ਆਪਣੀ ਮਾਂ ਨੂੰ ਘਰੋਂ ਕੱਢਣ ਵਾਲੇ ਰਾਜਿੰਦਰ ਰਾਜਾ ਨੂੰ ਢੀਂਡਸਾ ਨੇ ਪਾਰਟੀ ‘ਚੋਂ ਕੱਢਿਆ

ਚੰਡੀਗੜ, 19 ਅਗਸਤ (ਜਗਸੀਰ ਸਿੰਘ ਸੰਧੂ) : ਹਾਲ ਹੀ ‘ਚ ਸ਼੍ਰੋਮਣੀ ਅਕਾਲੀ ਦਲ (ਡੀ) ‘ਚ ਸ਼ਾਮਿਲ ਹੋਏ ਰਜਿੰਦਰ ਸਿੰਘ ਰਾਜਾ ਨੂੰ ਸੁਖਦੇਵ ਸਿੰਘ ਢੀਂਡਸਾ ਨੇ ਇਸ ਲਈ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਹੈ, ਕਿਉਂਕਿ ਉਸਦੇ ਪਰਵਾਰ ਵੱਲੋਂ ਸਾਂਭ ਸੰਭਾਲ ਨਾ ਕੀਤੇ ਜਾਣ ਕਾਰਨ ਉਸਦੀ ਮਾਤਾ ਮਹਿੰਦਰ ਕੌਰ ਦੀ ਇੱਕ ਘੁਰਨੇ ਵਿੱਚ ਪਈ ਦੀ ਮੌਤ ਹੋ ਗਈ ਸੀ, ਜਿਸ ਦੀ ਵਿਡੀਓ ਸ਼ੋਸਲ ਮੀਡੀਆ ‘ਤੇ ਵਾਇਰਲ ਹੋਈ ਸੀ। ਸ੍ਰੀ ਮੁਕਤਸਰ ਸਾਹਿਬ ਵਿਖੇ ਸਰਕਾਰੀ ਅਫਸਰ ਲੱਗੇ ਪੁੱਤਾਂ, ਧੀਆਂ ਤੇ ਪੋਤੇ-ਪੋਤੀਆਂ ਦੇ ਹੁੰਦਿਆਂ ਕੀੜੇ ਪੈ ਕੇ ਲਾਵਾਰਸ ਦੀ ਤਰ੍ਹਾਂ ਜਹਾਨੋਂ ਗਈ ਮਾਤਾ ਮਹਿੰਦਰ ਕੌਰ ਦੇ ਵੱਡੇ ਪੁੱਤਰ ਰਾਜਿੰਦਰ ਰਾਜਾ ਨੂੰ ਇਸ ਘਟਨਾ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਡੀ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਢੀਂਡਸਾ ਨੇ ਇਕ ਬਿਆਨ ਰਾਹੀਂ ਦੱਸਿਆ ਕਿ ਜਦੋਂ ਉਨ੍ਹਾਂ ਦੇ ਧਿਆਨ ‘ਚ ਆਇਆ ਕੇ ਇਸ ਵਿਅਕਤੀ ਨੇ ਆਪਣੀ ਮਾਂ ਨੂੰ ਘਰੋਂ ਕੱਢਿਆ ਹੈ ਤੇ ਉਹ ਬਹੁਤ ਬੁਰੀ ਹਾਲਤਾਂ ‘ਚ ਸੀ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ‘ਚ ਇਸ ਤਰ੍ਹਾਂ ਦੇ ਕਿਰਦਾਰ ਵਾਲੇ ਲੋਕ ਨਹੀਂ ਰਹਿ ਸਕਦੇ। ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਓਐੱਸਡੀ ਅਤੇ ਪਰਮਿੰਦਰ ਸਿੰਘ ਢੀਂਡਸਾ ਦੇ ਪੀਏ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਰਜਿੰਦਰ ਰਾਜਾ ਨੂੰ ਪਾਰਟੀ ਦੀ ਮੈਂਬਰਸ਼ਿਪ ‘ਚੋਂ ਬਰਖਾਸ਼ਤ ਕਰ ਦਿੱਤਾ ਗਿਆ ਹੈ।ਜਦੋਂ ਜਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ (ਡੀ) ‘ਚ ਸ਼ਾਮਿਲ ਹੋਇਆ ਰਜਿੰਦਰ ਸਿੰਘ ਰਾਜਾ ਮਲੋਟ ਵਿਧਾਨ ਸਭਾ ਹਲਕੇ ਤੋਂ ਟਿਕਟ ਦੀ ਦਾਅਵੇਦਾਰੀ ਰੱਖਦਾ ਸੀ।

Real Estate