
ਪਿਛਲੇ ਸਾਲ ਤੋਂ ਬੀਮਾਰੀ ਨਾਲ ਜੂਝਦਾ ਕਹਾਣੀਕਾਰ ਭੂਰਾ ਸਿੰਘ ਕਲੇਰ, ਆਖ਼ਰ ਅਲਵਿਦਾ ਆਖ ਗਿਆ ਹੈ । ਉਹ ਪਿਛਲੇ ਪੰਜ ਦਹਾਕਿਆਂ ਤੋਂ ਕਹਾਣੀ ਦੀ ਸਿਰਜਣਾ-ਪ੍ਰਕਿਰਿਆ ਨਾਲ ਜੁੜਿਆ ਹੋਇਆ ਸੀ । 1978 ਵਿਚ ਉਸ ਦਾ ਪਹਿਲਾ ਕਹਾਣੀ ਸੰਗ੍ਰਹਿ ‘ਪੰਛੀਆਂ ਦੇ ਆਲ੍ਹਣੇ’ ਛਪਿਆ । ਉਸ ਨੇ ਸਾਧਾਰਣ ਮਨੁੱਖ ਨੂੰ ਆਪਣੀਆਂ ਕਹਾਣੀਆਂ ਦੇ ਪਾਤਰ ਬਣਾਇਆ । ਉਸ ਦੇ ਹੁਣ ਤੱਕ ਚਾਰ ਕਹਾਣੀ ਸੰਗ੍ਰਹਿ : ‘ ਪੰਛੀਆਂ ਦੇ ਆਲ੍ਹਣੇ’, ‘ ਟੁੱਟੇ ਪੱਤੇ ‘,’ ਬੇਗ਼ਮ ਫਾਤਿਮਾ’,’ਤਿਹਾਇਆ ਰੁੱਖ’, ਪ੍ਰਕਾਸ਼ਿਤ ਹੋ ਚੁੱਕੇ ਹਨ । ਇਸ ਤੋਂ ਬਿਨਾ ਇਕ ਨਾਵਲ ‘ ਜੰਡਾ ਵੇ ਜੰਡੋਰਿਆ’ ਤੇ ਸਵੈ-ਜੀਵਨੀ ‘ ਟੋਏ ਟਿੱਬੇ ‘ ਵੀ ਛਪ ਚੁੱਕੇ ਹਨ । ਉਸ ਨੇ ਆਪਣੇ ਆਲੇ ਦੁਆਲੇ ਵਿਚਰਨ ਵਾਲੇ ਆਮ ਲੋਕਾਂ ਦੇ ਰੇਖਾ-ਚਿੱਤਰ ਵੀ ਲਿਖੇ ਜੋ ਅਜੀਤ ਅਖ਼ਬਾਰ ਵਿਚ ‘ਲੋਕ ਪੈੜਾਂ’ ਦੇ ਸਿਰਲੇਖ ਹੇਠ ਛਪਦੇ ਰਹੇ । ਪਿਛਲੇ ਸਾਲ ਉਹ ਦੱਸ ਰਿਹਾ ਸੀ ਉਸ ਦੀਆਂ ਸਾਰੀਆਂ ਪੁਸਤਕਾਂ ਦੀਆਂ ਕਾਪੀਆਂ ਖਤਮ ਹੋ ਚੁੱਕੀਆਂ ਹਨ । ਉਹ ਇਨ੍ਹਾਂ ਨੂੰ ਦੁਬਾਰਾ ਪ੍ਰਕਾਸ਼ਿਤ ਕਰਨ ਦਾ ਇੱਛਕ ਸੀ । ਪਰ ਸਮੇਂ ਨੂੰ ਇਹ ਮਨਜ਼ੂਰ ਨਹੀਂ ਸੀ ।
ਪੰਜਾਬੀ ਸਾਹਿਤ ਸਭਾ ਰਜਿਸਟਰਡ ਬਠਿੰਡਾ ਦੀ ਪ੍ਰਧਾਨ ਸੁਰਿੰਦਰਪ੍ਰੀਤ ਘਣੀਆਂ ਜਨਰਲ ਸਕੱਤਰ ਭੁਪਿੰਦਰ ਸੰਧੂ ਮੁੱਖ ਸਲਾਹਕਾਰ ਮੁੱਖ ਸਰਪ੍ਰਸਤ ਡਾ ਅਜੀਤ ਅਜੀਤਪਾਲ ਸਿੰਘ ਮੁੱਖ ਸਲਾਹਕਾਰ ਸਤਨਾਮ ਸਿੰਘ ਜੱਸਲ ਸਲਾਹਕਾਰ ਪ੍ਰਿੰਸੀਪਲ ਜਗਮੇਲ ਸਿੰਘ ਜਠੌਲ ਸਲਾਹਕਾਰ ਅਮਰਜੀਤ ਪੇਂਟਰ ਅਤੇ ਸਮੁੱਚੀ ਕਾਰਜਕਾਰਨੀ ਅਤੇ ਸਮੂਹ ਮੈਂਬਰਾਂ ਨੇ ਭੂਰਾ ਸਿੰਘ ਕਲੇਰ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦੇ ਸਪੁੱਤਰ ਤੇ ਪ੍ਰਸਿੱਧ ਰੰਗਕਰਮੀ ਬਲਰਾਜ ਸਾਗਰ ਕਹਾਣੀਕਾਰ ਅਤਰਜੀਤ ਅਤੇ ਦੋਨਾਂ ਪਰਿਵਾਰਾਂ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਭੂਰਾ ਸਿੰਘ ਕਲੇਰ ਦੇ ਅਕਾਲ ਚਲਾਣੇ ਨਾਲ ਪੰਜਾਬੀ ਸਾਹਿਤ ਨੂੰ ਵੱਡਾ ਘਾਟਾ ਪਿਆ ਹੈ ।
Real Estate