ਰੂਸ ਨੇ ਕੋਰੋਨਾ ਦੀ ਦਵਾਈ ਬਣਾਉਣ ਦਾ ਦਾਅਵਾ ਕੀਤਾ, ਰੂਸ ਦੇ ਰਾਸਟਰਪਤੀ ਪੁਤਿਨ ਦੀ ਬੇਟੀ ਨੇ ਵੀ ਵੈਕਸੀਨ ਦਾ ਟੀਕਾ ਲਗਵਾਇਆ

103

ਜਗਸੀਰ ਸਿੰਘ ਸੰਧੂ
ਜਿਥੇ ਕੋਵਿਡ-19 ਮਹਾਂਮਾਰੀ ਨਾਲ ਪੂਰਾ ਸੰਸਾਰ ਜੂਝ ਰਿਹਾ ਹੈ ਅਤੇ ਹਰ ਮੁਲਕ ਇਸ ਬਿਮਾਰੀ ਦਾ ਤੋੜ ਲੱਭਣ (ਵੈਕਸੀਨ ਬਣਾਉਣ) ਦਾ ਯਤਲ ਕਰ ਰਿਹਾ ਹੈ, ਉਥੇ ਹੁਣ ਰੂਸ ਨੇ ਦਾਅਵਾ ਕੀਤਾ ਹੈ ਕਿ ਉਸਨੇ ਕੋਰੋਨਾ ਦੀ ਰੋਕਥਾਮ ਲਈ ਦਵਾਈ ਤਿਆਰ ਕਰ ਲਈ ਹੈ। ਰੂਸ ਨੇ ਕੋਵਿਡ-19 ਮਹਾਮਾਰੀ ਤੋਂ ਛੁਟਕਾਰਾ ਪਾਉਣ ਲਈ ਵੈਕਸੀਨ ਵਿਕਸਿਤ ਕਰਨ ਦਾ ਦਾਅਵਾ ਕਰਦਿਆਂ ਇਸ ਵੈਕਸੀਨ ਦੀ ਵਰਤੋਂ ਕਰਨ ਦੀ ਵੀ ਗੱਲ ਕੀਤੀ ਹੈ। ਮੰਗਲਵਾਰ ਨੂੰ ਰੂਸ ਦੇ ਰਾਸ਼ਟਰਪਤੀ ਬਲਾਦੀਮੀਰ ਪੁਤਿਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਰਾਸ਼ਟਰਪਤੀ ਨੇ ਦੱਸਿਆ ਕਿ ਰੂਸ ਵਿੱਚ ਡਾਕਟਰਾਂ ਵੱਲੋਂ ਕਈ ਰੂਸੀ ਨਾਗਰਿਕਾਂ ਨੂੰ ਇਸ ਵੈਕਸੀਨ ਦੀ ਪਹਿਲੀ ਡੋਜ਼ ਜਿਸਨੂੰ ਦਿੱਤੀ ਗਈ ਹੈ, ਉਸ ‘ਚ ਉਨ੍ਹਾਂ ਦੀ ਬੇਟੀ ਵੀ ਸ਼ਾਮਿਲ ਹੈ।

Real Estate