ ਆਪਣੇ ਤੌਰ ‘ਤੇ ਇਸਦਾ ਨੋਟਿਸ ਲਿਆ।

Real Estate