ਯੂਟਿਊਬ ਉੱਤੇ ਗੁਰਦੁਆਰਾ ਬੰਗਲਾ ਸਾਹਿਬ ਦੇ ਨਾਂਅ ਤੇ ਗੁਰਬਾਣੀ ਦਾ ਪ੍ਰਸਾਰਣ ਕਰਦੇ ਪੇਜ ਨੂੰ ‘ਜਾਗੋ’ ਪਾਰਟੀ ਨੇ ਮਨਜਿੰਦਰ ਸਿੰਘ ਸਿਰਸਾ ਦਾ ਪੇਜ ਦੱਸਿਆ

194
ਗੁਰਬਾਣੀ ਵੇਚਣ ਦੇ ਮਾਮਲੇ ਦੀ ਸਿਰਸਾ ਨੂੰ ਪੱਤਰ ਲਿਖ ਕੇ ਸਫ਼ਾਈ ਮੰਗਾਂਗੇ : ਜੀਕੇ
ਨਵੀਂ ਦਿੱਲੀ, 17 ਅਗਸਤ (ਪੰਜਾਬੀ ਨਿਊਜ਼ ਆਨਲਾਇਨ) : ਗੁਰਦੁਆਰਾ ਬੰਗਲਾ ਸਾਹਿਬ ਦੇ ਨਾਂਅ ਉੱਤੇ ਯੂਟਿਊਬ ਉੱਤੇ ਗੁਰਬਾਣੀ ਦਾ ਪ੍ਰਸਾਰਣ ਕਰ ਰਹੇ ਪੇਜ ਉੱਤੇ ਵਿਵਾਦ ਹੋ ਗਿਆ ਹੈ। ‘ਜਾਗੋ’ ਪਾਰਟੀ ਨੇ ਉਕਤ ਪੇਜ ਨੂੰ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ  ਸਿਰਸਾ ਦਾ ਅਧਿਕਾਰਿਤ ਯੂਟਿਊਬ ਪੇਜ ਦੱਸਿਆ ਹੈ।  ਨਾਲ ਹੀ ਦਾਅਵਾ ਕੀਤਾ ਹੈ ਕਿ ਉਕਤ ਪੇਜ ਦਾ ਗੂਗਲ ਏਡਸੇਂਸ ਖਾਤਾ ਬਣਿਆ ਹੋਇਆ ਹੈ ਅਤੇ ਹਰ ਸਾਲ ਔਸਤਨ 49200/  ਅਮਰੀਕੀ ਡਾਲਰ ਪੇਜ ਦੇ ਮਾਲਿਕ ਦੇ ਕੋਲ ਜਾ ਰਹੇ ਹਨ। ‘ਜਾਗੋ’ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸਿਰਸਾ ਨੂੰ ਇਸ ਮਾਮਲੇ ਵਿੱਚ 37 ਲੱਖ ਰੁਪਏ ਸਾਲਾਨਾ ਦੇ ਲਾਭਕਾਰੀ ਬਾਰੇ ਚੁੱਪੀ ਤੋੜਨ ਦੀ ਸਲਾਹ ਮੀਡੀਆ ਦੇ ਸਾਹਮਣੇ ਉਕਤ ਖ਼ੁਲਾਸਾ ਕਰਦੇ ਹੋਏ ਦਿੱਤੀ।  ਜੀਕੇ ਨੇ ਕਿਹਾ ਕਿ ਜਿਸ ਪੇਜ ਉੱਤੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਲਗਾਤਾਰ ਗੁਰਬਾਣੀ ਦਾ ਪ੍ਰਸਾਰਣ ਹੋ ਰਿਹਾ ਹੈ, ਉਸ ਪੇਜ ਦੇ ਅਬਾਉਟ ਸੈਕਸ਼ਨ ਵਿੱਚ ਸਾਫ਼ ਲਿਖਿਆ ਹੈ ਕਿ ਇਹ ਪੇਜ ਸਿਰਸਾ ਦਾ ਅਧਿਕਾਰਿਤ ਪੇਜ ਹੈ ਅਤੇ ਮਿਊਜ਼ਿਕ ਸੈਕਸ਼ਨ ਵਿੱਚ ਰਜਿਸਟਰਡ ਹੈ। ਇਸ ਲਈ ਆਟੇ ਦੇ ਬਾਅਦ ਹੁਣ ਗੁਰਬਾਣੀ ਵੇਚਣ ਦੇ ਮਾਮਲੇ ਵਿੱਚ ਸਿਰਸਾ ਦੀ ਭੂਮਿਕਾ ਸ਼ੱਕੀ ਨਜ਼ਰ ਆ ਰਹੀ ਹੈ। ਜੀਕੇ ਨੇ ਸਾਫ਼ ਕਿਹਾ ਕਿ ਪਹਿਲਾ ਅਸੀ ਸਿਰਸਾ ਨੂੰ ਇੱਕ ਪੱਤਰ ਲਿਖ ਕੇ ਇਸ ਦੇ ਬਾਰੇ ਸਫ਼ਾਈ ਮੰਗਾਂਗੇ,  ਜੇਕਰ ਸਫ਼ਾਈ ਤਰਕ ਸੰਗਤ ਨਾਂ ਹੋਈ ਤਾਂ ਫਿਰ ਅਗਲੀ ਕਾਨੂੰਨੀ ਕਾਰਵਾਈ ਦੇ ਬਾਰੇ ਵਿਚਾਰ ਕਰਾਂਗੇ। ਜੀਕੇ ਨੇ ਕਿਹਾ ਕਿ ਵੱਡੀ ਹੈਰਾਨੀ ਦੀ ਗੱਲ ਹੈ ਕਿ ਸਿਰਸਾ ਨੇ ਆਪਣੇ ਪੇਜ ਨੂੰ ਗੁਰਦੁਆਰਾ ਬੰਗਲਾ ਸਾਹਿਬ ਦੇ ਲਾਈਵ ਲਈ ਕਿਉਂ ਚੁਣਿਆ, ਜਦੋਂ ਕਿ ਕਮੇਟੀ ਦੇ 2 ਪੇਜ ਯੂਟਿਊਬ ਉੱਤੇ ਪਹਿਲਾਂ ਤੋਂ ਮੌਜੂਦ ਸਨ। ਜਿਸ ਵਿੱਚ ਇੱਕ 2017 ਵਿੱਚ ਬਣਿਆ ਹੈ ਅਤੇ ਇੱਕ 2019 ਵਿੱਚ, ਦੋਨਾਂ ਵਿੱਚ ਕ੍ਰਮਵਾਰ 1600 ਅਤੇ 268 ਅਮਰੀਕੀ ਡਾਲਰ ਹੁਣ ਤੱਕ ਆਏ ਹਨ। ਅਖੀਰ ਸਿਰਸਾ ਨੂੰ ਕਮੇਟੀ ਦੇ ਪੇਜ ਦਾ ਨਾਂਅ ਗੁਰਦੁਆਰਾ ਬੰਗਲਾ ਸਾਹਿਬ ਕਰਨ ਦੀ ਕਿਉਂ ਨਹੀਂ ਸੁੱਝੀ,  ਇਹ ਵੱਡਾ ਸਵਾਲ ਹੈ। ਜੀਕੇ ਨੇ ਇਸ ਪੇਜ ਉੱਤੇ ਗੁਰਬਾਣੀ ਪ੍ਰਸਾਰਣ ਦੌਰਾਨ ਵਿੱਚਕਾਰ ਗੂਗਲ ਵੱਲੋਂ ਇਸ਼ਤਿਹਾਰ ਚਲਾਉਣ ਦੇ ਪ੍ਰਮਾਣ ਵਜੋਂ ਇੱਕ ਵੀਡੀਓ ਵੀ ਚਲਾਕੇ ਵਿਖਾਈ। ਜੀਕੇ ਨੇ ਕਿਹਾ ਕਿ ਜਿੱਥੇ ਇਹ ਗੁਰਬਾਣੀ ਦੇ ਪ੍ਰਸਾਰਣ ਦਾ ਨਿੱਜੀ ਫ਼ਾਇਦਾ ਚੁੱਕਣ ਦਾ ਮਾਮਲਾ ਹੈ ਉੱਥੇ ਹੀ ਗੁਰਬਾਣੀ ਰੋਕ ਕੇ ਇਸ਼ਤਿਹਾਰ ਚਲਾਉਣ ਨਾਲ ਗੁਰਬਾਣੀ ਦੀ ਬੇਅਦਬੀ ਵੀ ਹੋ ਰਹੀ ਹੈ। ‘ਜਾਗੋ’ ਦੇ ਜਨਰਲ ਸਕੱਤਰ ਪਰਮਿੰਦਰ ਪਾਲ ਸਿੰਘ ਨੇ ਇਹਨੂੰ ਕੰਟੈਂਟ ਅਤੇ ਕਾਪੀ-ਰਾਈਟ ਐਕਟ ਦੀ ਦੁਰਵਰਤੋਂ ਵੀ ਦੱਸਿਆ। ਕਿਉਂਕਿ ਉਸ ਉੱਤੇ ਕਮੇਟੀ ਦਾ ਹੱਕ ਬਣਦਾ ਹੈ।ਪਰਮਿੰਦਰ ਨੇ ਦਾਅਵਾ ਕੀਤਾ ਕਿ ਸਿਰਸਾ ਦੀ ਜ਼ਿੰਮੇਵਾਰੀ ਇਸ ਕੰਟੈਂਟ ਚੋਰੀ ਨੂੰ ਰੋਕਣ ਅਤੇ ਕਾਪੀ-ਰਾਈਟ ਉੱਤੇ ਕਮੇਟੀ ਦਾ ਹੱਕ ਜਤਾਉਣ ਦੀ ਸੀ। ਪਰ ਸਿਰਸਾ ਆਪਣੇ ਆਪ ਕੰਟੈਂਟ ਨੂੰ ਨਿੱਜੀ ਫ਼ਾਇਦੇ ਲਈ ਇਸਤੇਮਾਲ ਕਰਨ ਦੇ ਦੋਸ਼ੀ ਨਜ਼ਰ ਆ ਰਹੇ ਹਨ। ਪਰਮਿੰਦਰ ਨੇ ਸਿਰਸਾ ਦੀ ਮੀਡੀਆ ਕੰਪਨੀ ਐਮੀਨੇਟ ਐਡਮੀਡੀਆ ਪ੍ਰਾਈਵੇਟ ਲਿਮਿਟੇਡ ਦੀ ਜਾਣਕਾਰੀ ਵੀ ਸਾਂਝਾ ਕੀਤੀ।  ਇਸ ਮੌਕੇ ‘ਜਾਗੋ’ ਦੇ ਪ੍ਰਦੇਸ਼ ਪ੍ਰਧਾਨ ਚਮਨ ਸਿੰਘ  ਸ਼ਾਹਪੁਰਾ ਅਤੇ ਹੋਰ ਮੌਜੂਦ ਸਨ।
Real Estate