ਸਿੱਟ ਨੇ ਕੋਟਕਪੂਰਾ ਗੋਲੀਕਾਂਡ ‘ਚ ਪੁਲਸ ਵੱਲੋਂ ਨਾਮਜਦ ਕਈ ਨਾਮੀ ਸਿੱਖ ਪ੍ਰਚਾਰਕਾਂ ਅਤੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਸਮੇਤ 23 ਲੋਕਾਂ ਨੂੰ ਬੇਗੁਨਾਹ ਕਰਾਰ ਦਿੱਤਾ

274

ਚੰਡੀਗੜ, 16 ਅਗਸਤ (ਜਗਸੀਰ ਸਿੰਘ ਸੰਧੂ) : ਬਰਗਾੜੀ ਬੇਅਦਬੀ ਅਤੇ ਕੋਟ ਕਪੂਰਾ ਗੋਲੀਕਾਂਡ ਦੀ ਜਾਂਚ ਕਰਨ ਰਹੀ ਸਿੱਟ ਨੇ ਕੋਟਕਪੂਰਾ ਗੋਲੀਕਾਂਡ ਵਿੱਚ ਪੁਲਸ ਵੱਲੋਂ ਇਰਾਦਾ ਕਤਲ ਦੇ ਕੇਸ ਵਿੱਚ ਨਾਮਜਦ ਕਈ ਨਾਮੀ ਸਿੱਖ ਪ੍ਰਚਾਰਕਾਂ ਅਤੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਸਮੇਤ 23 ਲੋਕਾਂ ਨੂੰ ਬੇਗੁਨਾਹ ਸਾਬਤ ਕਰਦਿਆਂ ਖਾਨਾ ਨੰਬਰ 2 ਵਿੱਚ ਕੱਢ ਦਿੱਤਾ ਹੈ। ਆਈ.ਜੀ ਕੰਵਰ ਵਿਜੈ ਪ੍ਰਤਾਪ ਦੀ ਅਗਵਾਈ ਵਾਲੀ ਸਪੈਸਲ ਇੰਨਵੈਸਟੀਗੇਸ਼ਨ ਟੀਮ (ਸਿੱਟ) ਨੇ ਇਸ ਕੇਸ ਦੀ ਠੀਕ ਢੰਗ ਨਾਲ ਜਾਂਚ ਨ ਕਰਨ, ਰਿਕਾਰਡ ਵਿੱਚ ਹੇਰਫੇਰ ਕਰਨ ਦੇ ਮਾਮਲੇ ਵਿੱਚਤਤਕਾਲੀਨ ਐੱਸਐੱਚਓ ਅਤੇ ਡੀਇਸਐੱਸਪੀ ਦੇ ਖਿਲਾਫ ਅਦਾਲਤ ਵਿੱਚ ਦਰਜ ਚਾਰਜਸ਼ੀਟ ਵਿੱਚ ਇਹਨਾਂ ਸਾਰਿਆਂ ਨੂੰ ਬੇਗੁਨਾਹ ਕਰਾਰ ਦਿੰਦੇ ਹੋਏ, ਉਨ੍ਹਾਂ ਨੂੰ ਖਾਨਾ ਨੰਬਰ ਦੋ ਵਿੱਚ ਰੱਖਿਆ ਹੈ। ਜਿਕਰਯੋਗ ਹੈ ਕਿ ਤਤਕਾਲੀਨ ਐੱਸਐੱਚਓ ਗੁਰਦੀਪ ਸਿੰਘ ਪੰਧੇਰ ਅਤੇ ਤਤਕਾਲੀਨ ਡੀਐੱਸਪੀ ਬਲਜੀਤ ਸਿੰਘ ਸਿੱਧੂ ਆਪਣੀ ਜਾਂਚ ਦੇ ਅਧਾਰ ‘ਤੇ ਕੋਟਕਪੂਰਾ ਗੋਲੀਕਾਂਡ ਦੇ ਮਾਮਲੇ ਵਿੱਚ ਘਟਨਾ ਵਾਲੇ ਦਿਨ 14 ਅਕਤੂਬਰ 2015 ਨੂੰ ਥਾਨਾ ਸਿਟੀ ਕੋਟਕਪੂਰਾ ਪੁਲਿਸ ਨੇ ਹਿੰਸਕ ਪ੍ਰਦਰਸ਼ਨ ਕਰਨ ਦੇ ਇਲਜ਼ਾਮ ਵਿੱਚ ਸਿੱਖ ਪ੍ਰਚਾਰਕ ਪੰਥਪ੍ਰੀਤ ਸਿੰਘ ਖਾਲਸਾ, ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ, ਭਾਈ ਹਰਜਿੰਦਰ ਸਿੰਘ ਮਾਝੀ, ਭਾਈ ਸਤਨਾਮ ਸਿੰਘ ਚੰਦੜ, ਭਾਈ ਅਵਤਾਰ ਸਿੰਘ ਸਾਂਧਾਵਾਲਾ, ਸਿੱਖ ਜੱਥੇਬੰਦੀਆਂ ਦੇ ਅਹੁਦੇਦਾਰਾਂ ਵਿੱਚੋਂ ਸਰਬਜੀਤ ਸਿੰਘ ਧੁੰਦਾ, ਗਿਆਨੀ ਕੇਵਲ ਸਿੰਘ, ਦਲੇਰ ਸਿੰਘ, ਭਾਈ ਹਰਜੀਤ ਸਿੰਘ, ਸੁਖਜੀਤ ਸਿੰਘ ਖੋਸਾ, ਸੁਖਵਿੰਦਰ ਸਿੰਘ, ਹਰਜੀਤ ਸਿੰਘ ਢਪਾਲੀ, ਗੁਰਪ੍ਰੀਤ ਸਿੰਘ ਢੱਡਰੀਆਂ, ਗੁਰਸੇਵਕ ਸਿੰਘ ਆਦਿ ਕੁਲ 15 ਨਾਮਜਦ ਅਤੇ ਹੋਰ ਅਗਿਆਤ ਲੋਕਾਂ ਦੇ ਖਿਲਾਫ ਇਰਾਦਾ ਏ ਕਤਲ ਸਮੇਤ ਹੋਰ ਗੰਭੀਰ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਸੀ ਅਤੇ ਉਸੇ ਦਿਨ ਕੇਸ ਵਿੱਚ ਨਾਮਜਦ ਭਾਈ ਪੰਥਪ੍ਰੀਤ ਸਿੰਘ ਖਾਲਸਾ ਤੋਂ ਇਲਾਵਾ 8 ਹੋਰ ਲੋਕਾਂ ਮੰਦਰ ਸਿੰਘ ਬਰਨਾਲਾ, ਰਛਪਾਲ ਸਿੰਘ ਕੋਠੇ ਵਡਿੰਗ, ਬਲਪ੍ਰੀਤ ਸਿੰਘ ਮੋਗਾ, ਬਲਕਾਰ ਸਿੰਘ ਬਠਿੰਡਾ, ਬੱਗਾ ਸਿੰਘ ਮਾਨਸਾ, ਜਗਰੂਪ ਸਿੰਘ, ਬੇਅੰਤ ਸਿੰਘ ਕੋਟਕਪੂਰਾ ਅਤੇ ਹਰਵਿੰਦਰ ਸਿੰਘ ਬਰਨਾਲਾ ਨੂੰ ਗਿਰਫਤਾਰ ਕੀਤਾ ਸੀ, ਜਿੰਨ੍ਹਾਂ ਨੂੰ ਦੋ ਦਿਨ ਬਾਅਦ 16 ਅਕਤੂਬਰ ਨੂੰ ਰਿਹਾ ਕੀਤਾ ਗਿਆ ਸੀ। ਹੁਣ ਇਸ ਕੇਸ ਵਿੱਚ ਗੋਲੀਕਾਂਡ ਘਟਨਾਵਾਂ ਦੀ ਪੜਤਾਲ ਕਰ ਰਹੀ ਸਿੱਟ ਦੇ ਪ੍ਰਮੁੱਖ ਮੈਂਬਰ ਅਤੇ ਆਈਜੀ ਕੰਵਰ ਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਵਿੱਚ ਕੇਸ ਦੇ ਸ਼ਿਕਾਇਤ ਕਰਤਾ ਅਤੇ ਤਤਕਾਲੀਨ ਐੱਸਐੱਚਓ ਗੁਰਦੀਪ ਸਿੰਘ ਪੰਧੇਰ ਅਤੇ ਤਤਕਾਲੀਨ ਡੀਐੱਸਪੀ ਬਲਜੀਤ ਸਿੰਘ ਸਿੱਧੂ ਨੂੰ ਨਾਮਜਦ ਕੀਤਾ ਜਾ ਚੁੱਕਿਆ ਹੈ ਅਤੇ ਤਿੰਨ ਦਿਨ ਪਹਿਲਾਂ ਅਦਾਲਤ ਵਿੱਚ ਇੰਨ੍ਹਾਂ ਦੋਨਾਂ ਪੁਲਿਸ ਅਧਿਕਾਰੀਆਂ ਦੇ ਖਿਲਾਫ ਚਾਰਜਸ਼ੀਟ ਵੀ ਦਾਖਲ ਕਰ ਦਿੱਤੀ
ਹੈ ਅਤੇ ਐੱਸਐੱਚਓ ਅਤੇ ਡੀਐੱਸਪੀ ਦੇ ਖਿਲਾਫ ਅਦਾਲਤ ਵਿੱਚ ਦਰਜ ਇਸ ਚਾਰਜਸ਼ੀਟ ਵਿੱਚ ਕੋਟਕਪੂਰਾ ਗੋਲੀਕਾਂਡ ਦੀ ਘਟਨਾ ਵਾਲੇ ਦਿਨ ਹਿੰਸਕ ਪ੍ਰਦਰਸਨ ਕਰਨ ਦੇ ਇਲਜ਼ਾਮ ਵਿੱਚ ਨਾਮਜ਼ਦ ਸਿੱਖ ਜੱਥੇਬੰਦੀਆਂ ਦੇ ਅਧਿਕਾਰੀਆਂ, ਵਰਕਰਾਂ ਸਮੇਤ 23 ਲੋਕਾਂ ਨੂੰ ਬੇਗੁਨਾਹ ਕਰਾਰ ਦਿੰਦੇ ਹੋਏ, ਉਨ੍ਹਾਂ ਨੂੰ ਖਾਨਾ ਨੰਬਰ ਦੋ ਵਿੱਚ ਰੱਖਿਆ ਹੈ ।

Real Estate