ਕਾਂਗਰਸ ਦੀ ਸਰਕਾਰ ਵਿਚ ਔਰਤਾਂ ਨੂੰ ਵੀ ਨਹੀਂ ਮਿਲ ਰਿਹਾ ਇਨਸਾਫ, ਮਰਦ ਤਾਂ ਕੀ ਕਰ ਸਕਦੇ ਹਨ ਆਸ

269

ਪੰਜਾਬ ਦੀ ਕਾਂਗਰਸ ਸਰਕਾਰ ਦਾ ਅਸਲੀ ਚਿਹਰਾ । ਕਾਂਗਰਸ ਦੀ ਸਰਕਾਰ ਵਿਚ ਔਰਤਾਂ ਨੂੰ ਵੀ ਨਹੀਂ ਮਿਲ ਰਿਹਾ ਇਨਸਾਫ , ਮਰਦ ਤਾਂ ਕੀ ਕਰ ਸਕਦੇ ਹਨ ਆਸ । ਪੁਲਿਸ ਬਣੀ ਰਾਜਨੀਤਕ ਲੋਕਾਂ ਦੀ ਕਠਪੁਤਲੀ । ਔਰਤ ਦੇ ਬੱਚਾ ਭਲਾਈ ਸੰਸਥਾ ਪੰਜਾਬ ਦੇ ਕੋਲ਼ ਦੋ ਪੀੜਤ ਔਰਤਾਂ ਦੇ ਆਏ ਗੰਭੀਰ ਮਾਮਲੇ । ਮੈ ਸਿਦਰਪਾਲ ਪਾਲ ਕੌਰ ਸੰਸਥਾ ਦੀ ਸੂਬਾ ਦਫ਼ਤਰ ਸਕੱਤਰ ਤੇ ਯੂਨੀਅਨ ਦੀ ਸੂਬਾ ਦਫ਼ਤਰ ਸਕੱਤਰ ਹਾਂ । ਸਾਡੀ ਜਥੇਬੰਦੀ ਦੇ ਕੋਲ ਦੋ ਔਰਤਾਂ ਦੇ ਬਹੁਤ ਹੀ ਗੰਭੀਰ ਮਸਲੇ ਆਏ ਹਨ । ਜੋ ਆਪਣੇ ਨਾਲ ਹੋਈ ਧੱਕੇਸ਼ਾਹੀ ਦਾ ਇਨਸਾਫ ਲੈਣ ਲਈ ਪੰਜਾਬ ਪੁਲਸ ਤੇ ਪ੍ਰਸ਼ਾਸਨ ਦੇ ਕੋਲ ਪਿਛਲੇ ਲੰਮੇ ਸਮੇਂ ਤੋਂ ਭਟਕ ਰਹੀਆਂ ਹਨ । ਪਹਿਲਾ ਮਾਮਲਾ ਪਿੰਡ ਇਸਲਾਮਵਾਲਾ ਦੀ ਗੁਰਪ੍ਰੀਤ ਕੌਰ ਦਾ ਹੈ ਜੋ ਆਂਗਣਵਾੜੀ ਵਰਕਰ ਹੈ ਤੇ ਯੂਨੀਅਨ ਦੀ ਆਗੂ ਹੈ । ਇਹਨਾਂ ਦਾ ਆਪਣੇ ਗੁਆਂਢੀਆਂ ਨਾਲ ਗਲੀ ਦਾ ਰੌਲਾ ਹੈ । ਗੁਆਂਢੀਆਂ ਵੱਲੋਂ ਇਨ੍ਹਾਂ ਦੇ ਘਰ ਦਾ ਪਾਣੀ ਬੰਦ ਕਰ ਦਿੱਤਾ ਗਿਆ ਹੈ ਤੇ ਸਰਕਾਰੀ ਗਲੀ ਤੇ ਕਬਜ਼ਾ ਕਰ ਲਿਆ ਗਿਆ । ਉਕਤ ਗਲੀ ਦੇ ਮਾਮਲੇ ਨੂੰ ਲੈ ਕੇ ਗੁਰਪ੍ਰੀਤ ਹੋਰਾਂ ਵੱਲੋਂ ਪੰਚਾਇਤ ,ਪ੍ਰਸ਼ਾਸਨ ਤੇ ਪੁਲਿਸ ਤੱਕ ਪਹੁੰਚ ਕੀਤੀ ਗਈ । ਪ੍ਰੰਤੂ ਇਹਨਾਂ ਦੀ ਕਿਧਰੇ ਵੀ ਸੁਣਵਾਈ ਨਹੀਂ ਹੋਈ । ਸਗੋਂ ਉਲਟਾ ਰਾਜਨੀਤਿਕ ਦਬਾਅ ਦੇ ਨਾਲ ਗਵਾਂਢੀਆਂ ਨੇ ਬਹੁਤ ਸੰਗੀਨ ਧਾਰਾਵਾਂ ਲਗਾਕੇ ਗੁਰਪ੍ਰੀਤ ਕੌਰ ਤੇ ਉਸ ਦੇ ਪਰਿਵਾਰ ਤੇ ਥਾਣਾ ਅਰਨੀਵਾਲਾ ਸ਼ੇਖ ਸੁਭਾਨ ਜ਼ਿਲ੍ਹਾ ਫਾਜ਼ਿਲਕਾ ਵਿਚ ਪਰਚਾ ਦਰਜ ਕਰਵਾ ਦਿੱਤਾ । ਇਸ ਧੱਕੇਸ਼ਾਹੀ ਦੇ ਖਿਲਾਫ ਗੁਰਪ੍ਰੀਤ ਨੇ ਜਥੇਬੰਦੀ ਦੇ ਕੋਲ ਪਹੁੰਚ ਕੀਤੀ । ਜਥੇਬੰਦੀ ਲਗਾਤਾਰ ਦੋ ਹਫ਼ਤਿਆਂ ਤੋਂ ਪਰਚੇ ਨੂੰ ਰੱਦ ਕਰਵਾਉਣ ਲਈ ਤੇ ਗੁਰਪ੍ਰੀਤ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਕੋਸ਼ਿਸ਼ ਕਰ ਰਹੀ ਹੈ । ਪਰ ਪੁਲਿਸ ਰਾਜਨੀਤਕ ਦਬਾਅ ਹੇਠਾਂ ਹੈ । ਜਥੇਬੰਦੀ ਨੇ ਇਸ ਸਬੰਧੀ ਹਲਕੇ ਦੇ ਵਿਧਾਇਕ ਰਾਮਿੰਦਰ ਆਂਵਲਾ ਨੂੰ ਮੰਗ ਪੱਤਰ ਦੇ ਕੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਪਰਚਾ ਰੱਦ ਨਾ ਹੋਇਆ ਤਾਂ ਉਹਨਾਂ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ । ਦੂਜਾ ਮਾਮਲਾ ਪਿੰਡ ਹਰੀਕੇ ਕਲਾਂ ਦੀ ਗੁਰਪ੍ਰੀਤ ਕੌਰ ਦਾ ਹੈ ਜੋ ਵਿਧਵਾ ਹੈ । ਇਹ ਔਰਤ 36 ਸਾਲ ਦੀ ਹੈ ਇਸਦੇ 10 ਸਾਲ ਦੀ ਇੱਕ ਬੇਟੀ ਹੈ । ਇਸ ਔਰਤ ਦਾ ਪਤੀ ਪੰਜ ਸਾਲ ਪਹਿਲਾਂ ਚਿੱਟੇ ਦੀ ਭੇਟ ਚੜ੍ਹ ਗਿਆ ਸੀ । ਜਦੋਂ ਉਸਦੇ ਪਤੀ ਦੀ ਮੌਤ ਹੋਈ ਤਾਂ ਉਹ ਆਪਣੇ ਸੱਸ ਸਹੁਰੇ ਨਾਲੋਂ ਵੱਖ ਰਹਿ ਰਹੀ ਸੀ । ਇਸ ਦੇ ਪਤੀ ਨੂੰ 16 ਏਕੜ ਜ਼ਮੀਨ ਹੁੰਦੀ ਸੀ । ਉਸ ਸਮੇਂ ਉਨ੍ਹਾਂ ਦੇ ਟਰੈਕਟਰ ਟਰਾਲੀ ਕਈ ਹੋਰ ਖੇਤੀ ਸੰਦ ਤੇ ਪੱਕੀ ਝੋਨੇ ਦੀ ਫ਼ਸਲ ਸੀ । ਪਤੀ ਦੀ ਮੌਤ ਤੋਂ ਬਾਅਦ ਉਸ ਦੇ ਸਹੁਰੇ ਪਰਿਵਾਰ ਨੇ ਸਾਰਾ ਸਮਾਨ ਤੇ ਜ਼ਮੀਨ ਨੂੰ ਹੜੱਪ ਲਿਆ । ਗੁਰਪ੍ਰੀਤ ਦੇ ਪਤੀ ਦੇ ਨਾਮ ਤਿੰਨ ਏਕੜ ਜ਼ਮੀਨ ਚੜ੍ਹੀ ਹੋਈ ਸੀ । ਜਿਸ ਵਿੱਚੋਂ 2 ਏਕੜ ਜ਼ਮੀਨ ਗੁਰਪ੍ਰੀਤ ਤੇ ਉਸ ਦੀ ਬੇਟੀ ਦੇ ਨਾਮ ਚੜ ਗਈ । ਪ੍ਰੰਤੂ ਉਸ ਦੇ ਸਹੁਰੇ ਪਰਿਵਾਰ ਨੇ 16 ਏਕੜ ਜ਼ਮੀਨ ਤਾਂ ਕੀ ਦੇਣੀ ਸੀ ਉਲਟਾ ਉਸ ਦੇ ਨਾਮ ਤੇ ਚੜੀ ਜ਼ਮੀਨ ਵੀ ਆਪ ਹੀ ਨੱਪ ਲਈ । ਉਸ ਦੇ ਜ਼ੁਲਮਾਂ ਦੀ ਕਹਾਣੀ ਓਸ ਵੇਲੇ ਚਰਮਸੀਮਾ ਤੇ ਪਹੁੰਚ ਗਈ ਜਦੋਂ ਫਰਵਰੀ2020 ਦੌਰਾਨ ਉਸਦੇ ਸਹੁਰੇ ਪਰੀਵਾਰ ਨੇ ਗੁਰਪ੍ਰੀਤ ਨੂੰ ਕੁੱਟਿਆ ਮਾਰਿਆ ਤੇ ਘਰੋਂ ਕੱਢਣ ਦੀ ਕੋਸ਼ਿਸ਼ ਕੀਤੀ। ਉਦੋਂ ਗੁਰਪ੍ਰੀਤ ਨੂੰ ਸਰਕਾਰੀ ਹਸਪਤਾਲ ਮੁਕਤਸਰ ਦਾਖਲ ਕਰਵਾਇਆ ਗਿਆ ਸੀ । ਜਿਸ ਦੀ ਐਮ ਆਰ ਐਲ ਸਰਕਾਰੀ ਹਸਪਤਾਲ ਵੱਲੋਂ ਕੱਟੀ ਗਈ ਸੀ । ਇਸ ਮੋਕੇ ਗੁਰਪ੍ਰੀਤ ਕੌਰ ਨੇ ਸਾਡੀ ਸੰਸਥਾ ਦੇ ਕੋਲ ਪਹੁੰਚ ਕੀਤੀ , ਤਾਂ ਅਸੀਂ ਉਸ ਵੇਲੇ ਗੁਰਪ੍ਰੀਤ ਵੱਲੋਂ ਸੰਸਥਾ ਵੱਲੋਂ ਇਕ ਦਰਖਾਸਤ ਜ਼ਿਲ੍ਹਾ ਪੁਲਿਸ ਮੁਖੀ ਨੂੰ ਦਿੱਤੀ । ਜਿਸ ਉਪਰ ਕੋਈ ਵੀ ਕਾਰਵਾਈ ਨਹੀਂ ਹੋਈ । ਇਸ ਤੋਂ ਬਾਅਦ ਤਿੰਨ ਵਾਰ ਸੰਸਥਾ ਵੱਲੋਂ ਜ਼ਿਲਾ ਪੁਲਸ ਮੁਖੀ ਕੋਲ ਪਹੁੰਚ ਕੀਤੀ ਗਈ । ਉਨ੍ਹਾਂ ਨੇ ਦੋ ਵਾਰ ਇਹ ਅਰਜ਼ੀ ਡੀਐਸਪੀ ਹੈਡਕੁਆਟਰ ਨੂੰ ਪੜਤਾਲ ਲਈ ਭੇਜੀ । ਪ੍ਰੰਤੂ ਅੱਜ ਸੱਤ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਰਾਜਨੀਤਕ ਦਬਾਅ ਹੇਠ ਆ ਕੇ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ ।