ਇੱਕ ਡੇਰਾ ਸਰਧਾਲੂ ਵੱਲੋਂ ਡੇਰਾ ਸਿਰਸਾ ਦੀ ਮੈਨੇਜ਼ਮੈਂਟ ਕਮੇਟੀ ਨੂੰ ਲੀਗਲ ਨੋਟਿਸ ਭੇਜ ਕੇ 2007 ‘ਚ ਡੇਰਾ ਮੁਖੀ ਦੇ ਪਾਈ ਵਿਵਾਦਤ ਪੁਸ਼ਾਕ ਸਬੰਧੀ ਪੁੱਛੇ ਕਈ ਅਹਿਮ ਸਵਾਲ

244

ਚੰਡੀਗੜ, 7 ਅਗਸਤ (ਜਗਸੀਰ ਸਿੰਘ ਸੰਧੂ) : ਡੇਰਾ ਸਿਰਸਾ ਦੇ ਇੱਕ ਸਰਧਾਲੂ ਆਸ਼ੋਕ ਕੁਮਾਰ ਵਾਸੀ ਚੰਡੀਗੜ ਵੱਲੋਂ ਡੇਰਾ ਸੱਚਾ ਸੌਦਾ ਸਿਰਸਾ ਦੀ ਮੈਨੇਜਮੈਂਟ ਕਮੇਟੀ ਨੂੰ ਇੱਕ ਲੀਗਲ ਨੋਟਿਸ ਭੇਜ ਕੇ 2007 ਵਿੱਚ ਗੁਰਮੀਤ ਰਾਮ ਰਹੀਮ ਵੱਲੋਂ ਪਹਿਨੀ ਪੁਸ਼ਾਕ ਕਈ ਸਵਾਲ ਪੁੱਛੇ ਗਏ ਹਨ। ਇਸ ਡੇਰਾ ਸਰਧਾਲੂ ਆਸ਼ੋਕ ਕੁਮਾਰ ਨੇ ਮੈਨਜਮੈਂਟ ਨੂੰ ਭੇਜੇ ਆਪਣੇ ਵਕੀਲ ਵਿਕਾਸ ਗੁਪਤਾ ਰਾਹੀਂ ਲੀਗਲ ਨੋਟਿਸ ਵਿੱਚ ਆਪਣੇ ਆਪ ਨੂੰ ਗੁਰਮੀਤ ਰਾਮ ਰਹੀਮ ਸਿੰਘ ਇੰਸਾ ਦਾ ਸਰਧਾਲੂ ਦੱਸਿਆ ਹੈ। ਅਸ਼ੋਕ ਕੁਮਾਰ ਵੱਲੋਂ ਇਹ ਨੋਟਿਸ ਡੇਰਾ ਸਿਰਸਾ ਦੀ ਪ੍ਰਬੰਧਕ ਦੇ ਮੁੱਖੀ ਡਾ: ਪ੍ਰਿਥਵੀ ਰਾਜ ਨੈਣ ਪੁੱਤਰ ਰਾਮ ਨਾਥ, ਸੁਖਦੇਵ ਸਿੰਘ ਦੀਵਾਨਾ ਪੁੱਤਰ ਬਾਰਾ ਸਿੰਘ, ਮੋਹਨ ਸਿੰਘ ਪੁੱਤਰ ਬਚਿੱਤਰ ਸਿੰਘ ਅਤੇ ਜ਼ੋਰਾ ਸਿੰਘ ਪੁੱਤਰ ਬਖਸ਼ੀ ਸਿੰਘ ਨੂੰ ਆਈ.ਪੀ.