ਇਤਿਹਾਸਕ ਗੁਰਦੁਆਰਾ ਬਾਬਾ ਬਕਾਲਾ ਵਿਖੇ ਨਿਹੰਗ ਭਰਥਾ ਸਿੰਘ ਨੇ ਕੁੱਤੇ ਸਮੇਤ ਦਰਬਾਰ ਸਾਹਿਬ ਵਿੱਚ ਮੱਥਾ ਟੇਕਿਆ

326

ਸ਼੍ਰੋਮਣੀ ਕਮੇਟੀ ਪੰਜ ਦਿਨ ਪਹਿਲਾਂ ਵਾਪਰੀ ਇਸ ਘਟਨਾ ਨੂੰ ਅੰਦਰੇ-ਅੰਦਰ ਦੱਬਣ ਦੀ ਤਾਕ ‘ਚ
 ਚੰਡੀਗੜ, 8 ਅਗਸਤ (ਜਗਸੀਰ ਸਿੰਘ ਸੰਧੂ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਵਿਵਾਦਾਂ ਵਿੱਚ ਘਿਰੀ ਰਹਿੰਦੀ ਹੈ, ਹੁਣ ਤਾਜ਼ਾ ਘਟਨਾ ਇਤਿਹਾਸਕ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿੱਚ ਕੁਝ ਨਿਹੰਗਾਂ ਵੱਲੋਂ ਧੱਕੇ ਨਾਲ ਇੱਕ ਕੁੱਤੇ ਨੂੰ ਦਰਬਾਰ ਸਾਹਿਬ ਵਿੱਚ ਲਿਜਾ ਕੇ ਮੱਥਾ ਟੇਕਵਾਇਆ ਗਿਆ। ਇਸ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਤਿੰਦਰ ਸਿੰਘ ਵੱਲੋਂ ਇਸ ਘਟਨਾ ਸਬੰਧੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲਿਖਤੀ ਪੱਤਰਿਕਾ ਭੇਜ ਕੇ ਜਾਣੂ ਕਰਵਾਇਆ ਗਿਆ ਹੈ, ਪਰ ਪਤਾ ਲੱਗਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਾਮਲੇ ਨੂੰ ਅੰਦਰੇ-ਅੰਦਰ ਦੱਬਣ ਦੀ ਕੋਸਿਸ਼ ਕਰ ਰਹੀ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਬੀਤੀ 3 ਅਗਸਤ 2020 ਨੂੰ ਸਵਰਗੀ ਬਾਬਾ ਪਾਲਾ ਸਿੰਘ ਗਊਆਂ ਵਾਲੇ ਦੀ ਜਗ•ਾ ਸੇਵਾ ਨਿਭਾ ਰਿਹਾ ਬਾਬਾ ਭਰਥ ਸਿੰਘ ਆਪਣੇ ਕਰੀਬ 35-40 ਨਿਹੰਗ ਸਿੰਘ ਸਾਥੀਆਂ ਸਮੇਤ ਇੱਕ ਕੁੱਤਾ ਲੈ ਕੇ ਇਤਿਹਾਸਿਕ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਆਏ ਅਤੇ ਇੱਕ ਕੁੱਤੇ ਨੂੰ ਲੈ ਕੇ ਦਰਬਾਰ ਸਾਹਿਬ ਅੰਦਰ ਦਾਖਲ ਹੋ ਗਏ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਕੁੱਤੇ ਨੂੰ ਮੱਥਾ ਟਿਕਾਇਆ ਗਿਆ। ਗੁਰਦੁਆਰਾ ਸਾਹਿਬ ਦੇ ਮੈਨੇਜਰ ਸਤਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਤਾਂ ਸੇਵਾਦਾਰਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਗੇਟ ‘ਤੇ ਨਿਹੰਗਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਨਿਹੰਗ ਧੱਕੇਮਾਰ ਕੇ ਅੱਗੇ ਲੰਘ ਆਏ ਅਤੇ ਫਿਰ ਜਦੋਂ ਦਰਬਾਰ ਸਾਹਿਬ ਦੇ ਅੱਗੇ ਚਰਨ ਕੁੰਡ ‘ਤੇ ਸੇਵਾਦਾਰ ਨੇ ਕੁੱਤੇ ਨੂੰ ਦਰਬਾਰ ਸਾਹਿਬ ਵਿੱਚ ਲਿਜਾਣ ਤੋਂ ਰੋਕਣ ਦੀ ਕੋਸ਼ਿਸ ਕੀਤੀ ਤਾਂ ਨਿਹੰਗਾਂ ਨੇ ਇਸ ਸੇਵਾਦਾਰ ਦੀ ਕੁੱਟਮਾਰ ਕੀਤੀ ਅਤੇ ਕੁੱਤੇ ਨੂੰ ਲੈ ਕੇ ਦਰਬਾਰ ਸਾਹਿਬ ਵਿੱਚ ਦਾਖਲ ਹੋ ਗਏ।  ਇਸ ਤੋਂ ਬਾਅਦ ਨਿਹੰਗਾਂ ਨੇ ਪਹਿਲਾਂ ਦਰਬਾਰ ਸਾਹਿਬ ਵਿੱਚ ਅਤੇ ਅਗਲੇ ਪਾਸੇ ਕੁੱਤੇ ਨੂੰ ਮੱਥਾ ਟੇਕਾਇਆ ਅਤੇ ਚਲਦੇ ਬਣੇ। ਮੈਨੇਜਰ ਨੇ ਦੱਸਿਆ ਹੈ ਕਿ ਉਸ ਨੇ ਇਸ ਘਟਨਾ ਦੀ ਜਾਣਕਾਰੀ ਲਿਖਤੀ ਤੌਰ ‘ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੈਕਟਰੀ ਨੂੰ ਦੇ ਦਿੱਤੀ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਇੱਕ ਪੱਤ੍ਰਿਕਾ ਲਿਖੀ ਹੈ ਤਾਂ ਇਸ ਤਰ•ਾਂ ਦੀ ਧਾਰਮਿਕ ਅਵੱਗਿਆ ਕਰਨ ਵਾਲੇ ਲੋਕਾਂ ਨੂੰ ਬਣਦੀ ਧਾਰਮਿਕ ਸਜਾ ਲਗਾਈ ਜਾਵੇ। ਇਸ ਘਟਨਾ ਵਾਪਰੀ ਨੂੰ ਭਾਵੇਂ ਅੱਜ ਪੰਜ ਦਿਨ ਬੀਤ ਚੁੱਕੇ ਹਨ, ਪਰ ਜਿਸ ਤਰ•ਾਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਵੱਲੋਂ ਇਸ ਮਾਮਲੇ ‘ਤੇ ਚੁੱਪ ਧਾਰੀ ਹੋਈ ਹੈ, ਉਸ ਨੂੰ ਦੇਖਦਿਆਂ ਲੱਗ ਰਿਹਾ ਹੈ ਕਿ ਪਹਿਲਾਂ ਹੀ ਵਿਵਾਦਾਂ ਵਿੱਚ ਘਿਰੀ ਸ੍ਰੋਮਣੀ ਕਮੇਟੀ ਹੁਣ ਇਸ ਮਾਮਲੇ ਨੂੰ ਅੰਦਰੇ ਅੰਦਰ ਦੱਬਣ ਦੀ ਕੋਸ਼ਿਸ਼ ਕਰ ਰਹੀ ।

Real Estate