ਬਾਦਲਾਂ ਦੀ ਰਿਹਾਇਸ਼ ‘ਤੇ ਕੋਰੋਨਾ ਦੀ ਦਸਤਕ

300

ਚੰਡੀਗੜ, 18 ਅਗਸਤ (ਜਗਸੀਰ ਸਿੰਘ ਸੰਧੂ) : ਪੰਜਾਬ ਸਰਕਾਰ ਦੇ ਕਈ ਮੰਤਰੀਆਂ ਅਤੇ ਸਰਕਾਰ ਦੇ ਵੱਡੇ ਅਫਸਰਾਂ ਨੂੰ ਗ੍ਰਿਫਤ ਵਿੱਚ ਲੈਣ ਤੋਂ ਬਾਅਦ ਕੋਰੋਨਾ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਦੇ ਘਰ ਵਿੱਚ ਦਸਤਕ ਦੇ ਦਿੱਤੀ ਹੈ । ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ਦੇ ਸੁਰੱਖਿਆ ਦਸਤੇ ‘ਚ ਤਾਇਨਾਤ ਸੀ.ਆਏ.ਸੀ.ਐਫ਼ ਦੀ ਇੱਕ ਮਹਿਲਾ ਸਬ ਇੰਸਪੈਕਟਰ ਅਤੇ ਇੱਕ ਪੁਰਸ਼ ਰਸੋਈਆ-ਕਮ-ਸੁਰੱਖਿਆ ਕਰਮੀ ਕੋਰੋਨਾ ਪਾਜ਼ੀਟਿਵ ਆਏ ਹਨ । ਬਾਦਲ ਪਿੰਡ ਵਿੱਚ ਕਿਲੇ ਨੁਮਾ ਬਣੇ ਇਸ ਮਕਾਨ ਵਿੱਚ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਦੇਸ਼ ਦੇ ਸਭ ਤੋਂ ਸੀਨੀਅਰ ਸਿਆਸਤਦਾਨ ਸ੍ਰ: ਪ੍ਰਕਾਸ਼ ਸਿੰਘ ਬਾਦਲ, ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ: ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਉਹਨਾਂ ਦੇ ਤਿੰਨ ਬੱਚੇ ਰਹਿੰਦੇ ਹਨ । ਸੁਰੱਖਿਆ ਕਰਮੀਆਂ ਅਤੇ ਰਸੋਈਏ ਦੀ ਰਿਪੋਰਟ ਕੋਰਨਾ ਪਾਜੇਟਿਵ ਆਉਣ ਨਾਲ ਬਾਦਲ ਪਰਵਾਰ ਵੀ ਕੋਰੋਨਾ ਦੇ ਖਤਰੇ ਵਿੱਚ ਆ ਗਿਆ ਹੈ ।

Real Estate