ਜਥੇਦਾਰ ਬਲਜੀਤ ਸਿੰਘ ਦਾਦੂਵਾਲ ਬਣੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ

256

ਚੰਡੀਗੜ, 13 ਅਗਸਤ (ਜਗਸੀਰ ਸਿੰਘ ਸੰਧੂ) : ਤਖਤ ਸ੍ਰੀ ਦਮਦਮਾ ਸਾਹਿਬ ਦੇ ਮੁਤਵਾਜੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਚੁਣ ਗਏ ਹਨ। ਭਾਵੇਂ 13 ਜੁਲਾਈ 2020 ਨੂੰ ਬਲਜੀਤ ਸਿੰਘ ਦਾਦੂਵਾਲਾ ਹਰਿਆਣਾ ਗੁਰਦੁਆਰਾ ਪ੍ਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਬਣੇ ਸਨ ਅਤੇ ਉਦੋਂ ਬਲਜੀਤ ਸਿੰਘ ਨੇ ਕਿਹਾ ਸੀ ਕਿ ਮੈਂ ਸਿਰਫ ਚੋਣ ਕਰਵਾਉਣ ਲਈ ਹੀ ਐਕਟਿੰਗ ਪ੍ਰਧਾਨ ਹਾਂ, ਪਰ ਉਸ ਸਮੇਂ ਤੋਂ ਦਾਦੂਵਾਲ ਨੇ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ ਸੀ, ਜਿਸ ਦਾ ਨਤੀਜਾ ਇਹ ਹੋਇਆ ਕਿ ਜਥੇਦਾਰ ਦਾਦੂਵਾਲ ਅੱਜ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੱਕੇ ਪ੍ਰਧਾਨ ਬਣ ਗਏ। ਪ੍ਰਧਾਨਗੀ ਦੀ ਇਸ ਚੋਣ ਵਿੱਚ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਦਾ ਗਰੁੱਪ ਦਾਦੂਵਾਲ ਵੱਲ ਸੀ, ਜਦਕਿ ਦੀਦਾਰ ਸਿੰਘ ਨਲਵੀ ਦਾ ਗਰੁੱਪ ਦੂਸਰੇ ਪਾਸੇ ਸੀ। ਇਸ ਚੋਣ ਵਿੱਚ ਹਰਪ੍ਰੀਤ ਸਿੰਘ ਨਰੂਲਾ ਵੀ ਪ੍ਰਧਾਨਗੀ ਦੀ ਦੌੜ ਵਿੱਚ ਸਨ, ਪਰ ਚੋਣ ਪ੍ਰੀਕਿਰਿਆ ਦੌਰਾਨ ਹੀ ਹਰਪ੍ਰੀਤ ਸਿੰਘ ਨਰੂਲਾ ਦੀ ਕਿਸੇ ਗੈਰ ਔਰਤ ਨਾਲ ਅਸਲੀਲ ਤਸਵੀਰਾਂ ਵਾਇਰਲ ਹੋ ਗਈਆਂ, ਜਿਸ ਕਾਰਨ ਉਹ ਚੋਣ ਪ੍ਰੀਕਿਰਿਆ ਤੋਂ ਬਾਹਰ ਹੋ ਗਏ। ਅਖੀਰ ਇਸ ਚੋਣ ਵਿੱਚ ਤਿੰਨ ਜਣੇ ਰਹਿ ਗਏ, ਜਿਹਨਾ ਵਿੱਚ ਬਾਬਾ ਬਲਜੀਤ ਸਿੰਘ ਦਾਦੂਵਾਲ, ਜਥੇਦਾਰ ਰੱਤੀਆਂ ਤੇ ਸਵਰਨ ਸਿੰਘ ਸਨ। ਇਸ ਚੋਣ ਵਿੱਚ ਬਾਕੀ ਉਮੀਦਵਾਰ ਨੂੰ ਪਛਾੜ ਦੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਚੋਣ ਜਿੱਤ ਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣ ਗਏ।

Real Estate