ਚੰਡੀਗੜ, 8 ਅਗਸਤ (ਜਗਸੀਰ ਸਿੰਘ ਸੰਧੂ) : ਜਲੰਧਰ ਜਿਲੇ ਵਿੱਚ ਪੈਂਦੇ ਸਿਵਲ ਹਸਪਤਾਲ ਨਕੋਦਰ ਦੀ ਅਣਗਹਿਲੀ ਨਾਲ ਦੋ ਸਕੇ ਭਰਾਵਾਂ ਦੀਆਂ ਲਾਸ਼ਾਂ ਦੀ ਥਾਂ ਪਰਿਵਾਰਕ ਮੈਂਬਰਾਂ ਨੂੰ ਪ੍ਰਵਾਸੀ ਮਜ਼ਦੂਰਾਂ ਦੀਆਂ ਲਾਸ਼ਾਂ ਦੇ ਦਿੱਤੀਆਂ ਗਈਆਂ। ਨਕੋਦਰ ਵਿਖੇ ਗੈਸ ਚੜਨ ਨਾਲ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ ਸੀ, ਪਰ ਸਿਵਲ ਹਸਪਤਾਲ ਨਕੋਦਰ ਦੀ ਮੋਰਚਰੀ ਵਿਖੇ ਪਈਆਂ ਪੰਜ ਲਾਸ਼ਾਂ ਵਿਚੋਂ ਉਹਨਾਂ ਦੋ ਸਕੇ ਭਰਾਵਾਂ ਦੀਆਂ ਲਾਸ਼ਾਂ ਦੀ ਥਾਂ ਪਰਵਾਰਿਕ ਮੈਂਬਰਾਂ ਨੂੰ ਪ੍ਰਵਾਸੀ ਮਜਦੂਰਾਂ ਦੀਆਂ ਲਾਸ਼ਾਂ ਚੁਕਵਾ ਦਿੱਤੀਆਂ ਗਈਆਂ, ਜਦ ਪ੍ਰਵਾਰਿਕ ਮੈਬਰਾਂ ਨੇ ਘਰ ਜਾ ਕੇ ਨਹਾਉਣ ਸਮੇਂ ਇਹ ਲਾਸਾਂ ਦੇਖੀਆਂ ਤਾਂ ਲਾਸ਼ਾਂ ਬਦਲਣ ਦੀ ਗੱਲ ਸਾਹਮਣੇ ਆਈ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਵਾਪਿਸ ਹਸਪਤਾਲ ਆ ਗਏ ਅਤੇ ਖੂਬ ਹੰਗਾਮਾ ਕੀਤਾ। ਜਿਸ ਤੇ ਐਸਐਚਓ ਲੋਹੀਆਂ ਸੁਖਦੇਵ ਸਿੰਘ ਨੇ ਮੌਕੇ ਤੇ ਪਹੁੰਚ ਕਿ ਮਾਹੌਲ ਨੂੰ ਸ਼ਾਤ ਕਰਵਾਇਆ। ਪੁਲਿਸ ਨੇ ਮਾਮਲੇ ਨੂੰ ਕਾਬੂ ‘ਚ ਲੈਂਦੇ ਹੋਏ ਪੰਜਾਂ ਲਾਸ਼ਾਂ ਨੂੰ ਉਨ੍ਹਾਂ ਦੇ ਸਹੀ ਵਾਰਿਸਾਂ ਹਵਾਲੇ ਕਰ ਦਿੱਤਾ। ਜਦੋਂ ਇਸ ਸਬੰਧੀ ਸਿਵਲ ਹਸਪਤਾਲ ਦੀ ਐਸਐਮਓ ਭੁਪਿੰਦਰ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਂ ਇਸ ਵਕਤ ਘਰ ਹਾਂ ਸੋਮਵਾਰ ਆ ਕੇ ਦੇਖਾਂਗੀ ਕਿਸ ਦੀ ਗਲਤੀ ਹੈ।
ਸਿਵਲ ਹਸਪਤਾਲ ਨਕੋਦਰ ਦੀ ਅਣਗਹਿਲੀ ਨਾਲ ਦੋ ਸਕੇ ਭਰਾਵਾਂ ਦੀਆਂ ਲਾਸ਼ਾਂ ਬਦਲੀਆਂ
Real Estate