ਪੰਜਾਬ ‘ਚ ਕੋਰੋਨਾ ਨਾਲ ਅੱਜ ਹੋਈਆਂ 29 ਮੌਤਾਂ, 894 ਨਵੇਂ ਮਰੀਜ਼ ਆਏ

ਚੰਡੀਗੜ, 5 ਅਗਸਤ (ਜਗਸੀਰ ਸਿੰਘ ਸੰਧੂ) : ਪੰਜਾਬ ਵਿੱਚ ਅੱਜ 29 ਹੋਰ ਮੌਤਾਂ ਹੋ ਜਾਣ ਨਾਲ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 491 ਹੋ ਗਈ ਹੈ। ਉਧਰ ਪੰਜਾਬ ‘ਚ 894 ਨਵੇਂ ਮਰੀਜ਼ਾਂ ਦੀ ਜਾਂਚ ਰਿਪੋਰਟ ਪਾਜੇਟਿਵ ਆਈ ਹੈ, ਜਿਸ ਨਾਲ ਹੁਣ ਤੱਕ ਕੋਰੋਨਾ ਪਾਜੇਟਿਵ ਪਾਏ ਗਏ ਮਰੀਜਾਂ ਦੀ ਗਿਣਤੀ 19856 ਹੋ ਗਈ ਹੈ। ਸਰਕਾਰੀ ਤੌਰ ‘ਤੇ ਪ੍ਰਾਪਤ ਅੰਕੜਿਆਂ ਮੁਤਾਬਿਕ ਅੱਜ ਆਏ ਸਭ ਤੋਂ ਵੱਧ ਮਾਮਲਿਆਂ ਵਿੱਚ ਲੁਧਿਆਣਾ ਜ਼ਿਲੇ ਵਿੱਚ 303, ਪਟਿਆਲਾ ਜ਼ਿਲੇ ਵਿੱਚ 185,  ਜਲੰਧਰ ਜ਼ਿਲੇ ਵਿੱਚ 101, ਨਵੇਂ ਮਰੀਜ ਕੋਰੋਨਾ ਪਾਜੇਟਿਵ ਆਏ ਗਏ ਹਨ। ਇਸੇ ਤਰਾਂ ਅੰਮ੍ਰਿਤਸਰ ਸਾਹਿਬ ਜ਼ਿਲੇ ਵਿੱਚ 53, ਬਰਨਾਲਾ ਜ਼ਿਲੇ ਵਿੱਚ 33, ਬਠਿੰਡਾ ਜ਼ਿਲੇ ਵਿੱਚ 29, ਐਸ.ਏ.ਐਸ ਨਗਰ ਮੋਹਾਲੀ ਜ਼ਿਲੇ ਵਿੱਚ 27, ਤਰਨਤਾਰਨ ਜ਼ਿਲੇ ਵਿੱਚ 23, ਫਿਰੋਜਪੁਰ ਜ਼ਿਲੇ ਵਿੱਚ 19, ਪਠਾਨਕੋਟ ਜ਼ਿਲੇ ਵਿੱਚ 18, ਸੰਗਰੂਰ ਜ਼ਿਲੇ ਵਿੱਚ 17, ਫਤਿਹਗੜ ਸਾਹਿਬ ਜ਼ਿਲੇ ਵਿੱਚ 14, ਮੋਗਾ ਜ਼ਿਲੇ ਵਿੱਚ 14, ਫਰੀਦਕੋਟ ਜ਼ਿਲੇ ਵਿੱਚ 13, ਮੁਕਤਸਰ ਜ਼ਿਲੇ ਵਿੱਚ 11, ਰੋਪੜ ਜ਼ਿਲੇ ਵਿੱਚ 10, ਫਾਜਿਲਕਾ ਜ਼ਿਲੇ ਵਿੱਚ 9, ਕਪੂਰਥਲਾ ਜ਼ਿਲੇ ਵਿੱਚ 8, ਹੁਸਿਆਰਪੁਰ ਜ਼ਿਲੇ ਵਿੱਚ 6, ਗੁਰਦਾਸਪੁਰ ਜ਼ਿਲੇ ਵਿੱਚ 1 ਨਵੇਂ ਮਰੀਜ ਦੀ ਰਿਪੋਰਟ ਕੋਰੋਨਾ ਪਾਜੇਟਿਵ ਪਾਈ ਗਈ ਹੈ।
ਪੰਜਾਬ ਵਿੱਚ ਹੁਣ ਤੱਕ 622127 ਲੋਕਾਂ ਦੇ ਕੋਰੋਨਾ ਟੈਸਟ ਹੋ ਚੁੱਕੇ ਹਨ, ਜਿਹਨਾਂ ਵਿੱਚੋਂ ਕੋਰੋਨਾ ਵਾਇਰਸ ਦੇ 19856 ਮਾਮਲੇ ਸਾਹਮਣੇ ਆਏ ਹਨ, ਜਿਹਨਾਂ ਵਿੱਚੋਂ 12943 ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰੀਂ ਚਲੇ ਗਏ ਹਨ। ਪੰਜਾਬ ਵਿੱਚ ਹੁਣ ਕੋਰੋਨਾ ਦੇ 6422 ਐਕਟਿਵ ਕੇਸ ਹਨ, ਜਿਹਨਾਂ ‘ਚੋਂ 148 ਗੰਭੀਰ ਮਰੀਜ਼ ਆਕਜੀਸਨ ‘ਤੇ ਹਨ, ਜਦਕਿ 22 ਜਿਆਦਾ ਗੰਭੀਰ ਮਰੀਜ਼ਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ।
ਅੱਜ ਲੁਧਿਆਣਾ ਜ਼ਿਲੇ ਵਿੱਚ 9, ਜਲੰਧਰ ਜ਼ਿਲੇ ਵਿੱਚ 4, ਪਟਿਆਲਾ ਜ਼ਿਲੇ ਵਿੱਚ 5, ਗੁਰਦਾਸਪੁਰ ਜ਼ਿਲੇ ਵਿੱਚ 3 ਅਤੇ ਸੰਗਰੂਰ ਜ਼ਿਲੇ ਵਿੱਚ 2, ਕਪੂਰਥਲਾ ਜ਼ਿਲੇ ਵਿੱਚ 1, ਅੰਮ੍ਰਿਤਸਰ ਜ਼ਿਲੇ ਵਿੱਚ 1, ਫਰੀਦਕੋਟ ਜ਼ਿਲੇ ਵਿੱਚ 1, ਫਿਰੋਜਪੁਰ ਜ਼ਿਲੇ ਵਿੱਚ 1, ਮਾਨਸਾ ਜ਼ਿਲੇ ਵਿੱਚ 1, ਰੋਪੜ ਜ਼ਿਲੇ ਵਿੱਚ 1 ਮੌਤਾਂ ਭਾਵ ਕੁੱਲ 20 ਮੌਤਾਂ ਹੋਰ ਹੋਣ ਕਰਕੇ ਪੰਜਾਬ ਵਿੱਚ ਹੁਣ ਤੱਕ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 491 ਹੋ ਗਈ ਹੇ।
ਜਦਕਿ ਅੱਜ ਪਟਿਆਲਾ ਜ਼ਿਲੇ ਵਿੱਚ 183 ਮਰੀਜ, ਸੰਗਰੂਰ ਜ਼ਿਲੇ ਵਿੱਚ 26 ਮਰੀਜ਼, ਮੋਹਾਲੀ ਜ਼ਿਲੇ ਵਿੱਚ 3 ਮਰੀਜ਼, ਹੁਸਿਆਰਪੁਰ ਜ਼ਿਲੇ ਵਿੱਚ 8 ਮਰੀਜ਼, ਗੁਰਦਾਸਪੁਰ ਜ਼ਿਲੇ ਵਿੱਚ 2 ਮਰੀਜ਼, ਫਿਰੋਜਪਰ ਜ਼ਿਲੇ ਵਿੱਚ 29 ਮਰੀਜ਼, ਤਰਨਤਾਰਨ ਸਾਹਿਬ ਜ਼ਿਲੇ ਵਿੱਚ 12 ਮਰੀਜ, ਬਠਿੰਡਾ ਜ਼ਿਲੇ ਵਿੱਚ 21 ਮਰੀਜ਼, ਫਤਿਹਗੜ ਸਾਹਿਬ ਜ਼ਿਲੇ ਵਿੱਚ 5 ਮਰੀਜ, ਮੋਗਾ ਜ਼ਿਲੇ ਵਿੱਚ 28 ਮਰੀਜ਼, ਨਵਾਂਸ਼ਹਿਰ ਜ਼ਿਲੇ ਵਿੱਚ 14 ਮਰੀਜ਼, ਫਰੀਦਕੋਟ ਜ਼ਿਲੇ ਵਿੱਚ 25 ਮਰੀਜ, ਫਾਜਿਲਕਾ ਜ਼ਿਲੇ ਵਿੱਚ 36 ਮਰੀਜ਼, ਕਪੂਰਥਲਾ ਜ਼ਿਲੇ ਵਿੱਚ 11ਮਰੀਜ਼, ਰੋਪੜ ਜ਼ਿਲੇ ਵਿੱਚ 41 ਮਰੀਜ਼, ਮੁਕਤਸਰ ਸਾਹਿਬ ਜ਼ਿਲੇ ਵਿੱਚ 7 ਮਰੀਜ਼ ਅਤੇ ਬਰਨਾਲਾ ਜ਼ਿਲੇ ਵਿੱਚ 1 ਮਰੀਜ਼ ਭਾਵ ਕੁੱਲ 452 ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰੀਂ ਚਲੇ ਗਏ ਹਨ।

Real Estate