ਪੰਜਾਬ ‘ਚ ਕੋਰੋਨਾ ਦੇ ਅੱਜ ਆਏ 998 ਨਵੇਂ ਮਰੀਜ਼ ਤੇ ਅੱਜ 23 ਹੋਰ ਮੌਤਾਂ ਹੋਈਆਂ

ਚੰਡੀਗੜ, 8 ਅਗਸਤ (ਜਗਸੀਰ ਸਿੰਘ ਸੰਧੂ) : ਪੰਜਾਬ ਵਿੱਚ ਅੱਜ 23 ਹੋਰ ਮੌਤਾਂ ਹੋ ਜਾਣ ਨਾਲ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 562 ਹੋ ਗਈ ਹੈ। ਉਧਰ ਪੰਜਾਬ ‘ਚ 998 ਨਵੇਂ ਮਰੀਜ਼ਾਂ ਦੀ ਜਾਂਚ ਰਿਪੋਰਟ ਪਾਜੇਟਿਵ ਆਈ ਹੈ, ਜਿਸ ਨਾਲ ਹੁਣ ਤੱਕ ਕੋਰੋਨਾ ਪਾਜੇਟਿਵ ਪਾਏ ਗਏ ਮਰੀਜਾਂ ਦੀ ਗਿਣਤੀ 22928 ਹੋ ਗਈ ਹੈ। ਸਰਕਾਰੀ ਤੌਰ ‘ਤੇ ਪ੍ਰਾਪਤ ਅੰਕੜਿਆਂ ਮੁਤਾਬਿਕ ਅੱਜ ਆਏ ਸਭ ਤੋਂ ਵੱਧ ਮਾਮਲਿਆਂ ਵਿੱਚ ਲੁਧਿਆਣਾ ਜ਼ਿਲੇ ਵਿੱਚ 168, ਪਟਿਆਲਾ ਜ਼ਿਲੇ ਵਿੱਚ 139, ਜਲੰਧਰ ਜ਼ਿਲੇ ਵਿੱਚ 120, ਅੰਮ੍ਰਿਤਸਰ ਸਾਹਿਬ ਜ਼ਿਲੇ ਵਿੱਚ 102, ਐਸ.ਏ.ਐਸ ਨਗਰ ਮੋਹਾਲੀ ਜ਼ਿਲੇ ਵਿੱਚ 91 ਅਤੇ ਬਠਿੰਡਾ ਜ਼ਿਲੇ ਵਿੱਚ 72 ਨਵੇਂ ਮਰੀਜ ਕੋਰੋਨਾ ਪਾਜੇਟਿਵ ਆਏ ਗਏ ਹਨ। ਇਸੇ ਤਰਾਂ ਗੁਰਦਾਸਪੁਰ ਜ਼ਿਲੇ ਵਿੱਚ 50, ਪਠਾਨਕੋਟ ਜ਼ਿਲੇ ਵਿੱਚ 29, ਬਰਨਾਲਾ ਜ਼ਿਲੇ ਵਿੱਚ 11, ਰੋਪੜ ਅਤੇ ਕਪੂਰਥਲਾ ਜ਼ਿਲਿਆਂ ਵਿੱਚ 31-31, ਅਤੇ ਸੰਗਰੂਰ ਜਿਲਿਆਂ ਵਿੱਚ 32-32, ਤਰਨਤਾਰਨ ਜ਼ਿਲੇ ਵਿੱਚ 24, ਫਤਿਹਗੜ ਸਾਹਿਬ ਜਿਲੇ ਵਿੱਚ 14, ਅਤੇ ਕਪੂਰਥਲਾ ਜ਼ਿਲਿਆਂ ਵਿੱਚ 26-26, ਫਰੀਦਕੋਟ ਜ਼ਿਲੇ ਵਿੱਚ 18, ਫਾਜਿਲਕਾ ਤੇ ਮਾਨਸਾ ਜ਼ਿਲਿਆਂ ਵਿੱਚ 8-8, ਮੁਕਤਸਰ ਸਾਹਿਬ ਜ਼ਿਲੇ ਵਿੱਚ 16, ਹੁਸਿਆਰਪੁਰ ਜਿਲੇ ਵਿੱਚ 12, ਐਸ.ਬੀ.ਐਸ ਨਗਰ ਨਵਾਂਸ਼ਹਿਰ ਜ਼ਿਲੇ ਵਿੱਚ 4, ਫਿਰੋਜਪੁਰ ਜ਼ਿਲੇ ਵਿੱਚ 17 ਅਤੇ ਮੋਗਾ ਜ਼ਿਲੇ ਵਿੱਚ 1 ਨਵੇਂ ਮਰੀਜਾਂ ਦੀ ਰਿਪੋਰਟ ਕੋਰੋਨਾ ਪਾਜੇਟਿਵ ਪਾਈ ਗਈ ਹੈ।
