ਤੇਰੇ ਕਰਕੇ ——

59

ਅਮਨਜੀਤ ਕੌਰ ਸ਼ਰਮਾ

ਤੇਰੇ ਕਰਕੇ —–
ਸਿਰਫ ਤੇਰੇ ਕਰਕੇ
ਮੇਰੀ ਰੰਗਹੀਣ ਜਿੰਦ
ਬਣ ਗਈ
ਸੱਤਰੰਗੀ ਪੀਂਘ
ਜਿਸ ਤੇ ਝੂਟੇ ਝੂਟ
ਮਾਣਿਆ ਜ਼ਿੰਦਗੀ ਦਾ
ਹਰ ਰੰਗ

ਤੇਰੇ ਕਰਕੇ—–
ਸਿਰਫ ਤੇਰੇ ਕਰਕੇ
ਮੇਰੀ ਖੰਭਹੀਣ ਜਿੰਦ
ਨੇ ਪਰਵਾਜ਼ ਭਰੀ
ਤੇ ਲਾ ਆਈ ਅੰਬਰੀਂ
ਉੱਚੀਆਂ ਉਡਾਰੀਆਂ

ਤੇਰੇ ਕਰਕੇ—–
ਸਿਰਫ ਤੇਰੇ ਕਰਕੇ
ਮੇਰੇ ਜਜ਼ਬਾਤ ਨੂੰ
ਹਰਫ਼ ਮਿਲੇ
ਮਨ ਦੇ ਵਿਹੜੇ
ਉੱਗੀ ਕਵਿਤਾ

ਤੇਰੇ ਕਰਕੇ ——–
ਸਿਰਫ਼ ਤੇਰੇ ਕਰਕੇ
ਰਚੀ ਕਵਿਤਾ ਪ੍ਰਵਾਨ ਚੜ੍ਹੀ
ਤੇ ਮਨ ਦੀ ਹਰ ਰੀਝ ਪੁੱਗੀ

ਤੇਰੇ ਕਰਕੇ—–
ਸਿਰਫ ਤੇਰੇ ਕਰਕੇ
ਮੇਰੀ ਸੱਖਣੀ ਸੱਖਣੀ
ਜਿੰਦ ਭਰ ਗਈ ਨੱਕੋ ਨੱਕ
ਤੇ ਹੋਇਆ ਪੂਰਨਤਾ
ਦਾ ਅਹਿਸਾਸ

 

Real Estate