ਸੀ ਦੀ ਧਾਰਾ 1208/ 121/ 121ਏ/ 146/ 153ਏ/ 295/ 295ਏ/ 298/ 304/ 326/ 406/ 500/ 109/ 123/ 124ਏ/ 268/ 425/ 505 ਵਿੱਚ ਜਾਰੀ ਕੀਤਾ ਗਿਆ ਹੇ। ਇਸ ਨੋਟਿਸ ਵਿੱਚ ਪੰਜ ਸਵਾਲ ਪੁੱਛੇ ਗਈ ਹਨ, ਜਿਹਨਾਂ ਵਿੱਚ ਪਹਿਲਾ ਸਵਾਲ ਹੈ ਕਿ ਵਿਵਾਦਤ ਪੁਸ਼ਾਕ ਡੇਰੇ ਵਿੱਚ ਕਿਹੜੇ ਸਰਧਾਲੂ ਨੇ ਦਿੱਤੀ ਸੀ? ਦੂਜਾ ਸਵਾਲ ਹੈ ਕਿ ਇਹ ਉਸ ਸਰਧਾਲੂ ਕੋਲੋਂ ਵਿਵਾਦਤ ਪੁਸ਼ਾਕ ਡੇਰੇ ਵਿੱਚ ਫੜਣ ਵਾਲਾ ਕੌਣ ਸੀ? ਤੀਜਾ ਸਵਾਲ ਹੈ ਕਿ ਵਿਵਾਦਤ ਪੁਸ਼ਾਕ ਵਿੱਚ ਡੇਰਾ ਮੁੱਖੀ ਦੀਆਂ ਫੋਟੋਆਂ ਅਖਬਾਰ ਨੂੰ ਕਿਸ ਨੇ ਜਾਰੀ ਕੀਤੀਆਂ ਸਨ? ਚੌਥਾ ਸਵਾਲ ਹੈ ਕਿ ਅਖਬਾਰ ਵਿੱਚ ਲੱਗੇ ਇਸਤਿਹਾਰ ਦੇ ਪੈਸੇ ਡੇਰੇ ਵਿਚੋਂ ਕਿਸਨੇ ਦਿੱਤੇ ਸਨ? ਅਤੇ ਪੰਜਵਾਂ ਸਵਾਲ ਹੈ ਕਿ ਪੰਜਾਬ ਵਿੱਚ ਦੰਗੇ ਕਰਵਾਉਣ ਦੀ ਸ਼ਾਜਿਸ਼ ਡੇਰੇ ਵਿੱਚ ਕਿਸ ਨੇ ਘੜੀ ਸੀ? ਇਸਦੇ ਨਾਲ ਹੀ ਇਸ ਨੋਟਿਸ ਵਿੱਚ ਧਾਰਮਿਕ ਭਾਵਨਾਵਾਂ ਭੜਕਾਉਣ ਤੋਂ ਲੈ ਕੇ ਦੇਸ਼ ਦੇ ਖਿਲਾਫ ਸਾਜਿਸ਼ ਰਚਣ ਦੇ ਵੀ ਦੋਸ਼ ਲਾਏ ਗਏ ਹਨ। ਵਕੀਲ ਵਿਕਾਸ ਗੁਪਤਾ ਰਾਹੀਂ ਭੇਜੇ ਗਏ ਇਸ ਨੋਟਿਸ ਦੇ ਜਰੀਏ ਡੇਰੇ ਪ੍ਰਬੰਧਕਾਂ ਤੋਂ ਸੱਤ ਦਿਨਾਂ ਵਿੱਚ ਜਵਾਬ ਮੰਗਿਆ ਗਿਆ ਹੈ ਅਤੇ ਸੰਤੋਸ਼ਜਨਕ ਜਵਾਬ ਨਾ ਮਿਲਣ ਦੀ ਸੂਰਤ ਵਿੱਚ ਡੇਰਾ ਪ੍ਰਬੰਧਕਾਂ ‘ਤੇ ਖਿਲਾਫ ਉਕਤ ਧਾਰਾਵਾਂ ਤਹਿਤ ਸਿਕਾਇਤ ਅਤੇ ਮੁਕੱਦਮਾ ਕਰਜ ਕਰਵਾਉਣ ਦੀ ਗੱਲ ਕਹੀ ਗਈ ਹੈ।

Real Estate