ਪੰਜਾਬ ‘ਚ ਕੋਰੋਨਾ ਦਾ ਕਹਿਰ ਹੋਰ ਵਧਿਆ, ਅੱਜ ਆਏ 1002 ਨਵੇਂ ਮਰੀਜ਼ ਤੇ ਹੋਈਆਂ 32 ਮੌਤਾਂ

ਚੰਡੀਗੜ, 11 ਅਗਸਤ (ਜਗਸੀਰ ਸਿੰਘ ਸੰਧੂ) : ਪੰਜਾਬ ਵਿੱਚ ਅੱਜ 32 ਹੋਰ ਮੌਤਾਂ ਹੋ ਜਾਣ ਨਾਲ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 636 ਹੋ ਗਈ ਹੈ। ਉਧਰ ਪੰਜਾਬ ‘ਚ 1002 ਨਵੇਂ ਮਰੀਜ਼ਾਂ ਦੀ ਜਾਂਚ ਰਿਪੋਰਟ ਪਾਜੇਟਿਵ ਆਈ ਹੈ, ਜਿਸ ਨਾਲ ਹੁਣ ਤੱਕ ਕੋਰੋਨਾ ਪਾਜੇਟਿਵ ਪਾਏ ਗਏ ਮਰੀਜਾਂ ਦੀ ਗਿਣਤੀ 25889 ਹੋ ਗਈ ਹੈ। ਸਰਕਾਰੀ ਤੌਰ ‘ਤੇ ਪ੍ਰਾਪਤ ਅੰਕੜਿਆਂ ਮੁਤਾਬਿਕ ਅੱਜ ਆਏ ਸਭ ਤੋਂ ਵੱਧ ਮਾਮਲਿਆਂ ਵਿੱਚ ਲੁਧਿਆਣਾ ਜ਼ਿਲੇ ਵਿੱਚ 252, ਪਟਿਆਲਾ ਜ਼ਿਲੇ ਵਿੱਚ 118,  ਅੰਮ੍ਰਿਤਸਰ ਸਾਹਿਬ ਜ਼ਿਲੇ ਵਿੱਚ 118 ਨਵੇਂ ਮਰੀਜ ਕੋਰੋਨਾ ਪਾਜੇਟਿਵ ਆਏ ਗਏ ਹਨ। ਇਸੇ ਤਰਾਂ ਐਸ.ਏ.ਐਸ ਨਗਰ ਮੋਹਾਲੀ ਜ਼ਿਲੇ ਵਿੱਚ 83, ਹੁਸਿਆਰਪੁਰ ਜ਼ਿਲੇ ਵਿੱਚ 77, ਪਠਾਨਕੋਟ ਜ਼ਿਲੇ ਵਿੱਚ 64, ਜਲੰਧਰ ਜ਼ਿਲੇ ਵਿੱਚ 54, ਬਠਿੰਡਾ ਜ਼ਿਲੇ ਵਿੱਚ 38, ਕਪੂਰਥਲਾ ਜ਼ਿਲੇ ਵਿੱਚ 36, ਮਾਨਸਾ ਜ਼ਿਲੇ ਵਿੱਚ 34, ਫਿਰੋਜਪੁਰ ਜ਼ਿਲੇ ਵਿੱਚ 20, ਮੋਗਾ ਅਤੇ ਐਸ.ਬੀ.ਐਸ ਨਗਰ ਨਵਾਂ ਸ਼ਹਿਰ ਜਿਲਿਆਂ ਵਿੱਚ 16-16, ਫਰੀਦਕੋਟ ਅਤੇ ਸੰਗਰੂਰ ਜਿਲਿਆਂ ਵਿੱਚ 15-15, ਗੁਰਦਾਸਪੁਰ ਜਿ.ਲੇ ਵਿੱਚ 13, ਬਰਨਾਲਾ ਅਤੇ ਫਤਿਹਗੜ ਸਾਹਿਬ ਜ਼ਿਲਿਆਂ ਵਿੱਚ 9-9, ਮੁਕਤਸਰ ਸਾਹਿਬ ਜ਼ਿਲੇ ਵਿੱਚ 5, ਰੋਪੜ ਜ਼ਿਲੇ ਵਿੱਚ 4, ਫਾਜਿਲਕਾ ਅਤੇ ਤਰਨਤਾਰਨ ਸਾਹਿਬ ਜ਼ਿਲਿਆਂ ਵਿੱਚ 3-3 ਨਵੇਂ ਮਰੀਜਾਂ ਦੀ ਰਿਪੋਰਟ ਕੋਰੋਨਾ ਪਾਜੇਟਿਵ ਪਾਈ ਗਈ ਹੈ।
