ਨਵੀਂ ਦਿੱਲੀ, 6 ਅਗਸਤ (ਪੰਜਾਬੀ ਨਿਊਜ ਆਨਲਾਇਨ) : ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਨੇ ‘ਮਾਰੂਤੀ ਸੁਜ਼ੂਕੀ ਸਬਸਕ੍ਰਾਈਬਰ ਬ੍ਰਾਂਡ‘ ਦੇ ਨਾਂ ਹੇਠ ਆਪਣੀ ਲੀਜ਼ ਗਾਹਕੀ ਸੇਵਾ ਸ਼ੁਰੂ ਕੀਤੀ ਹੈ। ਮਾਰੂਤੀ ਸੁਜ਼ੂਕੀ ਨੇ ਕੋਰੋਨਾ ਕਾਲ ਕਰਕੇ ਆਪਣੀਆਂ ਕਾਰਾਂ ਦੀ ਵਿਕਰੀ ਘੱਟ ਹੋਣ ਕਰਕੇ ਗੱਡੀਆਂ ਨੂੰ ਲੀਜ਼ ‘ਤੇ ਦੇਣ ਦੀ ਤਿਆਰੀ ਕੀਤੀ ਹੈ।
ਮਾਰੂਤੀ ਨੇ ਆਪਣੀ ਕਾਰ ਲੀਜ਼ਿੰਗ ਸੇਵਾ ਬਾਰੇ ਬਿਆਨ ਵਿੱਚ ਕਿਹਾ ਹੈ ਕਿ ਸ਼ੁਰੂਆਤ ‘ਚ ਇਸ ਨੂੰ ਗੁਰੂਗ੍ਰਾਮ ਤੇ ਬੰਗਲੁਰੂ ਵਿੱਚ ਪਾਇਲਟ ਪ੍ਰਾਜੈਕਟ ਦੇ ਤੌਰ ਵਿੱਚ ਇਸ ਦੀ ਸ਼ੁਰੂਆਤ ਕੀਤੀ ਸੀ। ਇਸ ਤਹਿਤ ਸਵਿਫਟ, ਡਿਜ਼ਾਇਰ, ਵਿਟਾਰਾ ਬ੍ਰੇਜ਼ਾ ਤੇ ਅਰਟਿਗਾ ਵਾਹਨ ਮਾਰੂਤੀ ਸੁਜ਼ੂਕੀ ਅਰੇਨਾ ਰਾਹੀਂ ਤੇ ਬਲੇਨੋ, ਸੀਆਜ਼ ਤੇ ਐਕਸਐਲ ਨੈਕਸ ਰਾਹੀਂ ਕਿਰਾਏ ‘ਤੇ ਮੁਹੱਈਆ ਕਰਾਈ ਜਾਣਗੀਆਂ।
ਲੀਜ਼ ਪੋਰਟਫੋਲੀਓ ਵਿੱਚ ਸ਼ਾਮਲ ਚੁਣੀਆਂ ਗਈਆਂ ਕਾਰਾਂ ਨੂੰ 24, 36 ਜਾਂ 48 ਮਹੀਨਿਆਂ ਲਈ ਕਿਰਾਏ ‘ਤੇ ਦਿੱਤਾ ਜਾ ਸਕਦਾ ਹੈ। ਗਾਹਕ ਇੱਕ ਨਿਸ਼ਚਤ ਮਾਸਿਕ ਭੁਗਤਾਨ ਰਾਹੀਂ ਕਾਰ ਨੂੰ ਕਿਰਾਏ ‘ਤੇ ਦੇ ਸਕਦੇ ਹਨ। ਇਸ ਵਿੱਚ ਰੱਖ–ਰਖਾਅ ਤੇ ਬੀਮੇ ਦਾ ਹਿੱਸਾ ਸ਼ਾਮਲ ਹੋਵੇਗਾ।
ਹੁਣ ਮਾਰੂਤੀ ਸੁਜ਼ੂਕੀ ਦੀਆਂ ਨਵੀਆਂ ਕਾਰਾਂ ਕਿਰਾਏ ‘ਤੇ ਮਿਲਣਗੀਆਂ
Real Estate