ਫਿਰੋਜ਼ਪੁਰ : ਸ਼ਹੀਦ ਉਧਮ ਸਿੰਘ ਚੌਕ ‘ਚ ਘੰਟਾ ਘਰ ਬਨਾਉਣ ਦੇ ਵਿਰੋਧ ‘ਚ ਸ਼੍ਰੋਮਣੀ ਅਕਾਲੀ ਦਲ ਨੇ ਖੋਲਿਆ ਮੋਰਚਾ 

329
ਪ੍ਰਧਾਨ ਬੱਬੂ ਦੀ ਅਗਵਾਈ ‘ਚ ਯੂਥ ਵਿੰਗ ਨੇ ਹਲਕਾ ਵਿਧਾਇਕ ਅਤੇ ਸਰਕਾਰ ਖਿਲਾਫ ਕੀਤਾ ਜਬਰਦਸਤ ਰੋਸ ਪ੍ਰਦਰਸ਼ਨ 
ਫਿਰੋਜ਼ਪੁਰ, 11 ਅਗਸਤ (ਬਲਬੀਰ ਸਿੰਘ ਜੋਸਨ) : ਫਿਰੋਜ਼ਪੁਰ ਸ਼ਹਿਰ ਵਿੱਚ ਬਣੇ ਸ਼ਹੀਦ ਉਧਮ ਸਿੰਘ ਦੇ ਬੁੱਤ ਦੇ ਨਾਮ ਨਾਲ ਜਾਣੇ ਜਾਦੇ ਚੌਕ ਵਿੱਚ ਹਲਕਾ ਵਿਧਾਇਕ ਤੇ ਜਿਲਾ ਪਰਸ਼ਾਸ਼ਨ ਵਲੋ ਉਸਾਰੇ ਜਾ ਰਹੇ ਘੰਟਾ ਘਰ ਦੇ ਵਿਰੋਧ ਵਜੋਂ ਸ਼੍ਰੋਮਣੀ ਅਕਾਲੀ ਦਲ ਵਲੋ ਮੋਰਚਾ ਖੋਲਿਆ ਦਿੱਤਾ ਗਿਆ ਹੈ। ਜਿਸ ਤੇ ਚੱਲਦਿਆਂ ਅਕਾਲੀ ਦਲ ਦੇ ਯੂਥ ਵਿੰਗ ਵਲੋ ਜਿਲਾ ਪਰਧਾਨ ਸੁਰਿੰਦਰ ਸਿੰਘ ਬੱਬੂ ਦੀ ਅਗਵਾਈ ‘ਚ ਧਰਨਾ ਲਾ ਕੇ  ਜੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ । ਯੂਥ ਵਰਕਰਾਂ ਵਲੋ ਪੰਜਾਬ ਸਰਕਾਰ, ਜਿਲਾ ਪਰਸ਼ਾਸ਼ਨ ਅਤੇ ਕਾਗਰਸੀ ਹਲਕਾ ਵਿਧਾਇਕ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਧੱਕੇਸ਼ਾਹੀ ਨਾਲ ਘੰਟਾ ਘਰ ਦੀ ਕੀਤੀ ਜਾ ਰਹੀ ਉਸਾਰੀ ਨੂੰ ਰੋਕਣ ਲਈ ਹਾਈ ਕਮਾਂਡ ਦੇ ਫੈਸਲੇ ਅਨੁਸਾਰ ਵੱਡਾ ਸ਼ੰਘਰਸ਼ ਲੜਨ ਦਾ ਐਲਾਨ ਕੀਤਾ । ਇਸ ਮੌਕੇ ਤੇ ਜਿਲਾ ਪ੍ਰਧਾਨ ਯੂਥ ਵਿੰਗ ਸੁਰਿੰਦਰ ਸਿੰਘ ਬੱਬੂ ਨੇ ਕਿਹਾ ਕਿ ਹਲਕਾ ਵਿਧਾਇਕ ਅਤੇ ਪਰਸ਼ਾਸ਼ਨ ਇਸ ਚੌਕ ‘ਚ ਘੰਟਾ ਘਰ ਬਣਾ ਕੇ ਸ਼ਹੀਦ ਉਧਮ ਸਿੰਘ ਦੇ ਨਾਮ ਨਾਲ ਜਾਣੇ ਜਾਦੇ ਪੁਰਾਤਨ ਇਸ ਚੌਕ ਨੂੰ ਨਵਾਂ ਨਾਮ ਦੇਣਾ ਚਾਹੁੰਦੇ ਹਨ । ਜਿਸ ਨਾਲ ਸ਼ਹੀਦ ਦੇ ਨਾਮ ਨਾਲ ਜਾਣੇ ਜਾਦੇ ਚੌਕ ਦਾ ਨਾਮ ਬਦਲ ਜਾਵੇਗਾ ਅਤੇ ਆਉਣ ਵਾਲੀਆਂ ਪੀੜੀਆਂ ਸ਼ਹੀਦਾ ਦੀ ਯਾਦ ਨੂੰ ਆਪਣੇ ਮਨੋ ਵਿਸਾਰ ਦੇਣਗੀਆਂ, ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਜਨਰਲ ਕੌਸਿਲ ਦਿਲਬਾਗ ਸਿੰਘ ਵਿਰਕ ਨੇ ਯੂਥ ਵਰਕਰਾਂ ਨਾਲ ਵਿਚਾਰ ਸਾਂਝੇ ਕਰਦਿਆ ਕਿਹਾ ਕਿ ਅਸੀ ਸ਼ਹਿਰ ਵਿੱਚ ਘੰਟਾ ਘਰ ਬਨਾਉਣ ਦੇ ਵਿਰੋਧ ਚ ਨਹੀ ਹਾ, ਪਰ ਉਸ ਨੂੰ ਹੋਰ ਕਿਤੇ ਵਿਹਲੀ ਪਈ ਥਾ ਤੇ ਉਸਾਰ ਲਿਆ ਜਾਵੇ, ਜਦ ਕਿ ਸ਼ਹਿਰ ਵਿੱਚ ਹੋਰ ਬਹੁਤ ਸਾਰੇ ਚੌਕ ਵਿਹਲੇ ਪਏ ਹਨ। ਇਸ ਸ਼ਹੀਦ ਦੇ ਨਾਮ ਨਾਲ ਜਾਣੇ ਜਾਦੇ ਚੌਕ ਚ ਹੀ ਕਿਉ ਉਸਾਰਿਆ ਜਾ ਰਿਹਾ ਹੈ। ਇਸ ਮੌਕੇ ਤੇ ਮੈਂਬਰ ਕੌਰ ਕਮੇਟੀ ਯੂਥ ਅਕਾਲੀ ਕਮਲਜੀਤ ਸਿੰਘ ਢੋਲੇਵਾਲਾ, ਹਰਮੀਤ ਸਿੰਘ ਖਾਈ ਸਰਕਲ ਪਰਧਾਨ ਯੂਥ ਅਕਾਲੀ ਦਲ, ਜਸਬੀਰ ਸਿੰਘ ਬੱਗੇ ਵਾਲਾ ਸਰਕਲ ਪ੍ਰਧਾਨ ਯੂਥ ਵਿੰਗ ਅਤੇ ਸੀਨੀਅਰ ਆਗੂ ਗੁਰਜੀਤ ਸਿੰਘ ਚੀਮਾ ਸਰਕਲ ਪਰਧਾਨ ਸ਼ਰੋਮਣੀ ਅਕਾਲੀ ਦਲ ਨੇ ਵੀ ਆਪੋ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਰੋਸ ਪ੍ਰਦਰਸ਼ਨ ਚ ਬਲਜੀਤ ਸਿੰਘ ਬੱਗੇ ਵਾਲਾ, ਸੁਰਜੀਤ ਸਿੰਘ ਅਟਾਰੀ, ਦਰਸ਼ਨ ਸਿੰਘ ਖਾਈ, ਜਗਨ ਖਾਈ ਚਮਕੌਰ ਸੰਧੂ ਮਲਕੀਤ ਸਿੰਘ, ਗੈਰੀ, ਜਸਪਾਲ ਸਿੰਘ, ਹਰਜੀਤ ਸਿੰਘ ਸਰਕਲ ਪਰਧਾਨ ਗੱਟੀਆ, ਕਾਲਾ, ਰਾਣਾ ਖਾਈ ਤਰਸੇਮ ਸਿੰਘ ਮੀਰਾਂ ਸ਼ਾਹ ਨੂਰ, ਗੁਰਦੇਵ ਸਿੰਘ ਦੌਲਤਪੁਰਾ ਪਰਧਾਨ ਬੀ ਸੀ ਵਿੰਗ, ਕੁਲਵਿੰਦਰ ਸਿੰਘ ਕੁਤਬੇਵਾਲਾ ਪਰਧਾਨ ਬੀ ਸੀ ਵਿੰਗ, ਕੁਲਵਿੰਦਰ ਸਿੰਘ ਢੋਲੇ ਵਾਲਾ ਇੰਚਾਰਜ ਆਈ ਟੀ ਵਿੰਗ, ਰਾਜਦੀਪ ਸਿੰਘ ਸਰਪੰਚ ਇੰਚਾਰਜ ਆਈ ਟੀ ਵਿੰਗ ਗਗਨਦੀਪ ਸਿੰਘ ਗੋਬਿੰਦ ਨਗਰ, ਸੁਖਦੇਵ ਸਿੰਘ ਭੱਦਰੂ, ਹਰਜੀਤ ਸਿੰਘ ਖੜੋਲੇ, ਬੇਅੰਤ ਸਿੰਘ ਖਾਈ ਬੋਹੜ ਸਿੰਘ, ਬਲਜਿੰਦਰ ਸਿੰਘ ਰੱਜੀ ਵਾਲਾ, ਮਹਿੰਦਰ ਸਿੰਘ ਮੋਹਰੇ ਵਾਲਾ, ਮੋੜਾ ਸਿੰਘ ਖਲਚੀਆ, ਜੁਗਰਾਜ ਸਿੰਘ ਸੰਧੂ ਸਰਕਲ ਪਰਧਾਨ, ਸੋਨੂ ਮੀਰਾਂ ਸ਼ਾਹ ਨੂਰ, ਕੁਲਦੀਪ ਸਿੰਘ ਪੀਰੂ ਵਾਲਾ ਗੁਰਨਿਸ਼ਾਨ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਯੂਥ ਅਕਾਲੀ ਦਲ ਦੇ ਵਰਕਰ ਹਾਜਰ ਸਨ।
Real Estate