ਪੰਜਾਬ ਵਿੱਚ ਹੁਣ ਤੱਕ 697327 ਲੋਕਾਂ ਦੇ ਕੋਰੋਨਾ ਟੈਸਟ ਹੋ ਚੁੱਕੇ ਹਨ, ਜਿਹਨਾਂ ਵਿੱਚੋਂ ਕੋਰੋਨਾ ਵਾਇਰਸ ਦੇ 25889 ਮਾਮਲੇ ਸਾਹਮਣੇ ਆਏ ਹਨ, ਜਿਹਨਾਂ ਵਿੱਚੋਂ 16790 ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰੀਂ ਚਲੇ ਗਏ ਹਨ। ਪੰਜਾਬ ਵਿੱਚ ਹੁਣ ਕੋਰੋਨਾ ਦੇ 8463 ਐਕਟਿਵ ਕੇਸ ਹਨ, ਜਿਹਨਾਂ ‘ਚੋਂ 139 ਗੰਭੀਰ ਮਰੀਜ਼ ਆਕਜੀਸਨ ‘ਤੇ ਹਨ, ਜਦਕਿ 21ਜਿਆਦਾ ਗੰਭੀਰ ਮਰੀਜ਼ਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ।
ਅੱਜ ਲੁਧਿਆਣਾ ਜ਼ਿਲੇ ਵਿੱਚ 11, ਸੰਗਰੂਰ ਜ਼ਿਲੇ ਵਿੱਚ 4, ਪਟਿਆਲਾ ਜ਼ਿਲੇ ਵਿੱਚ 3, ਜਲੰਧਰ ਜ਼ਿਲੇ ਵਿੱਚ 3, ਅੰਮ੍ਰਿਤਸਰ ਸਾਹਿਬ ਜ਼ਿਲੇ ਵਿੱਚ 3, ਐਸ.ਏ.ਐਸ ਨਗਰ ਮੋਹਾਲੀ ਵਿੱਚ 3, ਮੁਕਤਸਰ ਸਾਹਿਬ ਜ਼ਿਲੇ ਵਿੱਚ 1, ਤਰਨਤਾਰਨ ਸਾਹਿਬ ਜ਼ਿਲੇ ਵਿੱਚ 1, ਕਪੂਰਥਲਾ ਜ਼ਿਲੇ ਵਿੱਚ 1, ਗੁਰਦਾਸਪੁਰ ਜ਼ਿਲੇ ਵਿੱਚ 1 ਅਤੇ ਬਠਿੰਡਾ ਜ਼ਿਲੇ ਵਿੱਚ 1 ਮੌਤ ਭਾਵ ਕੁੱਲ 32 ਮੌਤਾਂ ਹੋਰ ਹੋਣ ਕਰਕੇ ਪੰਜਾਬ ਵਿੱਚ ਹੁਣ ਤੱਕ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 636 ਹੋ ਗਈ ਹੇ। ਜਦਕਿ ਅੱਜ ਪੰਜਾਬ ਦੇ ਵੱਖ–ਵੱਖ ਜ਼ਿਲਿਆਂ ਵਿੱਚੋਂ 1055 ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰੀਂ ਚਲੇ ਗਏ ਹਨ।

Real Estate