ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਭਿਜੀਤ ਮਹੂਰਤ ‘ਚ ਰਾਮ ਮੰਦਰ ਦਾ ਨੀਂਹ ਪੱਥਰ ਰੱਖਿਆ

217

5 ਅਗਸਤ (ਪੰਜਾਬੀ ਨਿਊਜ ਆਨਲਾਇਨ) : ਅਯੁੱਧਿਆ ‘ਚ ਭਗਵਾਨ ਸ੍ਰੀ ਰਾਮ ਮੰਦਰ ਦੇ ਭੂਮੀ ਪੂਜਨ ਦੇਸ਼ ਦੇ ਪ੍ਰਧਾਨ ਮੰੰਤਰੀ ਪ੍ਰਧਾਨ ਨਰਿੰਦਰ ਮੋਦੀ ਵੱਲੋਂ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਖਨਊ ਪਹੁੰਚਣ ਤੋਂ ਬਾਅਦ ਹਨੂਮਾਨਗੜ੍ਹੀ ‘ਚ 10 ਮਿੰਟ ਪੂਜਾ ਕੀਤੀ। ਇਸ ਤੋਂ ਬਾਅਦ ਅਭਿਜੀਤ ਮਹੂਰਤ ‘ਚ ਨੀਂਹ ਪੱਥਰ ਰੱਖਿਆ।ਕਾਂਚੀ ਦੇ ਸ਼ੰਕਰਾਚਾਰੀਆ ਵੱਲੋਂ ਭੇਜੀ ਗਈ ਨੌਂ ਰਤਨਾ ਨਾਲ ਜੜੀ ਸਮੱਗਰੀ ਨੂੰ ਪੂਜਨ ‘ਚ ਸਮਰਪਿਤ ਕੀਤਾ ਗਿਆ। ਅਯੁੱਧਿਆ ਵਾਸੀਆਂ ਨੇ ਰਾਮ ਮੰਦਰ ਲਈ ਭੂਮੀ ਪੂਜਨ ‘ਤੇ ਪਟਾਕੇ ਚਲਾ ਕੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ।ਜਿਸ ਥਾਂ ਰਾਮਲਲਾ ਬਿਰਾਜਮਾਨ ਸਨ, ਉਸੇ ਜਗ੍ਹਾ ਨੀਂਹ ਪੱਥਰਾਂ ਦਾ ਪੂਜਨ ਕੀਤਾ ਜਾ ਰਿਹਾ ਹੈ। 12 ਵੱਜ ਕੇ 40 ਮਿੰਟ 8 ਸੈਕੰਡ ਤਕ ਅਭਿਜੀਤ ਮਹੂਰਤ ਹੈ, ਇਸ ਮਹੂਰਤ ਅੰਦਰ ਹੀ ਸੰਪੂਰਣ ਭੂਮੀ ਪੂਜਨ ਪ੍ਰਕਿਰਿਆ ਨੂੰ ਮੁਕੰਮਲ ਕੀਤਾ ਜਾ ਰਿਹਾ ਹੈ।ਇਸ ਮੌਕੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ, ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੇ ਪ੍ਰਧਾਨ ਮਹੰਤ ਨ੍ਰਿਤ ਗੋਪਾਲ ਦਾਸ, ਆਰ.ਐਸ.ਐਸ ਦੇ ਮੁਖੀ ਮੋਹਨ ਭਾਗਵਤ ਨੇ ਭੂਮੀ ਪੂਜਨ ਸਮਾਗਮ ਵਿੱਚ ਭਾਗ ਲਿਆ ।

Real Estate