ਪੰਜਾਬ ਪ੍ਰੋਡਕਸ਼ਨਜ਼ ਤੇ ਪੰਜਾਬੀ ਮੀਡੀਆ ਯੂ.ਐਸ.ਏ. ਵੱਲੋਂ ਇੰਟਰਨੈਸ਼ਨਲ ‘ਦਸਤਾਰ ਮੁਕਾਬਲਾ’ ਕਰਵਾਇਆ ਗਿਆ

282
ਫੋਟੋ: ਮੁਕਾਬਲੇ ਦੇ ਲੜੀਵਾਰ ਜੇਤੂ ਬੱਚੇ ਅਤੇ ਥੱਲੇ ਪ੍ਰਬੰਧਕ।

ਫਰਿਜ਼ਨੋ, ਕੈਲੀਫੋਰਨੀਆ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਦੁਨੀਆ ਭਰ ਵਿੱਚ ਦਸਤਾਰ ਪ੍ਰਤੀ ਨੌਜਵਾਨਾਂ ਵਿਚ ਰੁਝਾਨ ਵਧਾਓਣ ਲਈ ਤੇ ਦਸਤਾਰਧਾਰੀ ਨੋਜਵਾਨਾ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਪ੍ਰੋਡਕਸਨਜ਼ ਤੇ ਪੰਜਾਬੀ ਮੀਡੀਆ.ਯੂ.ਐਸ. ਏ ਵੱਲੋਂ ਆਨਲਾਈਨ ਇੰਟਰਨੈਸ਼ਨਲ ‘ਦਸਤਾਰ ਮੁਕਾਬਲਾ’ ਕਰਵਾਇਆ ਗਿਆ I ਇਹ ਮੁਕਾਬਲਾ ਪੂਰਾ ਇਕ ਮਹੀਨਾ ਪੰਜਾਬੀ ਮੀਡੀਆ ਯੂ.ਐਸ.ਏ. ਦੇ ਯੂ-ਟਿਊਬ ਚੈਨਲ ਤੇ ਚੱਲਿਆ। ਜਿਸ ਉਪਰੰਤ ਪੰਜਾਬ ਪ੍ਰੋਡਕਸਨਜ਼ ਤੇ ਪੰਜਾਬੀ ਮੀਡੀਆ ਯੂ.ਐਸ.ਏ. ਦੀ ਟੀਮ ਵੱਲੋਂ ਗੁਰਦਵਾਰਾ ਦਸ਼ਮੇਸ਼ ਦਰਬਾਰ ਸੈਕਰਾਮੈਂਟੋ ਵਿਖੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਉਪਰੰਤ ਨਤੀਜੇ ਐਲਾਨੇ ਗਏ I ਸ਼ੁਰੂਆਤ ਚ’ ਗੁਰੂਘਰ ਦੇ ਸੇਵਾਦਾਰ ਸੀਤਲ ਸਿੰਘ ਨਿੱਜਰ ਨੇ ਮੁਕਾਬਲਾ ਕਰਾਉਣ ਵਾਲੀਆ ਸੰਸਥਾਵਾਂ ਨੂੰ ਸ਼ੁਭ ਕਾਮਨਾਮਾ ਦਿੱਤੀਆਂ ਅਤੇ ਇਸ ਚੰਗੇ ਕਰਮ ਕਰਨ ਤੇ ਧੰਨਵਾਦ ਕੀਤਾ I ਪੰਜਾਬ ਪ੍ਰੋਡਕਸਨਜ਼ ਤੇ ਪੰਜਾਬੀ ਮੀਡੀਆ ਯੂ.ਐਸ. ਏ. ਦੀ ਟੀਮ ਵੱਲੋਂ ਦਲਜੀਤ ਸਿੰਘ ਢੰਡਾ ਅਤੇ ਜਗਦੇਵ ਸਿੰਘ ਭੰਡਾਲ ਵੱਲੋਂ ਮੁਕਾਬਲਾ ਕਰਵਾਉਣ ਵਾਲੀ ਪੂਰੀ ਟੀਮ , ਮੁਕਾਬਲੇ ਵਿੱਚ ਭਾਗ ਲੈਣ ਵਾਲੇ ਨੌਜਵਾਨਾਂ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਧੰਨਵਾਦ ਕੀਤਾ। ਉਪਰੰਤ ਦਸਤਾਰ ਕੋਚ ਸਿਮਰਜੀਤ ਸਿੰਘ ਨੇ ਪਹਿਲੇ ਪੰਜ ਜੇਤੂਆਂ ਦੇ ਨਾਵਾਂ ਦਾ ਐਲਾਨ ਕੀਤਾ I ਮੁਕਬਲੇ ਚ’ ਜਸਕਰਨਦੀਪ ਸਿੰਘ ਨੇ ਪਹਿਲਾ , ਸਰਬਜੀਤ ਸਿੰਘ ਨੇ ਦੂਜਾ , ਮਨਜਿੰਦਰ ਸਿੰਘ ਨੇ ਤੀਜਾ , ਹਰਵੀਰ ਸਿੰਘ ਨੇ ਚੌਥਾ ਅਤੇ ਸਮਰਜੀਤ ਸਿੰਘ ਨੇ ਪੰਜਵਾਂ ਸਥਾਨ ਪ੍ਰਾਪਤ ਕੀਤਾ I ਜੇਤੂਆ ਨੂੰ ਪਹਿਲਾ ਇਨਾਮ $500 , ਦੂਜਾ $400, ਤੀਜਾ $300, ਚੌਥਾ $ 200 ,ਪੰਜਵਾਂ $100 ਦਿੱਤਾ ਜਾਵੇਗਾ I ਮੁਕਾਬਲੇ ਦੇ ਨਤੀਜਿਆ ਦਾ ਐਲਾਨ ਕਰਨ ਵੇਲੇ ਦਲਜੀਤ ਸਿੰਘ ਢੰਡਾ , ਜਤਿੰਦਰ ਸੋਨੂੰ ਹੁੰਦਲ , ਗੁਰਪਿੰਦਰ ਤੁੰਗ , ਜਗਦੇਵ ਸਿੰਘ ਭੰਡਾਲ, ਸਰਪੰਚ ਗੁਰਦੇਵ ਸਿੰਘ ਹੁੰਦਲ , ਟੀ ਜੇ ਹੁੰਦਲ, ਸਿਮਰਜੀਤ ਸਿੰਘ , ਹਰਮਨਜੋਤ ਸਿੰਘ , ਹਰਪ ਗਿੱਲ , ਹਰਵੀ ਕਾਹਲੋਂ ਤੇ ਸੀਤਲ ਸਿੰਘ ਨਿੱਜਰ ਆਦਿ ਹਾਜਿਰ ਸਨ I

Real Estate