ਪੰਜਾਬ ਵਿੱਚ ਹੁਣ ਤੱਕ 659284 ਲੋਕਾਂ ਦੇ ਕੋਰੋਨਾ ਟੈਸਟ ਹੋ ਚੁੱਕੇ ਹਨ, ਜਿਹਨਾਂ ਵਿੱਚੋਂ ਕੋਰੋਨਾ ਵਾਇਰਸ ਦੇ 22928 ਮਾਮਲੇ ਸਾਹਮਣੇ ਆਏ ਹਨ, ਜਿਹਨਾਂ ਵਿੱਚੋਂ 14860 ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰੀਂ ਚਲੇ ਗਏ ਹਨ। ਪੰਜਾਬ ਵਿੱਚ ਹੁਣ ਕੋਰੋਨਾ ਦੇ 7506 ਐਕਟਿਵ ਕੇਸ ਹਨ, ਜਿਹਨਾਂ ‘ਚੋਂ 123 ਗੰਭੀਰ ਮਰੀਜ਼ ਆਕਜੀਸਨ ‘ਤੇ ਹਨ, ਜਦਕਿ 26 ਜਿਆਦਾ ਗੰਭੀਰ ਮਰੀਜ਼ਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ।
ਅੱਜ ਲੁਧਿਆਣਾ ਜ਼ਿਲੇ ਵਿੱਚ 12, ਪਟਿਆਲਾ ਜ਼ਿਲੇ ਵਿੱਚ 3, ਅੰਮ੍ਰਿਤਸਰ ਸਾਹਿਬ ਜ਼ਿਲੇ ਵਿੱਚ 2, ਜਲੰਧਰ ਜ਼ਿਲੇ ਵਿੱਚ 1, ਸੰਗਰੂਰ ਜ਼ਿਲੇ ਵਿੱਚ 1, ਰੋਪੜ ਜ਼ਿਲੇ ਵਿੱਚ 1 ਅਤੇ ਬਰਨਾਲਾ ਜ਼ਿਲੇ ਵਿੱਚ 1, ਐਸ.ਏ.ਐਸ ਨਗਰ ਮੋਹਾਲੀ ਜ਼ਿਲੇ ਵਿੱਚ 1 ਅਤੇ ਐਸ.ਬੀ.ਐਸ ਨਗਰ ਨਵਾਂ ਸਹਿਰ ਜਿਲੇ ਵਿੱਚ 1 ਮੌਤ ਭਾਵ ਕੁੱਲ 23 ਮੌਤਾਂ ਹੋਰ ਹੋਣ ਕਰਕੇ ਪੰਜਾਬ ਵਿੱਚ ਹੁਣ ਤੱਕ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 562 ਹੋ ਗਈ ਹੇ। ਜਦਕਿ ਅੱਜ ਪੰਜਾਬ ਦੇ ਵੱਖ–ਵੱਖ ਜ਼ਿਲਿਆਂ ਵਿੱਚੋਂ 820 ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰੀਂ ਚਲੇ ਗਏ ਹਨ।

Real Estate