ਇਥੋਂ ਤੱਕ ਕਿ ਉਸ ਵੱਲੋਂ ਦਿੱਤੀ ਗਈ ਅਰਜ਼ੀ ਤੇ ਥਾਣੇ ਵਿੱਚ ਮੁੱਢਲੀ ਡੀ ਡੀ ਆਰ ਵੀ ਦਰਜ ਨਹੀਂ ਕੀਤੀ ਗਈ । ਜਦ ਕਿ ਗੁਰਪ੍ਰੀਤ ਤੇ ਹਰ ਰੋਜ਼ ਘਰੇਲੂ ਹਿੰਸਾ ਹੋ ਰਹੀ ਹੈ ਤੇ ਉਹ ਬਹੁਤ ਤੰਗ ਪ੍ਰੇਸ਼ਾਨ ਹੈ । ਇਥੋਂ ਤੱਕ ਕੇ ਉਸ ਦੇ ਸਹੁਰੇ ਪਰਿਵਾਰ ਨੇ ਉਸਦੇ ਘਰ ਦੇ ਉਤੇ ਕੈਮਰੇ ਲਗਾ ਕੇ ਰੱਖੇ ਹੋਏ ਹਨ । ਇਸ ਵੇਲੇ ਗੁਰਪ੍ਰੀਤ ਰੋਟੀ ਖਾਣ ਤੋਂ ਵੀ ਅਸਮਰਥ ਹੈ ਕਿ ਆਪਣੀ ਬੇਟੀ ਦੀ ਫੀਸ ਵੀ ਨਹੀਂ ਭਰ ਸਕਦੀ । ਹੁਣ ਇਸ ਗੱਲ ਤੇ ਸੰਸਥਾ ਨੇ ਗੰਭੀਰ ਐਕਸ਼ਨ ਲਿਆ ਹੈ ਤੇ ਹਲਕੇ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਇਕ ਮੰਗ ਪੱਤਰ ਦੇ ਕੇ ਸਖਤ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਸ ਨੂੰ ਇਨਸਾਫ ਨਾ ਮਿਲਿਆ ਤਾਂ ਉਸ ਦੇ ਬੂਹੇ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਘਰ ਦਾ ਘਿਰਾਓ ਕੀਤਾ ਜਾਵੇਗਾ । ਜਥੇਬੰਦੀ ਤੇ ਸੰਸਥਾ ਵੱਲੋਂ ਮੁੱਖ ਮੰਤਰੀ ਪੰਜਾਬ ਅਤੇ ਨੈਸ਼ਨਲ ਵੋਮੈਨ ਕਮਿਸ਼ਨ ਨੂੰ ਮੰਗ ਪੱਤਰ ਭੇਜੇ ਗਏ ਹਨ ਅਤੇ ਰਾਜਨੀਤਕ ਧੱਕੇਸ਼ਾਹੀ ਦੇ ਖਿਲਾਫ ਸਖਤ ਸੰਘਰਸ਼ ਦੀ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਪੰਜਾਬ ਦੀਆਂ ਹਜ਼ਾਰਾਂ ਔਰਤਾਂ ਇਸ ਰਾਜਨੀਤਿਕ ਧੱਕੇਸ਼ਾਹੀ ਦੇ ਖਿਲਾਫ ਸੜਕਾਂ ਤੇ ਉਤਰਨਗੀਆਂ ਤੇ ਸਰਕਾਰ ਦਾ ਅਸਲੀ ਚਿਹਰਾ ਲੋਕ ਕਚਹਿਰੀ ਵਿੱਚ ਨੰਗਾ ਕਰਨਗੀਆਂ ।

Real Estate