ਨਿੱਜੀ ਸਕੂਲਾਂ ਦੇ ਅਧਿਆਪਕਾਂ ਨਾਲ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਜਗਪਾਲ ਸਿੰਘ ਅਲਮਸਤ

274

ਬਰਨਾਲਾ ਵਿੱਖੇ ਪ੍ਰਾਈਵੇਟ ਟੀਚਰਜ਼ ਯੂਨੀਅਨ ਦੀ ਮੀਟਿੰਗ ਰਹੀ ਸਫਲ 
ਬਰਨਾਲਾ, 7 ਅਗਸਤ (ਜਗਸੀਰ ਸਿੰਘ ਸੰਧੂ) : ਨਿੱਜੀ ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਾ ਰਹੇ ਅਧਿਆਪਕਾਂ ਨਾਲ ਬਹੁਤ ਸੋਸ਼ਣ ਹੋ ਰਿਹਾ ਹੈ। ਉਹਨਾਂ ਨੂੰ ਬਣਦੀਆਂ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ। ਜਦੋਂ ਕਿ ਸੰਬੰਧਿਤ ਸਿੱਖਿਆ ਬੋਰਡਾਂ ਦੀਆਂ ਹਦਾਇਤਾਂ ਅਨੁਸਾਰ ਅਧਿਆਪਕਾਂ ਦੀਆਂ ਤਨਖਾਹਾਂ ਵੱਧ ਹਨ। ਪਰ ਅਧਿਆਪਕਾਂ ਨੂੰ ਬਣਦੀ ਤਨਖਾਹ ਦਾ ਅੱਧਾ ਹਿੱਸਾ ਹੀ ਦਿੱਤਾ ਜਾਂਦਾ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਜਗਪਾਲ ਸਿੰਘ ਅਲਮਸਤ ਮੁੱਖ ਬੁਲਾਰਾ ਪ੍ਰਾਈਵੇਟ ਟੀਚਰਜ਼ ਯੂਨੀਅਨ ਪੰਜਾਬ ਨੇ ਆਖਿਆ ਕਿ ਪੰਜਾਬ ਸਮੇਤ ਪੂਰੇ ਭਾਰਤ ਵਿੱਚ ਜਿੰਨੇ ਵੀ ਸਰਕਾਰ ਜਾਂ ਗੈਰ-ਸਰਕਾਰੀ ਸਰਕਾਰੀ ਅਦਾਰੇ ਹਨ, ਤਕਰੀਬਨ ਸਭ ਦੀ ਯੂਨੀਅਨ ਬਣੀ ਹੋਈ ਹੈ। ਪਰ ਨਿੱਜੀ ਸਕੂਲਾਂ ਵਿੱਚ ਪੜ੍ਹਾ ਰਹੇ ਅਧਿਆਪਕਾਂ ਦੀ ਯੂਨੀਅਨ ਨਾ ਹੋਣ ਕਾਰਨ ਉਹਨਾਂ ਨੂੰ ਭਾਰੀ ਸੋਸ਼ਣ ਦ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਦੱਸਿਆ ਕਿ ਅਧਿਆਪਕ ਦੇ ਬੈਂਕ ਖਾਤੇ ਵਿੱਚ ਬੋਰਡ ਦੀਆਂ ਹਦਾਇਤਾਂ ਅਨੁਸਰ ਤੈਅ ਕੀਤੀ ਤਨਖਾਹ ਪਾਈ ਜਾਂਦੀ ਹੈ ਪਰ ਅਗਲੇ ਦਿਨ ਉਸ ਤਨਖਾਹ ਚੋਂ ਤਕਰੀਬਨ ਅੱਧੀ ਤਨਖਾਹ ਵਾਪਿਸ ਲੈ ਲਈ ਜਾਂਦੀ ਹੈ। ਬਿਨਾਂ ਨੋਟਿਸ ਦਿੱਤੇ ਅਧਿਆਪਕਾਂ ਨੂੰ ਨੌਕਰੀ ਚੋਂ ਕੱਢ ਦਿੱਤਾ ਜਾਂਦਾ ਹੈ। ਉਹਨਾਂ ਇਹ ਵੀ ਕਿਹਾ ਕਿ ਕੋਰੋਨ ਮਹਾਮਾਰੀ ਦੌਰਾਨ ਨਿੱਜੀ ਸਕੂਲਾਂ ਦੇ ਅਧਿਆਪਕਾਂ ਵਲੋਂ ਘਰ ਬੈਠਣ ਦੇ ਬਾਵਜੂਦ ਵੀ ਬੱਚਿਆਂ ਨੂੰ ਓਨ ਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ। ਪਰ ਉਹਨਾਂ ਨੂੰ ਬਣਦੀ ਤਨਖਾਹ ਨਹੀਂ ਦਿੱਤੀ ਜਾ ਰਹੀ ਜਦੋਂ ਕਿ ਇਸ ਸੰਬੰਧੀ ਸੂਬਾ ਸਰਕਾਰ ਹੁਕਮ ਜਾਰੀ ਕਰ ਚੁੱਕੀ ਹੈ। ਅਲਮਸਤ ਨੇ ਇਕ ਸਵਾਲ ਦੇ ਜਵਾਬ ਚ ਆਖਿਆ ਕਿ ਉਹਨਾਂ ਦੀ ਲੜ੍ਹਾਈ ਨਿੱਜੀ ਸਕੂਲਾਂ ਨਾਲ ਨਹੀਂ ਹੈ ਸਗੋਂ ਨਿੱਜੀ ਸਕੂਲਾਂ ਨੂੰ ਚਲਾ ਰਹੀਆਂ ਉਹਨਾਂ ਮੈਨੇਜਮੈਂਟਾਂ ਨਾਲ ਹੈ ਜੋ ਅਧਿਆਪਕਾਂ ਦੇ ਹੱਕਾਂ ਤੇ ਡਾਕੇ ਮਾਰ ਰਹੇ ਹਨ। ਉਹਨਾਂ ਕਿਹਾ ਕਿ ਜਿਥੇ ਕੋਈ ਅਧਿਆਪਕਾਂ ਵਲੋਂ ਸਕੂਲ ਖਿਲਫ ਕੋਈ ਗਲਤ ਗਤੀਵਿਧੀ ਪਾਈ ਗਈ ਤਾਂ ਯੂਨੀਅਨ ਸਕੂਲ ਮੈਨੇਜਮੈਂਟ ਦਾ ਡੱਟ ਕੇ ਸਾਥ ਦੇਵੇਗੀ। ਇਸ ਮੌਕੇ ਕੁਲਜਿੰਦਰ ਸਿੰਘ, ਨਿਸ਼ਾ ਸ਼ਰਮਾ, ਤਸਪਾਲ ਸਿੰਘ, ਗੁਰਨਿੰਦਰ ਸਿੰਘ, ਰਾਜੇਸ਼, ਗੁਰਵੀਰ ਸਿੰਘ, ਮਹਿੰਦਰ ਪਾਲ ਸਿੰਘ ਦਾਨਗੜ ਆਦਿ ਹਾਜਰ ਸਨ।

Real Estate