ਕੀਹਨੇ ਕੀਹਨੇ ਦੇਖੇ ਹਨ ਨਕਲੀਏ

300

ਨਕਲੀਏ , ਪੰਜਾਬੀ ਖਾਸ ਕਰ ਮਲਵਈ ਲੋਕਾਂ ਦੇ ਮਨੋਰੰਜਨ ਦਾ ਵਧੀਆ ਸਾਧਨ ਰਹੇ ਹਨ।
ਨਕਲੀਏ – ਜਿੱਥੇ ਨਕਲਾਂ ਉਤਾਰਦੇ ਹਨ ਉੱਥੇ ਇਤਿਹਾਸ ਅਤੇ ਮਿਥਿਹਾਸ ਦੇ ਹਵਾਲਿਆਂ ਨਾਲ ਡਰਾਮੇ ਪੇਸ਼ ਕਰਦੇ ਹਨ। ਖਾਨਦਾਨੀ ਮਿਰਾਸੀ ਹੋਣ ਕਰਕੇ ਟਿੱਚਰ ਅਤੇ ਗਾਇਕੀ ਇਹਨਾਂ ਦੇ ਖੂਨ ਵਿੱਚ ਹੁੰਦੀ ਹੈ।
ਘਨੌਰ ਵਾਲੇ ਖੁਸ਼ੀ ਮਹੁੰਮਦ -ਸਾਧੂ ਖਾਂ ਦੀ ਪਾਰਟੀ ਪੰਜਾਬ ਦੇ ਚੋਟੀ ਦੇ ਨਕਲੀਏ ਵਿੱਚੋਂ ਇੱਕ ਪਾਰਟੀ ਹੈ। ਇਹ ਪਰਿਵਾਰ 5 ਪੀੜ੍ਹੀਆਂ ਤੋਂ ਨਕਲਾਂ ਉਤਾਰ ਕੇ ਪਹਿਲਾਂ ਨਾਭਾ ਅਤੇ ਪਟਿਆਲਾ ਰਿਆਸਤ ਦੇ ਦਰਬਾਰਾਂ ‘ਚ ਆਪਣੀ ਕਲਾ ਦਾ ਜ਼ੌਹਰ ਦਿਖਾਉਂਦੇ ਰਹੇ । ਹੁਣ ਧਾਰਮਿਕ ਸਥਾਨਾਂ ਤੇ ਲੱਗਦੇ ਮੇਲਿਆਂ , ਖੁ਼ਸ਼ੀਆਂ ਦੇ ਮੌਕਿਆਂ ‘ਤੇ ਰੰਗ ਬੰਨਦੇ ਹਨ ।

Real Estate